Arth Parkash : Latest Hindi News, News in Hindi
4 ਰੋਜ਼ਾ ਸੀ.ਐਮ.ਟੀ.ਸੀ.ਦੀ ਟ੍ਰੇਨਿੰਗ ਜਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਸ਼ੁਰੂ 4 ਰੋਜ਼ਾ ਸੀ.ਐਮ.ਟੀ.ਸੀ.ਦੀ ਟ੍ਰੇਨਿੰਗ ਜਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਸ਼ੁਰੂ
Monday, 15 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਬਠਿੰਡਾ

 

ਸਥਾਨਕ ਪੱਧਰ ਤੇ ਟ੍ਰੇਨਿੰਗ ਮੁਹੱਈਆ ਕਰਵਾਉਣਾ ਸੀ.ਐਮ.ਟੀ.ਸੀ. ਦਾ ਮੁੱਖ ਮੰਤਵ : ਪੂਨਮ ਸਿੰਘ

 

4 ਰੋਜ਼ਾ ਸੀ.ਐਮ.ਟੀ.ਸੀ.ਦੀ ਟ੍ਰੇਨਿੰਗ ਜਿਲ੍ਹਾ ਪ੍ਰੀਸ਼ਦ ਬਠਿੰਡਾ ਵਿਖੇ ਸ਼ੁਰੂ

 

12 ਜ਼ਿਲ੍ਹਿਆਂ ਦਾ ਸਟਾਫ ਅਤੇ ਕਮਿਊਨਟੀ ਕਾਡਰ ਨੂੰ ਦਿੱਤੀ ਜਾ ਰਹੀ ਹੈ ਟ੍ਰੇਨਿੰਗ

 

ਬਠਿੰਡਾ 16 ਜੁਲਾਈ : ਪੰਜਾਬ ਰਾਜ ਦਿਹਾਤੀ ਆਜੀਵਿਕਾ ਮਿਸ਼ਨ ਤਹਿਤ ਸਥਾਨਕ ਜ਼ਿਲ੍ਹਾ ਪ੍ਰੀਸ਼ਦ ਵਿਖੇ 4 ਰੋਜ਼ਾ ਕਮਿਊਨਟੀ ਮੈਨੇਜਡ ਟ੍ਰੇਨਿੰਗ ਸੈਂਟਰ (ਸੀ.ਐਮ.ਟੀ.ਸੀ) ਟ੍ਰੇਨਿੰਗ ਕਰਵਾਈ ਜਾ ਰਹੀ ਹੈ, ਜਿਸ ਦਾ ਉਦਘਾਟਨ ਮੈਡਮ ਪੂਨਮ ਸਿੰਘ ਆਰ.ਟੀ.ਏ. ਕਮ ਵਧੀਕ ਡਿਪਟੀ ਕਮਿਸ਼ਨਰ (ਪੇਂਡੂ ਵਿਕਾਸ) ਵੱਲੋਂ ਕੀਤਾ ਗਿਆ।

 

ਇਸ ਟ੍ਰੇਨਿੰਗ ਵਿੱਚ ਪੰਜਾਬ ਦੇ 12 ਜ਼ਿਲ੍ਹਿਆਂ ਦੇ ਸਟਾਫ ਮੈਂਬਰ ਅਤੇ ਮਾਡਲ ਸੀ.ਐਲ.ਐਫ ਜਿਨ੍ਹਾਂ ਤਹਿਤ ਸੀ.ਐਮ.ਟੀ.ਸੀ. ਸ਼ੁਰੂ ਕੀਤੇ ਜਾਣੇ ਹਨ ਦੇ 2-2 ਮੈਂਬਰ ਭਾਗ ਲੈ ਰਹੇ ਹਨ। ਉਦਘਾਟਨੀ ਸਮਾਰੋਹ ਮੌਕੇ ਮੈਡਮ ਪੂਨਮ ਸਿੰਘ ਨੇ ਕਮਿਊਟੀ ਕਾਡਰ ਨਾਲ ਗੱਲਬਾਤ ਦੌਰਾਨ ਪਿੰਡਾਂ ਵਿੱਚ ਚੱਲ ਰਹੇ ਸਵੈ ਸਹਾਇਤਾ ਸਮੂਹਾਂਦੀ ਮੌਜੂਦਾ ਸਥਿਤੀ ਬਾਰੇ ਵਿਸਥਾਰ ਨਾਲ ਜਾਣਕਾਰੀ ਹਾਸਲ ਕੀਤੀ।

 

ਇਸ ਤੋਂ ਇਲਾਵਾ ਉਨ੍ਹਾਂ ਇਸ ਟ੍ਰੇਨਿੰਗ ਤੋਂ ਭਾਗੀਦਾਰ ਦੀ ਸਿੱਖਣਾ ਚਾਹੁੰਦੇ ਹਨ ਬਾਰੇ ਵੀ ਜਾਣਿਆ ਇਸ ਸਬੰਧੀ ਜਾਣਕਾਰੀ ਦਿੰਦਿਆਂ ਉਨ੍ਹਾਂ ਦੱਸਿਆ ਕਿ ਸੀ.ਐਮ.ਟੀ.ਸੀ ਟ੍ਰੇਨਿੰਗ ਸੈਂਟਰ ਦਾ ਮੁੱਖ ਮੰਤਵ ਸ਼ਹਿਰਾਂ ਤੋਂ ਦੂਰ ਪਿੰਡਾਂ ਵਿੱਚ ਰਹਿੰਦੀਆਂ ਸਵੈ ਸਹਾਇਤਾ ਸਮੂਹਾਂ ਦੀਆਂ ਮੈਂਬਰ ਔਰਤਾਂ ਅਤੇ ਬਾਕੀ ਔਰਤਾਂ ਨੂੰ ਵੀ ਸਥਾਨਕ ਪੱਧਰ ਤੇ ਕਿੱਤਾ ਮੁੱਖੀ ਸਿਖਲਾਈ ਮੁਹੱਈਆ ਕਰਵਾਉਣਾ ਹੈ।

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆ ਜਿਲ੍ਹਾ ਪ੍ਰੋਗਰਾਮ ਮੈਨੇਜ਼ਰ ਸੁਖਵਿੰਦਰ ਸਿੰਘ ਚੱਠਾ ਨੇ ਦੱਸਿਆ ਕਿ ਇਹ ਟ੍ਰੇਨਿੰਗ ਬਲਾਕ ਪ੍ਰੋਗਰਾਮ ਮੈਨੇਜ਼ਰ ਫੂਲ ਪੂਜਾ ਰਾਣੀ ਅਤੇ ਬਲਾਕ ਐਮ.ਆਈ.ਐਸ. ਤਜਿੰਦਰਪਾਲ ਸਿੰਘ ਜਿਲ੍ਹਾ ਫਾਜ਼ਿਲਕਾ ਵੱਲੋਂ ਕਰਵਾਈ ਜਾਣੀ ਹੈ। ਉਕਤ ਟ੍ਰੇਨਰਾਂ ਨੇ ਪਹਿਲਾਂ ਨੈਸ਼ਨਲ ਇੰਸਟੀਚਿਊਟ ਆਫ ਰੂਰਲ ਡਿਵੈਲਪਮੈਂਟ ਹੈਦਰਾਬਾਦ ਤੋਂ ਟ੍ਰੇਨਿੰਗ ਪ੍ਰਾਪਤ ਕੀਤੀ ਹੈ। ਇਸ ਤੋਂ ਇਲਾਵਾ ਇਸ ਟ੍ਰੇਨਿੰਗ ਵਿੱਚ ਹੋਰ ਸਿਖਲਾਈ ਸੰਸਥਾਵਾਂ ਦੇ ਨੁਮਾਇੰਦਿਆਂ ਨੂੰ ਬੁਲਾ ਕੇ ਸਿਖਿਆਰਥੀਆਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ।

 

ਸਮਾਰੋਹ ਮੌਕੇ ਜਿਲ੍ਹਾ ਅਕਾਊਂਟੈਂਟ ਵਿਵੇਕ ਵਰਮਾ, ਜ਼ਿਲ੍ਹਾ ਐਮ.ਆਈ.ਐਸ. ਗਗਨ ਦੀਪ, ਏ.ਪੀ.ਓ. ਜਸਵਿੰਦਰ ਸਿੰਘ ਵਾਲੀਆਂ ਆਦਿ ਮੌਜੂਦ ਸਨ।