ਸੌ ਦਿਨਾਂ ਮੁਹਿੰਮ ਤਹਿਤ ਹਸਤਾਂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਜਾਗਰੂਕਤਾ ਕੈਂਪ ਲਗਾਇਆ
ਫਾਜਿਲਕਾ 20 ਅਗਸਤ
ਡਿਪਟੀ ਕਮਿਸ਼ਨਰ ਡਾ ਸੇਨੂ ਦੁੱਗਲ ਦੇ ਦਿਸ਼ਾ-ਨਿਰਦੇਸ਼ਾ ਤਹਿਤ ਜ਼ਿਲ੍ਹਾ ਪ੍ਰੋਗਰਾਮ ਅਫਸਰ ਸ਼੍ਰੀਮਤੀ ਨਵਦੀਪ ਕੌਰ, ਫਾਜਿਲਕਾ ਦੀ ਅਗਵਾਈ ਹੇਠ ਅੱਜ ਹਸਤਾਂ ਕਲਾਂ ਦੇ ਸਰਕਾਰੀ ਹਾਈ ਸਕੂਲ ਵਿਖੇ ਸਮਾਜਿਕ ਸੁਰੱਖਿਆ ਅਤੇ ਇਸਤਰੀ ਬਾਲ ਵਿਕਾਸ ਵਿਭਾਗ ਵਲੋ ਸੌ ਦਿਨਾਂ ਵਿਸ਼ੇਸ਼ ਜਾਗਰੂਕਤਾ ਮੁਹਿੰਮ ਦੌਰਾਨ ਵਿਦਿਆਰਥੀਆਂ ਨੂੰ ਸਖੀ ਸੈਂਟਰ ਦੀ ਸਕੀਮ ਅਤੇ ਹੋਰ ਸੇਵਾਂਵਾਂ ਬਾਰੇ ਦੱਸਣ ਦੇ ਨਾਲ ਉਹਨਾਂ ਨੂੰ ਇਹ ਵੀ ਜਾਣਕਾਰੀ ਦਿੱਤੀ ਕਿ ਕਿਸ ਤਰ੍ਹਾਂ ਉਹ ਭਵਿੱਖ ਵਿੱਚ ਵੱਖ-ਵੱਖ ਖੇਤਰਾਂ ਵਿੱਚ ਆਪਣੇ ਲਈ ਰਾਹ ਬਣਾ ਕੇ ਆਪਣਾ ਤੇ ਆਪਣੇ ਦੇਸ਼ ਦਾ ਨਾਮ ਰੋਸ਼ਨ ਕਰ ਸਕਦੀਆਂ ਹਨ ।
ਇਸ ਦੌਰਾਨ ਲੜਕੀਆਂ ਦੀ ਸੁਰੱਖਿਆ ਲਈ ਬਣਾਏ ਗਏ ਵੱਖ-ਵੱਖ ਕਾਨੂੰਨਾਂ ਬਾਰੇ ਜਾਣਕਾਰੀ ਦਿੱਤੀ ਗਈ। ਇਸ ਮੌਕੇ ਤੇ ਡੀ.ਐਚ.ਈ.ਡਬਲਿਊ ਸਟਾਫ ਅਤੇ ਸਖੀ ਵਨ ਸਟਾਪ ਸੈਂਟਰ, ਫਾਜਿਲਕਾ ਸਟਾਫ,ਸਕੂਲ ਪ੍ਰਿੰਸੀਪਲ ਪਰਵਿੰਦਰ , ਪੈਰਾਂ ਲੀਗਲ ਵਲੰਟੀਅਰ ਪ੍ਰੀਤਮ ਸਿੰਘ ਹਾਜ਼ਿਰ ਸਨ