ਸੂਚਨਾ ਤੇ ਲੋਕ ਸੰਪਰਕ ਵਿਭਾਗ, ਪੰਜਾਬ
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਫਿਰੋਜ਼ਪੁਰ 'ਚ ਸਲੰਡਰ ਫੱਟਣ ਕਾਰਨ 5 ਬੱਚਿਆਂ ਦੇ ਜ਼ਖਮੀ ਹੋਣ ਦਾ ਲਿਆ ਸੂ-ਮੋਟੋ ਨੋਟਿਸ
ਜ਼ਖ਼ਮੀ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਜਿਲ੍ਹਾ ਪ੍ਰਸ਼ਾਸਨ ਵੱਲੋਂ ਕਰਨ ਲਈ ਕਿਹਾ
ਸਲੰਡਰ ਫੱਟਣ ਦੀ ਘਟਨਾ ਦੀ ਰਿਪੋਰਟ 6 ਅਗਸਤ ਤੱਕ ਮੰਗੀ
ਚੰਡੀਗੜ੍ਹ, ਅਗਸਤ 2
ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਨੇ ਫਿਰੋਜ਼ਪੁਰ ਦੇ ਗੁਰੂਦੁਆਰਾ ਜਾਮਨੀ ਸਾਹਿਬ ਵਿੱਚ ਸਲੰਡਰ ਫੱਟਣ ਕਾਰਨ 5 ਬੱਚਿਆਂ ਦੇ ਜ਼ਖਮੀ ਹੋਣ ਸਬੰਧੀ ਮੀਡੀਆ ਦੀ ਖਬਰ ਦਾ ਸੂ-ਮੋਟੋ ਨੋਟਿਸ ਲਿਆ ਗਿਆ। ਇਸ ਘਟਨਾ ਸਬੰਧੀ ਜਿਲ੍ਹਾ ਪ੍ਰਸ਼ਾਸ਼ਨ ਨੂੰ 6 ਅਗਸਤ 2024 ਤੱਕ ਰਿਪੋਰਟ ਭੇਜਣ ਲਈ ਪੱਤਰ ਵੀ ਜਾਰੀ ਕੀਤਾ ਗਿਆ ਹੈ।
ਇਸ ਸਬੰਧੀ ਵਧੇਰੇ ਜਾਣਕਾਰੀ ਦਿੰਦਿਆਂ ਪੰਜਾਬ ਰਾਜ ਬਾਲ ਅਧਿਕਾਰ ਰੱਖਿਆ ਕਮਿਸ਼ਨ ਦੇ ਚੇਅਰਮੈਨ ਕੰਵਰਦੀਪ ਸਿੰਘ ਨੇ ਦੱਸਿਆ ਕਿ ਮੀਡੀਆ ਦੀਆਂ ਖਬਰਾਂ ਅਨੁਸਾਰ ਫਿਰੋਜ਼ਪੁਰ ਦੇ ਗੁਰੂਦੁਆਰਾ ਜਾਮਨੀ ਸਾਹਿਬ ਵਿੱਚ ਸਲੰਡਰ ਫੱਟਣ ਕਾਰਨ 5 ਬੱਚੇ ਜ਼ਖਮੀ ਹੋਏ ਹਨ। ਇਹਨ੍ਹਾਂ ਜਖ਼ਮੀ ਹੋਏ ਬੱਚਿਆਂ ਨੂੰ ਹਰ ਸੰਭਵ ਸਿਹਤ ਸੇਵਾਵਾਂ ਮੁਹੱਈਆ ਕਰਾਉਣ ਲਈ ਜਿਲ੍ਹਾ ਪ੍ਰਸ਼ਸਨ ਨੂੰ ਹਦਾਇਤ ਕੀਤੀ ਗਈ ਹੈ। ਉਨ੍ਹਾਂ ਦੱਸਿਆ ਕਿ ਜਿਲ੍ਹਾ ਪ੍ਰਸ਼ਾਸ਼ਨ ਨੂੰ ਹਦਾਇਤ ਕੀਤੀ ਗਈ ਹੈ ਕਿ ਜੇਕਰ ਇਹਨਾਂ ਜਖ਼ਮੀ ਬੱਚਿਆਂ ਨੂੰ ਕਿਸੇ ਹੋਰ ਹਸਪਤਾਲ ਵਿੱਚ ਇਲਾਜ ਲਈ ਸਿਫਟ ਕਰਨ ਦੀ ਲੋੜ ਹੈ ਤਾਂ ਇਸ ਸਬੰਧੀ ਤੁਰੰਤ ਲੋੜੀਂਦੇ ਕਦਮ ਚੁੱਕੇ ਜਾਣ। ਉਨ੍ਹਾਂ ਦੱਸਿਆ ਕਿ ਇਹਨਾਂ ਜਖ਼ਮੀ ਬੱਚਿਆਂ ਦੇ ਇਲਾਜ ਦਾ ਸਾਰਾ ਖਰਚਾ ਜਿਲ੍ਹਾ ਪ੍ਰਸ਼ਸ਼ਨ ਵੱਲੋਂ ਕੀਤਾ ਜਾਵੇਗਾ।
ਚੇਅਰਮੈਨ ਨੇ ਅੱਗੇ ਦੱਸਿਆ ਕਿ ਸਲੰਡਰ ਫੱਟਣ ਦੀ ਘਟਨਾ ਸਬੰਧੀ ਜ਼ਿਲ੍ਹਾ ਪ੍ਰਸ਼ਾਸ਼ਨ ਤੋਂ 6 ਅਗਸਤ 2024 ਤੱਕ ਮੁਕੰਮਲ ਰਿਪੋਰਟ ਮੰਗੀ ਗਈ ਹੈ। ਉਹਨਾਂ ਕਿਹਾ ਕਿ ਰਿਪੋਰਟ ਪ੍ਰਾਪਤ ਹੋਣ ਤੇ ਰੂਲਾਂ ਅਨੁਸਾਰ ਬਣਦੀ ਕਾਰਵਾਈ ਕੀਤੀ ਜਾਵੇਗੀ।