Arth Parkash : Latest Hindi News, News in Hindi
ਪੈਸਟ ਸਰਵੇਲੈਂਸ ਟੀਮ ਵਲੋਂ ਨਰਮੇ ਦੇ ਖੇਤਾਂ ਦਾ ਕੀਤਾ ਨਿਰੀਖਣ ਪੈਸਟ ਸਰਵੇਲੈਂਸ ਟੀਮ ਵਲੋਂ ਨਰਮੇ ਦੇ ਖੇਤਾਂ ਦਾ ਕੀਤਾ ਨਿਰੀਖਣ
Sunday, 21 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਪੈਸਟ ਸਰਵੇਲੈਂਸ ਟੀਮ ਵਲੋਂ ਨਰਮੇ ਦੇ ਖੇਤਾਂ ਦਾ ਕੀਤਾ ਨਿਰੀਖਣ
ਸ੍ਰੀ ਮੁਕਤਸਰ ਸਾਹਿਬ, 22 ਜੁਲਾਈ
                    ਨਰਮੇ ਦੀ ਫ਼ਸਲ ਨੂੰ ਕਾਮਯਾਬ ਕਰਨ ਲਈ ਜ਼ਿਲ੍ਹ੍ਹਾ ਸ਼੍ਰੀ ਮੁਕਤਸਰ ਸਾਹਿਬ ਵਿਖੇ 27 ਪੈਸਟ ਸਰਵੇਲੈਂਸ ਟੀਮਾਂ ਦਾ ਗਠਨ ਕੀਤਾ ਹੈ ਜੋ ਕਿ ਹਰ ਸੋਮਵਾਰ ਅਤੇ ਵੀਰਵਾਰ ਸਵੇਰੇ 8 ਤੋਂ 10 ਵਜੇ ਤਕ ਫ਼ਸਲ ਦਾ ਸਰਵੇਖਣ ਕਰ
ਰਹੀਆਂ ਹਨ ਅਤੇ ਇਸ ਸਰਵੇਖਣ ਦੇ ਅਧਾਰ ਤੇ ਕਿਸਾਨਾਂ ਨੂੰ ਕੀਟਨਾਸ਼ਕ ਦਵਾਈਆਂ ਦੀ ਸਿਫਾਰਿਸ਼ ਕੀਤੀ ਜਾਂਦੀ ਹੈ ।  ਨਰਮੇ ਵਿੱਚ ਚਿੱਟੀ ਮੱਖੀ ਦੇ ਵਧ ਰਹੇ ਹਮਲੇ ਨੂੰ ਵੇਖਦਿਆਂ ਡਾਇਰੈਕਟਰ ਖੇਤੀਬਾੜੀ ਦੇ ਦਿਸ਼ਾ ਨਿਰਦੇਸ਼ਾ ਹੇਠ ਬੀਤੇ ਦਿਨੀ ਵੀ ਕਿਸਾਨਾਂ ਦੇ ਖੇਤਾਂ ਦਾ ਸਰਵੇਖਣ ਕੀਤਾ ।
ਡਾ ਗੁਰਨਾਮ ਸਿੰਘ ਮੁੱਖ ਖੇਤੀਬਾੜੀ ਅਫਸਰ ਸ਼੍ਰੀ ਮੁਕਤਸਰ ਸਾਹਿਬ ਨੇ ਪਿੰਡ ਉਦੇਕਰਨ ਵਿਖੇ ਨਰਮੇ ਵਾਲੇ ਖੇਤਾਂ ਦਾ ਦੌਰਾ ਕੀਤਾ ੳਹਨਾ ਕਿਸਾਨਾਂ ਨੂੰ ਅਪੀਲ ਕੀਤੀ ਕੇ ਉਹ ਨਰਮੇ ਦੀ ਫ਼ਸਲ ਉਪਰ ਚਿੱਟੀ ਮੱਖੀ ਦਾ ਸਰਵੇਖਣ ਹਰ ਰੋਜ਼ ਸਵੇਰੇ 8 ਤੋਂ 10 ਵਜੇ ਤੱਕ ਕਰਨ । ਉਹਨਾ ਦੱਸਿਆ ਕੇ ਪੀ.ਏ.ਯੂ ਲੁਧਿਆਣਾ ਦੀਆ ਸਿਫਾਰਸ਼ਾਂ ਅਨੁਸਾਰ ਜੇਕਰ ਚਿੱਟੀ ਮੱਖੀ ਦੇ ਬਾਲਗਾਂ ਦੀ ਗਿਣਤੀ 6 ਪ੍ਰਤੀ ਪੱਤਾ ਤੋਂ ਵੱਧ ਹੋ ਜਾਵੇ ਤਾ ਸਪਰੇ ਦੀ ਜਰੂਰਤ ਹੈ, ਚਿੱਟੀ ਮੱਖੀ ਦੇ ਬਾਲਗਾਂ ਦੀ ਰੋਕਥਾਮ ਲਈ  ਪਾਇਰੀਫਲੂਕੀਨਾਜ਼ੋਨ 20 ਡਬਲਯੂ.ਜੀ (ਕਲਾਸਟੋ) 200 ਗ੍ਰਾਮ ਜਾਂ ਅਫਿਡੋਪਾਇਰੋਪਿਨ 50 ਡੀ.ਸੀ. (ਸਫ਼ੀਨਾ) 400 ਮਿ.ਲੀ. ਜਾਂ ਡਾਈਨੋਟੇਫੂਰਾਨ 20 ਐਸ.ਜੀ . (ਓਸ਼ੀਨ) ਜਾਂ ਫਲੋਨੀਕਾਮਿਡ 50 ਡਬਲਯੂ.ਜੀ.(ਉਲਾਲਾ) ਜਾਂ ਇਥੀਆਨ 50 ਈ.ਸੀ. ਪ੍ਰਤੀ ਏਕੜ ਕੀਤੀ ਜਾਵੇ ।
                                 ਚਿੱਟੀ ਮੱਖੀ ਦੇ ਬੱਚਿਆਂ ਦੀ ਰੋਕਥਾਮ ਲਈ ਪਾਇਰੀਪ੍ਰਾਕਸੀਫਿਨ   10 ਈ.ਸੀ.(ਲੈਨੋ) 500 ਮਿ.ਲੀ. ਪ੍ਰਤੀ ਏਕੜ ਦੇ ਹਿਸਾਬ ਨਾਲ ਕੀਤੀ  ਜਾਵੇ  ਅਤੇ ਇਸ ਸਮੇ ਨਰਮੇ ਦੀ ਫ਼ਸਲ ਨੂੰ ਸੋਕਾ ਨਾ ਲੱਗਣ ਦਿੱਤਾ ਜਾਵੇ ਕਿਉਂਕਿ  ਔਡ਼ ਵਿੱਚ ਚਿੱਟੀ ਮੱਖੀ ਅਤੇ ਭੂਰੀ ਜੂੰ ਦਾ ਹਮਲਾ ਵੱਧ ਜਾਂਦਾ ਹੈ ।
ਸਰਵੇਖਣ ਦੌਰਾਨ  ਜੋਬਨਦੀਪ ਸਿੰਘ ਖੇਤੀਬਾੜੀ ਵਿਕਾਸ ਅਫਸਰ ਸਰਕਲ ਲੁਬਾਣਿਆਵਾਲੀ , ਸਵਰਨਜੀਤ ਸਿੰਘ ਏ ਟੀ ਐਮ  ਤੋਂ ਇਲਾਵਾ ਪਿੰਡ ਉਦੇਕਰਨ ਦੇ ਕਿਸਾਨ ਹਰਜੋਤ ਸਿੰਘ , ਗੁਰਚਰਨ ਸਿੰਘ ਅਤੇ ਜਸਕਰਨ ਸਿੰਘ ਵੀ ਮੌਜੂਦ ਸਨ।