Arth Parkash : Latest Hindi News, News in Hindi
ਫਸਲਾਂ ਦੀ ਰਹਿੰਦ ਖੂੰਹਦ ਸੰਭਾਲ ਸਕੀਮ 2024-25 ਫਸਲਾਂ ਦੀ ਰਹਿੰਦ ਖੂੰਹਦ ਸੰਭਾਲ ਸਕੀਮ 2024-25
Friday, 19 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਫ਼ਰੀਦਕੋਟ 

 

ਫਸਲਾਂ ਦੀ ਰਹਿੰਦ ਖੂੰਹਦ ਸੰਭਾਲ ਸਕੀਮ 2024-25 ਅਧੀਨ ਸਬਸਿਡੀ ਤੇ ਖੇਤੀ ਮਸ਼ੀਨਰੀ ਦੇਣ  ਲਈ ਲਾਭਪਾਤਰੀਆਂ ਦੀ ਕੀਤੀ ਚੋਣ : ਡਿਪਟੀ ਕਮਿਸ਼ਨਰ

 

ਫਰੀਦਕੋਟ 20 ਜੁਲਾਈ 2024 ਜ਼ਿਲਾ ਫਰੀਦਕੋਟ ਵਿੱਚ ਸਾਲ 2024-25 ਦੌਰਾਨ ਝੋਨੇ ਦੀ ਪਰਾਲੀ ਨੂੰ ਅੱਗ ਲੱਗਣ ਦੀਆਂ ਘਟਨਾਵਾਂ ਨੂੰ ਜ਼ੀਰੋ ਪੱਧਰ ਤੇ ਲਿਆਉਣ ਲਈ ਜ਼ਿਲਾ ਪ੍ਰਸ਼ਾਸ਼ਨ ਵੱਲੋਂ ਕੀਤੀਆਂ ਜਾ ਰਹੀਆਂ ਤਿਆਰੀਆਂ ਨੂੰ ਅੱਗੇ ਤੋਰਦਿਆਂ ਫਸਲਾਂ ਦੀ ਰਹਿੰਦ ਖੂੰਹਦ ਸੰਭਾਲ ਸਕੀਮ 2024-25 ਤਹਿਤ ਕਿਸਾਨਾਂ ਨੂੰ ਖੇਤੀ ਮਸ਼ੀਨਰੀ ਸਬਸਿਡੀ ਤੇ ਦੇਣ ਲਈ ਕੰਪਿੂਟਰਾਈਜ਼ਡ ਵਿਧੀ ਨਾਲ ਲਾਭ ਪਾਤਰੀਆਂ ਦੀ ਜ਼ਿਲਾ ਪੱਧਰੀ ਕਮੇਟੀ ਵੱਲੋਂ ਚੋਣ ਕੀਤੀ ਗਈ ਜਿਸ ਦੀ ਪ੍ਰਧਾਨਗੀ ਡਿਪਟੀ ਕਮਿਸ਼ਨਰ ਸ੍ਰੀ ਵਿਨੀਤ ਕੁਮਾਰ ਨੇ ਕੀਤੀ। ਇਸ ਮੌਕੇ ਡਾ. ਅਮਰੀਕ ਸਿੰਘ ਮੁੱਖ ਖੇਤੀਬਾੜੀ ਅਫਸਰ ਵਿਸ਼ੇਸ਼ ਤੌਰ ਤੇ ਹਾਜ਼ਰ ਸਨ ।

            ਲਾਭਪਾਤਰੀਆਂ ਦੀ ਚੋਣ ਕਰਨ ਉਪਰੰਤ ਡਿਪਟੀ ਕਮਿਸ਼ਨਰ ਫਰੀਦਕੋਟ ਨੇ ਦੱਸਿਆ ਕਿ ਫਸਲਾਂ ਦੀ ਰਹਿੰਦ ਖੂੰਹਦ ਸੰਭਾਲ ਸਕੀਮ 2024-25  ਸਕੀਮ ਤਹਿਤ ਆਨ ਲਾਈਨ ਪੋਰਟਲ ਤੇ ਅਰਜੀਆਂ ਦੀ ਮੰਗ ਕੀਤੀ ਗਈ ਸੀ ਅਤੇ 771 ਕਿਸਾਨਾਂ ਵੱਲੋਂ ਬਿਨੈਪੱਤਰ ਦਿੱਤੇ ਸਨ। ਉਨ੍ਹਾਂ ਦੱਸਿਆ ਕਿ ਬਿਨੈਪੱਤਰ ਦੇਣ ਸਮੇਂ 5000/- ਰੁਪਏ ਦੀ ਟੋਕਨ ਮਨੀ ਜਮ੍ਹਾਂ ਕਰਵਾਉਣ ਵਾਲੇ ਕਿਸਾਨਾਂ ਨੂੰ ਹੀ ਡਰਾਅ ਲਈ ਵਿਚਾਰਿਆ ਗਿਆ ਹੈ ਅਤੇ ਹੋਰ ਪੱਛੜੀਆਂ ਸ਼੍ਰੇਣੀਆਂ ਦੇ ਵਰਗ ਵਿੱਚ ਅਪਲਾਈ ਕਰਨ ਵਾਲਿਆਂ ਨੂੰ ਜਨਰਲ ਕੈਟਾਗਰੀ ਵਿੱਚ ਹੀ ਮੰਨਿਆ ਗਿਆ ਹੈ ਕਿਉਂਕਿ ਸਕੀਮ ਅਨੁਸਾਰ ਉਨ੍ਹਾਂ ਲਈ ਕੋਈ ਵੱਖਰਾ ਰਾਖਵਾਂਕਰਨ ਨਹੀਂ ਹੈ। ਉਨ੍ਹਾਂ ਦੱਸਿਆ ਕਿ ਸਕੀਮ ਅਧੀਨ ਹਦਾਇਤਾਂ ਅਨੁਸਾਰ ਨਿੱਜੀ ਕਿਸਾਨਾਂ ਦੀਆਂ ਦਰਖਾਸਤਾਂ ਅਤੇ ਕਸਟਮ ਹਾਇਰਿੰਗ ਸੈਂਟਰਾਂ ਵਿੱਚੋਂ ਕੁੱਲ ਅਲਾਟ ਹੋਏ ਫੰਡਾਂ ਦਾ 32% ਹਿੱਸਾ ਅਨੁਸੂਚਿਤ ਜਾਤੀ (ਐਸ.ਸੀ. ਕੈਟਾਗਰੀ) ਨਾਲ ਸਬੰਧਤ ਕਿਸਾਨਾਂ ਲਈ ਅਤੇ 68% ਹਿੱਸਾ ਜਨਰਲ ਕੈਟਾਗਰੀ ਨਾਲ ਸਬੰਧਤ ਕਿਸਾਨਾਂ ਲਈ ਰਾਖਵਾਂ ਹੋਣ ਕਾਰਨ  ਦੋਵੇਂ ਕੈਟਾਗਰੀ ਅਧੀਨ ਪ੍ਰਾਪਤ ਹੋਈਆਂ ਕੁੱਲ ਦਰਖਾਸਤਾਂ ਲਈ ਲੋੜੀਂਦਾ ਬਜ਼ਟ ਉਪਲਭਧ ਫੰਡਾਂ ਤੋਂ ਘੱਟ ਹੋਣ ਕਾਰਨ ਇਨ੍ਹਾਂ ਸਾਰੀਆਂ ਅਰਜ਼ੀਆਂ ਨੂੰ ਪ੍ਰਵਾਨਗੀ ਦਿੱਤੀ ਦੇ ਦਿੱਤੀ ਗਈ ਹੈ ,ਇਸੇ ਤਰਾਂ ਅਨਸੂਚਿਤ ਜਾਤੀ ਵਰਗ ਦੇ ਸਾਰੇ ਲਾਭਪਾਤਰੀਆਂ ਨੂੰ ਵੀ ਪ੍ਰਵਾਨਗੀ ਦੇ ਦਿੱਤੀ ਗਈ ਹੈ।

 

ਉਨ੍ਹਾਂ ਦੱਸਿਆ ਕਿ ਇੱਕ ਕਿਸਾਨ ਨੂੰ ਕੇਵਲ ਇੱਕ ਮਸ਼ੀਨ ਤੇ ਹੀ ਸਬਸਿਡੀ ਦਿੱਤੀ ਜਾ ਸਕਦੀ ਹੈ ਪ੍ਰੰਤੂ ਬੇਲਰ ਅਤੇ ਰੇਕ ਨੂੰ ਇੱਕ ਸੈੱਟ ਵਜੋਂ ਮੰਨਦੇ ਹੋਏ, ਜਿੰਨਾਂ ਕਿਸਾਨਾਂ ਨੇ ਬੇਲਰ ਅਤੇ ਰੇਕ ਦੋਵਾਂ ਮਸ਼ੀਨਾਂ ਲਈ ਅਪਲਾਈ ਕੀਤਾ ਹੈ, ਉਨ੍ਹਾਂ ਨੂੰ ਦੋਵਾਂ ਮਸ਼ੀਨਾਂ ਤੇ ਹੀ ਮੰਜ਼ੂਰੀ ਜਾਰੀ ਕੀਤੀ ਜਾਵੇਗੀ । ਉਨ੍ਹਾਂ ਦੱਸਿਆ ਕਿ ਕਸਟਮ ਹਾਈਰਿੰਗ ਸੈਂਟਰਾਂ ਲਈ ਸਹਿਕਾਰੀ ਸਭਾਵਾਂ /ਗ੍ਰਾਮ ਪੰਚਾਇਤਾਂ ਵੱਲੋਂ ਕੋਈ ਵੀ ਦਰਖਾਸਤ ਪ੍ਰਾਪਤ ਨਾ ਹੋਣ ਕਾਰਨ ਰਜਿਸਟਰਡ ਕਿਸਾਨ ਗਰੁੱਪਾਂ/ਐਫ.ਪੀ.ੳ./ਨਿੱਜੀ ਕਸਟਮ ਹਾਈਰਿੰਗ ਸੈਂਟਰਾਂ ਦੀ ਸਾਂਝੀ ਸੀਨੀਆਰਤਾ ਸੂਚੀ ਤਿਆਰ ਕਰਕੇ ਅਪਲਾਈ ਕਰਨ ਵਾਲੇ ਜਨਰਲ ਵਰਗ ਦੇ 279 ਬਿਨੈਕਾਰਾਂ ਵਿੱਚੋਂ 42 ਲਾਭਪਾਤਰੀਆਂ ਦੀ ਚੋਣ ਕੀਤੀ ਗਈ ਹੈ ਜਿਸ ਦੀ ਸੂਚੀ ਮੁੱਖ ਖੇਤੀਬਾੜੀ ਦਫਤਰ ਵਿੱਚ ਲਗਾ ਦਿੱਤੀ ਜਾਵੇਗੀ।

 

ਇਸ ਮੌਕੇ ਡਾ.ਆਰ. ਕੇ ਸਿੰਘ ਪ੍ਰੋਫੈਸਰ ਕੇ.ਵੀ.ਕੇ, ਡਾ ਅਮਨਦੀਪ ਕੇਸ਼ਵ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ ਭੂਪੇਸ਼ ਜੋਸ਼ੀ ਡਿਪਟੀ ਪ੍ਰੋਜੈਕਟ ਡਾਇਰੈਕਟਰ ਆਤਮਾ, ਡਾ ਲਖਵੀਰ ਸਿੰਘ ਖੇਤੀਬਾੜੀ ਵਿਕਾਸ ਅਫਸਰ, ਕੁੰਝ ਪਾਲ ਸਿੰਘ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ, ਰਾਮੇਸ਼ਵਰ ਸਿੰਘ ਲੀਡ ਬੈਂਕ ਮੈਨੇਜਰ, ਸੁਖਚੈਨ ਸਿੰਘ ਜੂਨੀਅਰ ਟੈਕਨੀਸ਼ਅਨ ,ਗੂਰ ਸਰਕਾਰੀ ਮੈਂਬਰ ਕਾਕਾ ਸਿੰਘ ਖਾਰਾ ਤੇ ਗੁਰਪ੍ਰੀਤ ਸਿੰਘ ਕਿਸਾਨ ਮੈਂਬਰ ਹਾਜਰ ਸਨ।