ਸਿਹਤ ਮੰਤਰੀ ਵੱਲੋਂ ਸੀ.ਐਮ.ਸੀ. ਹਸਪਤਾਲ 'ਚ ਸਟਰੋਕ ਲਈ ਵਿਸ਼ਵ ਦੇ ਪਹਿਲੇ ਡਬਲਿਊ.ਐਚ.ਓ ਸਹਿਯੋਗ ਕੇਂਦਰ ਦਾ ਉਦਘਾਟਨ
- ਸਿਹਤ ਵਿਭਾਗ ਵੱਲੋਂ ਡਾਕਟਰਾਂ ਅਤੇ ਨਰਸਾਂ ਨੂੰ ਸਟਰੋਕ ਦੀ ਦੇਖਭਾਲ 'ਚ ਸਿਖਲਾਈ ਦੇਣ ਲਈ ਕੇਂਦਰ ਦੀ ਮੁਹਾਰਤ ਦਾ ਲਾਭ ਲਿਆ ਜਾਵੇਗਾ
- ਮੈਡੀਕਲ ਕਾਲਜਾਂ ਦੁਆਰਾ ਜੀਵਨ ਸ਼ੈਲੀ ਸੰਬੰਧੀ ਵਿਗਾੜਾਂ 'ਤੇ ਤਣਾਅ ਦਾ ਅਧਿਐਨ ਕੀਤਾ ਜਾਂਦਾ ਹੈ
ਲੁਧਿਆਣਾ, 31 ਜੁਲਾਈ (000) - ਪੰਜਾਬ ਦੇ ਸਿਹਤ ਅਤੇ ਪਰਿਵਾਰ ਭਲਾਈ ਵਿਭਾਗ ਮੰਤਰੀ ਡਾ. ਬਲਬੀਰ ਸਿੰਘ ਵੱਲੋਂ ਸਟਰੋਕ ਲਈ ਕ੍ਰਿਸ਼ਚੀਅਨ ਮੈਡੀਕਲ ਕਾਲਜ ਅਤੇ ਹਸਪਤਾਲ (ਸੀ.ਐਮ.ਸੀ.ਐਚ.), ਲੁਧਿਆਣਾ ਵਿਖੇ ਵਿਸ਼ਵ ਦੇ ਪਹਿਲੇ ਵਿਸ਼ਵ ਸਿਹਤ ਸੰਗਠਨ ਸਹਿਯੋਗ ਕੇਂਦਰ ਦਾ ਉਦਘਾਟਨ ਕੀਤਾ।
ਸੀ.ਐਮ.ਸੀ. ਹਸਪਤਾਲ ਵਿਖੇ ਇੱਕਠ ਨੂੰ ਸੰਬੋਧਨ ਕਰਦਿਆਂ ਸਿਹਤ ਮੰਤਰੀ ਨੇ ਕਿਹਾ ਕਿ ਪੰਜਾਬ ਲਈ ਇਹ ਮਾਣ ਵਾਲੀ ਗੱਲ ਹੈ ਕਿ ਇੱਥੇ ਸਟਰੋਕ ਦੇ ਖੇਤਰ ਵਿੱਚ ਅਜਿਹਾ ਇੱਕੋ ਇੱਕ ਕੇਂਦਰ ਹੈ। ਉਨ੍ਹਾਂ ਨੋਟ ਕੀਤਾ ਕਿ ਰਾਜ ਨੂੰ ਸਟਰੋਕ ਦੇ ਕੇਸਾਂ ਦੇ ਬੋਝ ਨੂੰ ਸੰਭਾਲਣ ਵਿੱਚ ਇੱਕ ਮਹੱਤਵਪੂਰਨ ਚੁਣੌਤੀ ਦਾ ਸਾਹਮਣਾ ਕਰਨਾ ਪੈਂਦਾ ਹੈ, ਹਰ ਸਾਲ ਲਗਭਗ 40,000 ਨਵੇਂ ਕੇਸ ਦਰਜ ਹੁੰਦੇ ਹਨ। ਸਟ੍ਰੋਕ ਦਾ ਇਲਾਜ ਸਮਾਂ-ਨਾਜ਼ੁਕ ਹੁੰਦਾ ਹੈ, ਅਤੇ ਇਸਕੇਮਿਕ ਸਟ੍ਰੋਕ ਵਾਲੇ ਮਰੀਜ਼ਾਂ ਵਿੱਚ, ਸਟ੍ਰੋਕ ਦੇ ਲੱਛਣਾਂ ਦੀ ਸ਼ੁਰੂਆਤ ਤੋਂ ਬਾਅਦ 4-5 ਘੰਟਿਆਂ ਦੇ ਅੰਦਰ-ਅੰਦਰ ਗਤਲਾ-ਬਰਸਟਿੰਗ ਇੰਜੈਕਸ਼ਨ (ਥ੍ਰੋਮਬੋਲਾਈਸਿਸ) ਲਗਾਇਆ ਜਾ ਸਕਦਾ ਹੈ। ਇਸ ਤੋਂ ਇਲਾਵਾ, ਇੱਕ ਵੱਡੀ ਧਮਣੀ ਦੀ ਰੁਕਾਵਟ ਵਾਲੇ ਮਰੀਜ਼ਾਂ ਵਿੱਚ, 24 ਘੰਟਿਆਂ ਦੇ ਅੰਦਰ ਦਿਮਾਗ (ਮਕੈਨੀਕਲ ਥ੍ਰੌਮਬੈਕਟੋਮੀ) ਤੋਂ ਗਤਲਾ ਹਟਾਉਣ ਲਈ ਇੱਕ ਸਟੈਂਟ ਦੀ ਵਰਤੋਂ ਕੀਤੀ ਜਾ ਸਕਦੀ ਹੈ।
ਸਿਹਤ ਮੰਤਰੀ ਡਾ. ਬਲਬੀਰ ਸਿੰਘ ਨੇ ਇਹ ਵੀ ਦੱਸਿਆ ਕਿ ਸੂਬੇ ਦਾ ਸਿਹਤ ਵਿਭਾਗ ਵੱਲੋਂ ਸਰਕਾਰੀ ਹਸਪਤਾਲਾਂ ਦੇ ਡਾਕਟਰਾਂ ਅਤੇ ਨਰਸਾਂ ਨੂੰ ਸਟਰੋਕ ਦੀ ਦੇਖਭਾਲ ਲਈ ਸਿਖਲਾਈ ਦੇਣ ਲਈ ਕੇਂਦਰ ਦੀ ਮੁਹਾਰਤਾ ਦਾ ਲਾਭ ਲਿਆ ਜਾਵੇਗਾ, ਜਿਸ ਦਾ ਉਦੇਸ਼ ਸਮੇਂ ਸਿਰ ਇਲਾਜ ਮੁਹੱਈਆ ਕਰਵਾ ਕੇ ਜਾਨਾਂ ਬਚਾਉਣਾ ਹੈ। ਇਸ ਪਹਿਲਕਦਮੀ ਦਾ ਉਦੇਸ਼ ਪੰਜਾਬ ਵਿੱਚ ਸਟਰੋਕ ਕੇਅਰ ਦਾ ਇੱਕ ਮਾਡਲ ਵਿਕਸਤ ਕਰਨਾ ਹੈ, ਜਿਸ ਵਿੱਚ ਸੀ.ਐਮ.ਸੀ. ਹਸਪਤਾਲ ਹੱਬ ਵਜੋਂ ਕੰਮ ਕਰ ਰਿਹਾ ਹੈ ਤਾਂ ਜੋ ਸੂਬੇ ਭਰ ਦੇ ਸਰਕਾਰੀ ਹਸਪਤਾਲਾਂ ਅਤੇ ਮੈਡੀਕਲ ਕਾਲਜਾਂ ਨੂੰ ਸਟਰੋਕ ਕੇਸਾਂ ਦੇ ਪ੍ਰਭਾਵਸ਼ਾਲੀ ਢੰਗ ਨਾਲ ਪ੍ਰਬੰਧਨ ਵਿੱਚ ਮਾਰਗਦਰਸ਼ਨ ਅਤੇ ਸਹਾਇਤਾ ਕੀਤੀ ਜਾ ਸਕੇ। ਇਸ ਤੋਂ ਇਲਾਵਾ, ਉਨ੍ਹਾਂ ਪੰਜਾਬ ਦੇ ਲੋਕਾਂ ਵਿੱਚ ਜੀਵਨ ਸ਼ੈਲੀ ਸੰਬੰਧੀ ਵਿਗਾੜਾਂ ਬਾਰੇ ਸੀ.ਐਮ.ਸੀ.ਐਚ. ਅਤੇ ਹੋਰ ਮੈਡੀਕਲ ਕਾਲਜਾਂ ਦੁਆਰਾ ਅਧਿਐਨ ਕਰਨ ਦੀ ਲੋੜ 'ਤੇ ਜ਼ੋਰ ਦਿੱਤਾ।
ਵਰਲਡ ਸਟਰੋਕ ਆਰਗੇਨਾਈਜ਼ੇਸ਼ਨ ਦੇ ਚੁਣੇ ਹੋਏ ਪ੍ਰਧਾਨੇ ਅਤੇ ਸੀ.ਐਮ.ਸੀ.ਐਚ. ਵਿੱਚ ਪ੍ਰਿੰਸੀਪਲ ਅਤੇ ਨਿਊਰੋਲੋਜੀ ਦੇ ਪ੍ਰੋਫੈਸਰ ਡਾ. ਜੈਰਾਜ ਡੀ ਪਾਂਡਿਅਨ ਨੇ ਖੁਲਾਸਾ ਕੀਤਾ ਕਿ ਐਡਵਾਂਸਡ ਸਟਰੋਕ ਸੈਂਟਰ ਖੇਤਰ ਵਿੱਚ ਸਟਰੋਕ ਸਬੰਧੀ ਜਨ-ਜਾਗਰੂਕਤਾ ਵਿੱਚ ਸੁਧਾਰ ਲਈ ਪਿਛਲੇ ਅੱਠ ਸਾਲਾਂ ਤੋਂ ਡਬਲਿਊ.ਐਚ.ਓ ਦੱਖਣ-ਪੂਰਬੀ ਏਸ਼ੀਆ ਖੇਤਰ (ਡਬਲਿਊ.ਐਚ.ਓ ਐਸ.ਈ.ਏ.ਆਰ.) ਨਾਲ ਮਿਲ ਕੇ ਕੰਮ ਕਰ ਰਿਹਾ ਹੈ। ਡਾ. ਪਾਂਡੀਅਨ ਨੇ ਜ਼ੋਰ ਦੇ ਕੇ ਕਿਹਾ ਇਹ ਨਵਾਂ ਕੇਂਦਰ ਡਬਲਯੂ.ਐਚ.ਓ ਆਪਣੇ ਕਾਰਜ਼ਾਂ ਨੂੰ ਵਿਸ਼ਵ ਭਰ ਦੇ ਹੋਰ ਡਬਲਯੂ.ਐਚ.ਓ ਖੇਤਰਾਂ ਵਿੱਚ ਫੈਲਾਉਣ ਦੇ ਯੋਗ ਬਣਾਏਗਾ।
ਮੈਡੀਕਲ ਸਿੱਖਿਆ ਅਤੇ ਖੋਜ ਦੇ ਡਾਇਰੈਕਟਰ ਡਾ. ਅਵਨੀਸ਼ ਕੁਮਾਰ, ਸੀ.ਐਮ.ਸੀ.ਐਚ. ਦੇ ਡਾਇਰੈਕਟਰ ਡਾ. ਵਿਲੀਅਮ ਭੱਟੀ ਅਤੇ ਸਿਵਲ ਸਰਜਨ ਡਾ. ਜਸਬੀਰ ਸਿੰਘ ਔਲਖ ਨੇ ਵੀ ਅਡਵਾਂਸ ਸਟਰੋਕ ਸੈਂਟਰ ਦੇ ਯਤਨਾਂ ਦੀ ਸ਼ਲਾਘਾ ਕਰਦਿਆਂ ਕਿਹਾ ਕਿ ਇਹ ਕੇਂਦਰ ਪੰਜਾਬ ਵਿੱਚ ਸਟਰੋਕ ਸੇਵਾਵਾਂ ਨੂੰ ਮਜ਼ਬੂਤ ਕਰੇਗਾ।