ਮਾਨ ਸਰਕਾਰ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਜਲੰਧਰ ਨਿਵਾਸੀ 'ਆਪ ਪਰਿਵਾਰ ਵਿੱਚ ਸ਼ਾਮਿਲ ਹੋਣ ਲਈ ਕਾਹਲੇ
ਪਾਰਟੀ ਆਗੂਆਂ ਵੱਲੋਂ ਸੁਸ਼ੀਲ ਕੁਮਾਰ ਰਿੰਕੂ ਨੂੰ ਜਲੰਧਰ ਜ਼ਿਮਨੀ ਚੋਣ ਵੱਡੇ ਫ਼ਰਕ ਨਾਲ ਜਿਤਾਉਣ ਲਈ ਕੀਤਾ ਤਹੱਈਆ
26 ਅਪ੍ਰੈਲ, ਜਲੰਧਰ: Paid Tribute to Parkash Singh Badal: ਜਲੰਧਰ ਵਿਖੇ ਆਗਾਮੀ ਲੋਕ-ਸਭਾ ਜ਼ਿਮਨੀ ਚੋਣ ਦੌਰਾਨ ਆਮ ਆਦਮੀ ਪਾਰਟੀ ਵੱਲੋਂ ਸਥਾਨਕ ਰਵਿਦਾਸ ਚੌਂਕ ਵਿਖੇ ਬਣਾਏ ਗਏ ਪਾਰਟੀ ਆਫ਼ਿਸ ਵਿਖੇ ਪ੍ਰੋਗਰਾਮ ਕੀਤਾ ਗਿਆ। ਜਿਸ ਵਿੱਚ 'ਆਪ' ਪੰਜਾਬ ਦੇ ਜਨਰਲ ਸਕੱਤਰ ਹਰਚੰਦ ਸਿੰਘ ਬਰਸਟ ਤੋਂ ਇਲਾਵਾ ਵਿਧਾਇਕ ਅਜੀਤਪਾਲ ਕੋਹਲੀ, ਵਿਧਾਇਕਾ ਜੀਵਨ ਜੋਤ ਕੌਰ ਸਮੇਤ ਵੱਖ-ਵੱਖ ਪਾਰਟੀ ਅਹੁਦੇਦਾਰਾਂ ਵੱਲੋਂ ਸ਼ਮੂਲੀਅਤ ਕੀਤੀ ਗਈ। ਮੀਟਿੰਗ ਵਿੱਚ ਸਭ ਤੋਂ ਪਹਿਲਾਂ ਪੰਜਾਬ ਦੇ ਪੰਜ ਵਾਰ ਦੇ ਮੁੱਖ-ਮੰਤਰੀ ਰਹੇ ਸਵਰਗਵਾਸੀ ਸ. ਪ੍ਰਕਾਸ਼ ਸਿੰਘ ਬਾਦਲ ਨੂੰ ਮੌਨ ਰੱਖ ਕੇ ਸ਼ਰਧਾ ਦੇ ਫੁੱਲ ਭੇਂਟ ਕੀਤੇ ਗਏ। ਇਸ ਉਪਰੰਤ 'ਆਪ' ਆਗੂਆਂ ਵਲੋਂ ਜਲੰਧਰ ਜ਼ਿਮਨੀ ਚੋਣ ਦੇ ਮੱਦੇਨਜ਼ਰ ਸਰਕਾਰ ਦੀਆਂ ਸਮੂਹ ਲੋਕ-ਪੱਖੀ ਨੀਤੀਆਂ ਨੂੰ ਘਰ-ਘਰ ਪਹੁੰਚਾਉਣ ਅਤੇ ਪਾਰਟੀ ਉਮੀਦਵਾਰ ਸੁਸ਼ੀਲ ਕੁਮਾਰ ਰਿੰਕੂ ਦੇ ਹੱਕ ਵਿੱਚ ਪ੍ਰਚਾਰ ਮੁਹਿੰਮ ਨੂੰ ਹੋਰ ਪ੍ਰਚੰਡ ਕਰਨ ਉੱਪਰ ਗੰਭੀਰ ਚਰਚਾ ਕੀਤੀ ਗਈ।
ਅੱਜ ਪਾਰਟੀ ਦਫਤਰ ਵਿੱਚ ਕਰਵਾਏ ਗਏ ਇਸ ਪ੍ਰੋਗਰਾਮ ਦੌਰਾਨ ਇਲਾਕੇ ਦੇ ਕਈ ਪਤਵੰਤੇ ਸੱਜਣ ਪੰਜਾਬ ਦੀ ਭਗਵੰਤ ਮਾਨ ਸਰਕਾਰ ਦੀਆਂ ਲੋਕ-ਪੱਖੀ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਏ। ਸ਼ਾਮਿਲ ਹੋਏ ਨਵੇਂ ਮੈਂਬਰਾਂ ਸਮੇਤ ਮੌਕੇ 'ਤੇ ਹਾਜ਼ਰ ਲੋਕਾਂ ਨੇ 'ਆਪ ਪਾਰਟੀ ਦੀ ਪੰਜਾਬ ਪੱਖੀ ਸੋਚ ਅਤੇ ਨੀਤੀਆਂ ਨੂੰ ਘਰ-ਘਰ ਤੱਕ ਪਹੁੰਚਾਉਣ ਦੇ ਨਾਲ-ਨਾਲ ਜਲੰਧਰ ਜ਼ਿਮਨੀ ਚੋਣ ਵਿਚ 'ਆਪ' ਉਮੀਦਵਾਰ ਸ਼ੁਸ਼ੀਲ ਕੁਮਾਰ ਰਿੰਕੂ ਨੂੰ ਵੱਡੇ ਫ਼ਰਕ ਨਾਲ ਜਿਤਾਉਣ ਲਈ ਆਪਣਾ ਪੂਰਾ ਜ਼ੋਰ ਲਾ ਦੇਣ ਦਾ ਪ੍ਰਣ ਕੀਤਾ। ਦੱਸ ਦਈਏ ਕਿ ਇਸ ਪ੍ਰੋਗਰਾਮ ਵਿੱਚ ਗੋਬਿੰਦਰ ਮਿੱਤਲ, ਹਰਚਰਨ ਸਿੰਘ ਸੰਧੂ ,ਸੁਖਬੀਰ ਸਿੰਘ ਸਾਲੀਮਾਰ, ਸੁਭਾਸ਼ ਪ੍ਰਭਾਕਰ, ਗੌਰਵ ਪੁਰੀ, ਜੌਰਜ ਸੋਨੀ, ਅਮਰੀਕ ਸਿੰਘ, ਰਸ਼ਪਾਲ ਸਿੰਘ ਵੀ ਖ਼ਾਸ ਤੌਰ ਤੇ ਮੌਜੂਦ ਸਨ।
ਉਪਰੋਕਤ ਆਗੂਆਂ ਅਤੇ ਸੱਜਣਾਂ ਤੋਂ ਇਲਾਵਾ ਜ਼ਿਲ੍ਹਾ ਗੁਰਦਾਸਪੁਰ ਦੇ ਖੇਡ ਇੰਚਾਰਜ ਸੁਖਦੀਪ ਸਿੰਘ ,ਰਾਜੀਵ ਕੁਮਾਰ ਬਲਾਕ ਪ੍ਰਧਾਨ ਜਲੰਧਰ, ਗੁਰਵਿੰਦਰ ਸਿੰਘ ਡਿੰਪਲ, ਵਾਰਡ ਇੰਚਾਰਜ ਆਤਮ ਪ੍ਰਕਾਸ਼ ਬਬਲੂ, ਸੁਭਾਸ਼ ਪ੍ਰਭਾਕਰ, ਚਰਨਜੀਤ ਸਿੰਘ 'ਆਪ' ਪ੍ਰਧਾਨ ਪ੍ਰੈਜ਼ੀਡੈਂਟ ਪੀਟੀਐਸ, ਹਰਵਿੰਦਰ ਸਿੰਘ, ਦਵਿੰਦਰ ਸਿੰਘ, ਬਿਸ਼ੰਬਰ ਨਾਥ, ਅਸ਼ਵਨੀ ਕੁਮਾਰ, ਰਵਿੰਦਰ ਕੁਮਾਰ, ਹਰਪ੍ਰੀਤ ਸਿੰਘ ਸਟੇਟ ਜੁਆਇੰਟ ਸਕੱਤਰ, ਹਰਿੰਦਰ ਸਿੰਘ ਮਲੌਚਾ, ਇੰਦਰਵਸ਼ ਚੱਢਾ ਜ਼ਿਲਾ ਪ੍ਰਧਾਨ ਟਰੇਡਰਜ਼ ਵਿੰਗ ਜਲੰਧਰ, ਹਰਵਿੰਦਰ ਸਿੰਘ ਚੁੱਘ ਸਮੇਤ ਪਾਰਟੀ ਦੇ ਹੋਰ ਕਈਂ ਹੋਰ ਸਤਿਕਾਰਤ ਆਗੂ 'ਤੇ ਵਰਕਰ ਵੀ ਇਸ ਮੌਕੇ ਪਹੁੰਚੇ ਹੋਏ ਸਨ।
ਇਸ ਨੂੰ ਪੜ੍ਹੋ:
ਸਰਪੰਚਾਂ-ਪੰਚਾਂ ਸਮੇਤ ਸਾਰੀਆਂ ਸਿਆਸੀ ਪਾਰਟੀਆਂ ਦੇ ਆਗੂ ‘ਆਪ’ ਵਿੱਚ ਹੋ ਰਹੇ ਹਨ ਸ਼ਾਮਿਲ
'ਆਪ' ਉਮੀਦਵਾਰ ਸੁਸ਼ੀਲ ਰਿੰਕੂ ਨੇ ਨਕੋਦਰ 'ਚ ਹਜ਼ਾਰਾਂ ਸਮਰਥਕਾਂ ਨਾਲ ਕੀਤੀ ਵਿਸ਼ਾਲ ਪਦਯਾਤਰਾ
'ਆਪ ਨੇ ਜਲੰਧਰ ਤੋਂ ਲੋਕ-ਸਭਾ ਪੁੱਜਣ ਦੇ ਮੁਕਾਬਲੇ ਵਿੱਚ ਵਿਰੋਧੀਆਂ ਨੂੰ ਬੁਰੀ ਤਰ੍ਹਾਂ ਪਛਾੜਿਆ