ਡਿਪਟੀ ਕਮਿਸ਼ਨਰ ਵੱਲੋਂ ਸਾਬਕਾ ਐਨ.ਜੀ.ਟੀ. ਚੇਅਰਮੈਨ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ ਡਿਪਟੀ ਕਮਿਸ਼ਨਰ ਵੱਲੋਂ ਸਾਬਕਾ ਐਨ.ਜੀ.ਟੀ. ਚੇਅਰਮੈਨ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ
Wednesday, 03 Jul 2024 18:30 pm
Arth Parkash : Latest Hindi News, News in Hindi
ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ ਲੁਧਿਆਣਾ
ਡਿਪਟੀ ਕਮਿਸ਼ਨਰ ਵੱਲੋਂ ਸਾਬਕਾ ਐਨ.ਜੀ.ਟੀ. ਚੇਅਰਮੈਨ ਅਤੇ ਮਾਹਿਰਾਂ ਨਾਲ ਵਿਚਾਰ ਵਟਾਂਦਰੇ
- 'ਵੇਕ ਅੱਪ ਲੁਧਿਆਣਾ' ਮੁਹਿੰਮ ਦੇ ਹਿੱਸੇ ਵਜੋਂ ਜ਼ਿਲੇ 'ਚ ਵਾਤਾਵਰਣ ਸੰਬੰਧੀ ਬਿਹਤਰੀਨ ਅਭਿਆਸਾਂ ਸਬੰਧੀ ਕੀਤੀ ਵਰਚੂਅਲ ਮੀਟਿੰਗ
ਲੁਧਿਆਣਾ, 4 ਜੁਲਾਈ (2024) - ਡਿਪਟੀ ਕਮਿਸ਼ਨਰ ਸਾਕਸ਼ੀ ਸਾਹਨੀ ਵੱਲੋਂ ਅੱਜ 'ਵੇਕ ਅੱਪ ਲੁਧਿਆਣਾ' ਮੁਹਿੰਮ ਦੇ ਹਿੱਸੇ ਵਜੋਂ ਲੁਧਿਆਣਾ ਜ਼ਿਲੇ ਵਿੱਚ ਵਾਤਾਵਰਣ ਸੰਬੰਧੀ ਬਿਹਤਰੀਨ ਅਭਿਆਸਾਂ 'ਤੇ ਚਰਚਾ ਕਰਨ ਲਈ ਵੱਖ-ਵੱਖ ਖੇਤਰਾਂ ਦੇ ਮਾਹਿਰਾਂ ਨਾਲ ਵਰਚੂਅਲ ਮੀਟਿੰਗ ਕੀਤੀ। ਮੀਟਿੰਗ ਦਾ ਮੁੱਖ ਮੰਤਵ ਉਨ੍ਹਾਂ ਮਾਹਿਰਾਂ ਨੂੰ ਅੱਗੇ ਲਿਆਉਣਾ ਹੈ ਜਿਨ੍ਹਾਂ ਵਾਤਾਵਰਣ ਸੰਭਾਲ ਵਿੱਚ ਵਿਆਪਕ ਤੌਰ 'ਤੇ ਕੰਮ ਕੀਤਾ ਹੈ ਅਤੇ ਜੋ ਸਵੈ-ਇੱਛਾ ਨਾਲ ਲੁਧਿਆਣਾ ਵਿੱਚ ਸਥਿਰਤਾ ਮੁਹਿੰਮ ਵਿੱਚ ਯੋਗਦਾਨ ਪਾਉਣਾ ਚਾਹੁੰਦੇ ਹਨ।
ਅੱਜ ਦੀ ਚਰਚਾ ਪਲੇਟਫਾਰਮ ਦੇ ਸੰਸਥਾਗਤਕਰਨ ਅਤੇ ਗਰੀਨ/ਕਾਰਬਨ/ਵਾਟਰ ਕ੍ਰੈਡਿਟ ਲਈ ਲੁਧਿਆਣਾ ਨੂੰ ਲਾਮਬੰਦ ਕਰਨ ਅਤੇ ਅੱਗੇ ਵਧਣ ਦੇ ਦੁਆਲੇ ਕੇਂਦਰਿਤ ਰਹੀ।
ਵਿਚਾਰ-ਵਟਾਂਦਰੇ ਤੋਂ ਆਸ ਪ੍ਰਗਟਾਈ ਜਾਂਦੀ ਹੈ ਕਿ ਉਹ ਨਿਰੀਖਣਯੋਗ ਅਤੇ ਕਾਰਵਾਈਯੋਗ ਟੀਚਿਆਂ ਦੇ ਆਧਾਰ 'ਤੇ ਉਸਾਰੂ ਅਤੇ ਸਕਾਰਾਤਮਕ ਨਤੀਜੇ ਸਾਹਮਣੇ ਆਉਣਗੇ।
ਵਲੰਟੀਅਰ ਵਜੋਂ ਮਾਹਿਰਾਂ ਵਿੱਚ ਸਾਬਕਾ ਐਨ.ਜੀ.ਟੀ. ਚੇਅਰਮੈਨ ਜਸਟਿਸ ਆਦਰਸ਼ ਕੁਮਾਰ ਗੋਇਲ, ਪੀ.ਪੀ.ਸੀ.ਬੀ. ਦੇ ਸੇਵਾਮੁਕਤ ਮੈਂਬਰ ਸਕੱਤਰ ਬਾਬੂ ਰਾਮ, ਵਰਧਮਾਨ ਸਪੈਸ਼ਲ ਸਟੀਲਜ਼ ਤੋਂ ਅਮਿਤ ਧਵਨ, ਅਨੂਪ ਗੋਇਲ, ਨਗਰ ਨਿਗਮ ਦੇ ਵਧੀਕ ਕਮਿਸ਼ਨਰ ਪਰਮਦੀਪ ਸਿੰਘ, ਐਕਸੀਅਨ ਪੀ.ਪੀ.ਸੀ.ਬੀ. ਕਮਲਦੀਪ ਕੌਰ ਅਤੇ ਹੋਰ ਸ਼ਾਮਲ ਹਨ।