Arth Parkash : Latest Hindi News, News in Hindi
Jalandhar by-election 2023 ਜਲੰਧਰ ਜ਼ਿਮਨੀ ਚੋਣ: ਪਿੰਡ ਬਾਠ ਕਲਾਂ ਦੇ ਵਾਸੀ 'ਆਪ ਨੂੰ ਜਿਤਾਉਣ ਲਈ ਹੋਏ ਪੱਬਾਂ ਭਾਰ
Wednesday, 26 Apr 2023 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੰਚ-ਸਰਪੰਚ /ਲੰਬੜਦਾਰ, ਨੌਜਵਾਨ ਤੇ ਵੱਡੀ ਗਿਣਤੀ ਵਿੱਚ ਪਿੰਡ ਵਾਸੀਆਂ ਨੇ ਫੜ੍ਹਿਆ ਆਮ ਆਦਮੀ ਪਾਰਟੀ ਦਾ ਪੱਲਾ।

ਜਲੰਧਰ, 26 ਅਪ੍ਰੈਲ: Jalandhar by-election 2023: ਜਲੰਧਰ ਜ਼ਿਮਨੀ ਚੋਣਾਂ ਤੋਂ ਪਹਿਲਾਂ ਵਿਧਾਨ ਸਭਾ ਹਲਕਾ ਨਕੋਦਰ ਦੇ ਪਿੰਡ ਬਾਠ ਕਲਾਂ ਵਿੱਚ ਆਮ ਆਦਮੀ ਪਾਰਟੀ ਨੂੰ ਉਸ ਵਖ਼ਤ ਭਾਰੀ ਬਲ਼ ਮਿਲਿਆ ਜਦੋਂ ਹਲਕੇ ਤੋਂ 'ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਦੀ ਹਾਜ਼ਰੀ ਵਿੱਚ ਮਾਨ ਸਰਕਾਰ ਦੇ ਲੋਕ ਪੱਖੀ ਕੰਮਾਂ ਤੋਂ ਪ੍ਰਭਾਵਿਤ ਹੋ ਕੇ ਪਿੰਡ ਬਾਠਾਂ ਦੇ ਪੰਚ-ਸਰਪੰਚ ਅਤੇ ਹੋਰ ਰਸੂਖਵਾਨ ਵਿਅਕਤੀਆਂ ਤੋਂ ਬਿਨ੍ਹਾਂ ਵੱਡੀ ਗਿਣਤੀ ਵਿੱਚ ਪਿੰਡ ਵਾਸੀ ਵੀ ਨੌਜਵਾਨ ਆਗੂ ਯੁਵੀ ਬਾਠ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋ ਗਏ।

ਇੱਥੇ ਜ਼ਿਕਰਯੋਗ ਹੈ ਕਿ ਇਸ ਸਭ ਕਾਰਜ ਨੂੰ ਨੇਪਰੇ ਚਾੜ੍ਹਨ ਦਾ ਸਿਹਰਾ ਨਰੇਸ਼ ਕੁਮਾਰ ,ਸੁਖਵਿੰਦਰ ਗਡਵਾਲ ,ਰਾਮ ਆਸਰਾ ਆਹੀਰ, ਹੰਸਰਾਜ ਆਹੀਰ,ਹੈਪੀ ਆਹੀਰ,ਯੋਗਰਾਜ ਕਲੇਰ ਦੀ ਕੀਤੀ ਹੋਈ ਮਿਹਨਤ ਸਦਕਾ ਨੂੰ ਜਾਂਦਾ ਹੈ।  ਇਸ ਮੌਕੇ ਤੇ  ਸਰਪੰਚ ਕੁਲਵਿੰਦਰ ਕੁਮਾਰ ਆਹੀਰ ਨੇ ਸੰਬੋਧਨ ਕਰਦਿਆਂ ਕਿਹਾ ਕਿ ਅਸੀਂ  ਆਮ ਆਦਮੀ ਪਾਰਟੀ ਦੀਆਂ ਲੋਕ-ਪੱਖੀ ਨੀਤੀਆਂ ਤੋਂ ਖੁਸ਼ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਦਾ ਫ਼ੈਸਲਾ ਕੀਤਾ ਹੈ। ਸਾਨੂੰ ਮਾਨ ਸਰਕਾਰ ਤੋਂ ਪੂਰੀ ਉਮੀਦ ਹੈ ਕਿ ਇਹ ਸਰਕਾਰ ਲੋਕਾਂ ਨਾਲ ਕੀਤੇ ਹੋਏ ਹਰ ਇਕ ਵਾਅਦੇ ਨੂੰ ਪੂਰਾ ਕਰੇਗੀ, ਨਹੀਂ ਤਾਂ ਪੁਰਾਣੀਆਂ ਸਰਕਾਰਾਂ ਚਾਹੇ ਅਕਾਲੀ ਹੋਣ ਜਾਂ ਕਾਂਗਰਸ, ਦੋਵੇਂ ਹੀ ਵਾਅਦੇ ਕਰ ਕੇ ਮੁੱਕਰ ਜਾਂਦੇ ਸਨ।

ਉਨ੍ਹਾਂ ਤਾਰੀਫ਼ ਕਰਦਿਆਂ ਕਿਹਾ ਕਿ ਇਹ ਸਰਕਾਰ ਪਿੰਡਾਂ ਦੇ ਵਿਕਾਸ ਲਈ ਦਿਨ ਰਾਤ ਕੰਮ ਕਰ ਰਹੀ ਹੈ ਅਤੇ ਗਰੀਬਾਂ ਦੀ ਸਾਰ ਲੈ ਰਹੀ ਹੈ। ਸਾਨੂੰ ਪੂਰੀ ਉਮੀਦ ਹੈ ਕੀ ਲੋਕ ਸਭਾ ਜ਼ਿਮਨੀ ਚੋਣਾਂ ਵਿੱਚ ਆਮ ਆਦਮੀ ਪਾਰਟੀ ਦੇ ਉਮੀਦਵਾਰ ਸ਼੍ਰੀ ਸੁਸ਼ੀਲ ਕੁਮਾਰ ਰਿੰਕੂ ਭਾਰੀ ਵੋਟਾਂ ਨਾਲ ਜਿੱਤਣਗੇ। ਇਸ ਮੌਕੇ ਆਪਣੇ ਵਿਚਾਰ ਪ੍ਰਗਟ ਕਰਦਿਆਂ 'ਆਪ ਵਿਧਾਇਕਾ ਇੰਦਰਜੀਤ ਕੌਰ ਮਾਨ ਜੀ ਨੇ ਕਿਹਾ ਕਿ ਪਾਰਟੀ ਵਿਚ ਸ਼ਾਮਿਲ ਹੋਣ ਵਾਲੇ ਸਾਰੇ ਨਵੇਂ ਮੈਂਬਰਾਂ ਦਾ ਪਰਿਵਾਰ ਵਿੱਚ ਪੂਰਾ ਮਾਣ-ਸਤਿਕਾਰ ਕਾਇਮ ਰੱਖਿਆ ਜਾਵੇਗਾ। ਉਨ੍ਹਾਂ ਯਕੀਨ ਦਵਾਇਆ ਕਿ ਪਿੰਡ ਵਿੱਚ ਹੋਣ ਵਾਲੇ ਸਾਰੇ ਕੰਮ ਪਹਿਲ ਦੇ ਅਧਾਰ ਤੇ ਕੀਤੇ ਜਾਣਗੇ ਅਤੇ ਇਲਾਕੇ ਦੇ ਹਰ ਇਕ ਪਿੰਡ ਦੀਆਂ ਸਮੱਸਿਆਵਾਂ ਦਾ ਹੱਲ ਜਲਦ ਹੀ ਕੀਤਾ ਜਾਵੇਗਾ।

ਵਿਧਾਇਕਾ ਇੰਦਰਜੀਤ ਕੌਰ ਮਾਨ ਤੋਂ ਇਲਾਵਾ ਰਣਜੀਤ ਸਿੰਘ ਚੀਮਾਂ ਚੇਅਰਮੈਨ ਪੰਜਾਬ ਜਲ ਸਰੋਤ ਵਿਭਾਗ , ਦਰਸ਼ਨ ਸਿੰਘ ਟਾਹਲੀ ਜਿਲ੍ਹਾ ਪ੍ਰੀਸ਼ਦ ਵਾਇਸ ਚੇਅਰਮੈਨ ਵੀ ਨਾਲ ਮੌਜੂਦ ਸਨ। ਇਸਤੋਂ ਇਲਾਵਾ ਪ੍ਰੋਗਰਾਮ ਦੇ ਸਟੇਜ ਸੈਕਟਰੀ ਦੀ ਭੂਮਿਕਾ ਨਿਭਾਉਣ ਵਾਲੇ ਸ੍ਰੀ ਸੁਖਵਿੰਦਰ ਗਡਵਾਲ, ਨਰੇਸ਼ ਕੁਮਾਰ ,ਪ੍ਰਦੀਪ ਸ਼ੇਰਪੁਰ,ਸੁਖਵਿੰਦਰ ਗਡਵਾਲ ,ਜਸਵੀਰ ਸਿੰਘ ਧੰਜਲ ,ਬੋਬੀ ਸ਼ਰਮਾ ,ਸੰਦੀਪ ਸੋਢੀ ,ਹਰਮਿੰਦਰ ਜੋਸ਼ੀ ,ਸਾਬੀ ਧਾਲੀਵਾਲ ਅਤੇ ਹੋਰ ਪਤਵੰਤੇ ਸੱਜਣ ਵੀ ਉੱਥੇ ਮੌਜੂਦ ਸਨ। 

ਦੂਜੇ ਪਾਸੇ ਪਾਰਟੀ ਵਿਚ ਸ਼ਾਮਿਲ ਹੋਣ ਵਾਲਿਆਂ ਵਿੱਚ ਪੰਚ ਆਸ਼ਾ ਨੰਦ ਰਤੂ, ਜੱਸੀ ,ਪਾਲ ਸਿੰਘ ਬਾਠ ,ਸ਼ਿੰਗਾਰਾ ਸਿੰਘ ਬਾਠ ,ਦਰਬਾਰਾ ਸਿੰਘ ਬਾਠ ,ਪਿੰਦਰਪਾਲ, ਸਨੀ ਬਾਠ, ਅਮ੍ਰਿਤ, ਸਾਹਿਲ, ਬਿੰਦੂ, ਅਮਰੀਕ ਸਿੰਘ, ਰਾਜ ਕੁਮਾਰ, ਵਿਜੇ ਕੁਮਾਰ, ਰਮਨ ਕੁਮਾਰ, ਪਰਵਿੰਦਰ ਸਿੰਘ, ਜਰਨੈਲ ਸਿੰਘ, ਸਤਿਬੀਰ ਸਿੰਘ, ਰਾਮ ਚੰਦਰ ਆਦਿ ਨਾਮ ਪ੍ਰਮੁੱਖ ਹਨ।

ਇਸ ਨੂੰ ਪੜ੍ਹੋ:

ਜਲੰਧਰ: ਪੰਜਾਬ ਦੇ ਸਾਬਕਾ ਮੁੱਖ ਮੰਤਰੀ ਮਰਹੂਮ ਸ. ਪ੍ਰਕਾਸ਼ ਸਿੰਘ ਬਾਦਲ ਨੂੰ 'ਆਪ ਪੰਜਾਬ ਦੇ ਆਗੂਆਂ ਵੱਲੋਂ ਦਿੱਤੀ ਗਈ ਸ਼ਰਧਾਜਲੀ

ਜਲੰਧਰ ਜ਼ਿਮਨੀ ਚੋਣ: 'ਆਪ' ਵੱਲੋਂ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਮੀਟਿੰਗਾਂ ਦਾ ਸਿਲਸਿਲਾ ਲਗਾਤਾਰ ਜਾਰੀ, ਮਿਲ ਰਿਹਾ ਹੈ ਭਰਪੂਰ ਸਮਰਥਨ

ਜਲੰਧਰ ਜ਼ਿਮਨੀ ਚੋਣ: 'ਆਪ ਨੇ ਬੁਰੀ ਤਰ੍ਹਾਂ ਪਛਾੜੇ ਵਿਰੋਧੀ