ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਗੁਰਦੁਆਰਾ ਬੋਰਡ ਚੋਣਾਂ ਸਬੰਧੀ ਫਾਰਮ ਭਰਨ ਦੀ ਆਖਰੀ ਮਿਤੀ 31 ਜੁਲਾਈ -ਜ਼ਿਲ੍ਹਾ ਚੋਣ ਅਫ਼ਸਰ
ਸਾਹਿਬਜ਼ਾਦਾ ਅਜੀਤ ਸਿੰਘ ਨਗਰ, 29 ਜੁਲਾਈ:
ਕਮਿਸ਼ਨਰ ਗੁਰੂਦੁਆਰਾ ਇਲੈਕਸ਼ਨ, ਪੰਜਾਬ ਦੀਆਂ ਹਦਾਇਤਾਂ ਅਨੁਸਾਰ ਸਿੱਖ ਗੁਰੂਦੁਆਰਾ ਬੋਰਡ ਚੋਣ ਨਿਯਮ, 1959 ਦੇ ਨਿਯਮ 6 ਤੋਂ 12 ਅਨੁਸਾਰ ਵੋਟਰ ਸੂਚੀ ਤਿਆਰੀ ਸਬੰਧੀ ਪ੍ਰੋਗਰਾਮ ਮਿਤੀ 21, ਅਕਤੂਬਰ, 2023 ਤੋਂ ਫਾਰਮ ਭਰੇ ਜਾ ਰਹੇ ਹਨ। ਜ਼ਿਲ੍ਹਾ ਚੋਣ ਅਫਸਰ ਵੱਲੋਂ ਆਮ ਜਨਤਾ ਨੂੰ ਅਪੀਲ ਕੀਤੀ ਜਾਂਦੀ ਹੈ ਕਿ ਫਾਰਮ ਭਰਨ ਦੀ ਅੰਤਿਮ ਤਾਰੀਖ ਮਿਤੀ 31/07/24 ਹੈ। ਉਨ੍ਹਾਂ ਕਿਹਾ ਜਿਨ੍ਹਾਂ ਨੇ ਹੁਣ ਤੱਕ ਫਾਰਮ ਨਹੀਂ ਭਰੇ ਉਹ ਆਪਣੇ ਫਾਰਮ ਮਿਤੀ 31/07/24 ਤੱਕ ਰਿਵਾਇਜਿੰਗ ਅਥਾਰਟੀ ਅਫ਼ਸਰਾਂ ਕੋਲ ਜਾ ਕੇ ਆਪਣੇ ਫਾਰਮ ਭਰ ਸਕਦੇ ਹਨ।