Arth Parkash : Latest Hindi News, News in Hindi
ਵਿਸ਼ਵ ਜੂਨੋਸਿਸ ਦਿਵਸ ਮੌਕੇ ਪਸ਼ੂਆ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਗੰਭੀਰਤਾ, ਪ੍ਰਭਾਵ ਅਤੇ ਰੋਕਥਾਮ ‘ਤੇ ਵਿਸ਼ਵ ਜੂਨੋਸਿਸ ਦਿਵਸ ਮੌਕੇ ਪਸ਼ੂਆ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਗੰਭੀਰਤਾ, ਪ੍ਰਭਾਵ ਅਤੇ ਰੋਕਥਾਮ ‘ਤੇ ਚਰਚਾ ਕੀਤੀ ਗਈ
Friday, 05 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਵਿਸ਼ਵ ਜੂਨੋਸਿਸ ਦਿਵਸ ਮੌਕੇ ਪਸ਼ੂਆ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ ਦੀ ਗੰਭੀਰਤਾ, ਪ੍ਰਭਾਵ ਅਤੇ ਰੋਕਥਾਮ ‘ਤੇ ਚਰਚਾ ਕੀਤੀ ਗਈ

ਸਾਹਿਬਜ਼ਾਦਾ ਅਜੀਤ ਸਿੰਘ ਨਗਰ , 6 ਜੁਲਾਈ, 2024:

ਕੈਬਨਿਟ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੀ ਰਹਿਨੁਮਾਈ ਹੇਠ, ਵਿਕਾਸ ਪ੍ਰਤਾਪ ਵਧੀਕ ਪ੍ਰਮੁੱਖ ਸਕੱਤਰ ਪਸ਼ੂ ਪਾਲਣ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਵਿਭਾਗ ਦੇ ਆਦੇਸ਼ਾਂ ਅਤੇ ਡਾ: ਗੁਰਸ਼ਰਨਜੀਤ ਸਿੰਘ ਬੇਦੀ, ਡਾਇਰੈਕਟਰ, ਪਸੂ ਪਾਲਣ ਵਿਭਾਗ ਪੰਜਾਬ ਦੇ ਦਿਸ਼ਾ-ਨਿਰਦੇਸ਼ਾਂ ਤਹਿਤ ਅੱਜ ਪੰਜਾਬ ਭਰ ਵਿੱਚ ਵਿਸ਼ਵ ਜੂਨੋਸਿਸ ਦਿਵਸ ਮਨਾਇਆ ਗਿਆ, ਜਿਸ ਤਹਿਤ ਤਹਿਤ ਪਸ਼ੂ ਪਾਲਣ ਵਿਭਾਗ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਵੱਲੋ ਡਾ.ਸ਼ਿਵਕਾਂਤ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ  ਦੀ ਅਗਵਾਈ ਅਧੀਨ, ਚੰਡੀਗੜ੍ਹ ਯੂਨੀਵਰਸਿਟੀ ਘੰੜੂਆਂ ਵਿਖੇ ਸੈਮੀਨਾਰ ਕਰਵਾਇਆਂ ਗਿਆ।      
       ਸੈਮੀਨਾਰ ਦਾ ਉਦਘਾਟਨ ਕਰਦੇ ਹੋਏ ਡਾ. ਸ਼ਿਵਕਾਂਤ ਗੁਪਤਾ, ਡਿਪਟੀ ਡਾਇਰੈਕਟਰ, ਪਸ਼ੂ ਪਾਲਣ ਵੱਲੋਂ  ਵਿਸ਼ਵ ਜੂਨੋਸਿਸ ਦਿਵਸ ਦੀ ਮਹੱਤਤਾ ਸਬੰਧੀ ਜਾਣਕਾਰੀ ਦਿੱਤੀ ਗਈ। ਉਹਨਾਂ ਵੱਲੋ ਪਸ਼ੂਆ ਤੋਂ ਮਨੁੱਖਾਂ ਨੂੰ ਹੋਣ ਵਾਲੀਆਂ ਬਿਮਾਰੀਆਂ (ਜ਼ੂਨੋਟਿਕ ਡਿਜੀਜ਼) ਦੀ ਗੰਭੀਰਤਾ, ਪ੍ਰਭਾਵ ਅਤੇ ਇਸ ਦੀ ਰੋਕਥਾਮ ‘ਤੇ ਵਿਸ਼ੇਸ਼ ਜ਼ੋਰ ਦਿੱਤਾ ਗਿਆ। ਡਾ. ਸ਼ਿਵਕਾਂਤ ਗੁਪਤਾ ਨੇ ਦੱਸਿਆਂ ਕਿ ਵਿਸ਼ਵ ਸਿਹਤ ਸੰਗਠਨ ਵੱਲੋਂ ਜਾਰੀ ਦਿਸ਼ਾਂ-ਨਿਰਦੇਸ਼ਾਂ ਤਹਿਤ ਵਿਸ਼ਵ ਭਰ ਵਿੱਚ ਵਿਸ਼ਵ ਜੂਨੋਸਿਸ ਦਿਵਸ ਹਰ ਸਾਲ 6 ਜੁਲਾਈ ਨੂੰ ਮਨਾਇਆਂ ਜਾਦਾ ਹੈ, ਜਿਸ ਦਾ ਮੁੱਖ ਮਕਸਦ, ਜਾਨਵਰਾਂ ਤੋਂ ਇਨਸਾਨਾ ਨੂੰ ਹੋਣ ਵਾਲੀਆਂ ਬਿਮਾਰੀਆਂ ਜਿਵੇ ਕਿ ਹਲਕਾਅ, ਬਰਡ-ਫਲੂ, ਲੋਪਟੋਸਪਾਈਰੋਸਸ, ਬਰੂਸੀਲੋਸਿਸ ਆਦਿ ਸਬੰਧੀ ਸਮਾਜ ਵਿੱਚ ਜਾਗਰੂਕਤਾ ਪੈਦਾ ਕਰਕੇ ਇਹਨਾਂ ਦੀ ਰੋਕਥਾਮ ਕਰਨਾ ਹੈ।
       ਸੈਮੀਨਾਰ ਵਿੱਚ ਡਾ. ਲੋਕੇਸ਼ ਕੁਮਾਰ, ਸਹਾਇਕ ਨਿਰਦੇਸ਼ਕ ਪਸ਼ੂ ਪਾਲਣ, ਸਾਹਿਬਜ਼ਾਦਾ ਅਜੀਤ ਸਿੰਘ ਨਗਰ ਅਤੇ ਡਾ. ਸੁਨੀਲ ਕੁਮਾਰ ਮੈਂਡੀਕਲ ਅਫਸਰ ਘੰੜੂਆਂ ਨੇ ਭਾਗ ਲਿਆ।