Arth Parkash : Latest Hindi News, News in Hindi
ਦਫਤਰਾਂ ਵਿਖੇ ਆਉਣ ਵਾਲੀਆਂ ਦਰਖਾਸਤਾਂ/ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਕੀਤਾ ਜਾਵੇ ਨਿਪਟਾਰਾ-ਵਧੀਕ ਡਿਪਟੀ ਕਮਿਸ਼ਨਰ ਦਫਤਰਾਂ ਵਿਖੇ ਆਉਣ ਵਾਲੀਆਂ ਦਰਖਾਸਤਾਂ/ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਕੀਤਾ ਜਾਵੇ ਨਿਪਟਾਰਾ-ਵਧੀਕ ਡਿਪਟੀ ਕਮਿਸ਼ਨਰ
Tuesday, 02 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰਫਾਜ਼ਿਲਕਾ

ਦਫਤਰਾਂ ਵਿਖੇ ਆਉਣ ਵਾਲੀਆਂ ਦਰਖਾਸਤਾਂ/ਸ਼ਿਕਾਇਤਾਂ ਦਾ ਤੈਅ ਸਮੇਂ ਅੰਦਰ ਕੀਤਾ ਜਾਵੇ ਨਿਪਟਾਰਾ-ਵਧੀਕ ਡਿਪਟੀ ਕਮਿਸ਼ਨਰ

ਦਰਖਾਸਤਾਂ ਦੇ ਨਿਪਟਾਰੇ ਵਿਚ ਦੇਰੀ ਕਰਨ ਵਾਲੇ ਸਟਾਫ ਖਿਲਾਫ ਕੀਤੀ ਜਾਵੇਗੀ ਕਾਰਵਾਈ

ਫਾਜ਼ਿਲਕਾ, 3 ਜੁਲਾਈ

ਦਫਤਰਾਂ ਵਿਖੇ ਆਉਣ ਵਾਲੀਆਂ ਦਰਖਾਸਤਾਂ ਤੇ ਸ਼ਿਕਾਇਤਾਂ ਦਾ ਸਮਾਂਬੱਧ ਨਿਪਟਾਰਾ ਕਰਨ ਦੇ ਉਦੇਸ਼ ਸਦਕਾ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀਆਂ ਤੇ ਕਰਮਚਾਰੀਆਂ ਨਾਲ ਵਧੀਕ ਡਿਪਟੀ ਕਮਿਸ਼ਨਰ ਜਨਰਲ ਸ੍ਰੀ ਰਾਕੇਸ਼ ਕੁਮਾਰ ਪੋਪਲੀ ਪੀਸੀਐਸ ਨੇ ਮੀਟਿੰਗ ਕੀਤੀ।

ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਲੋਕ ਆਪਣੀ ਸਮੱਸਿਆਵਾਂ ਲੈ ਕੇ ਦਫਤਰਾਂ ਵਿਖੇ ਆਉਂਦੇ ਹਨਇਸ ਕਰਕੇ ਸਾਡੀ ਜਿੰਮੇਵਾਰੀ ਬਣਦੀ ਹੈ ਕਿ ਅਸੀਂ ਉਨ੍ਹਾਂ ਦੀਆਂ ਸਮੱਸਿਆਵਾਂ ਦਾ ਪਹਿਲ ਦੇ ਆਧਾਰ *ਤੇ ਨਿਪਟਾਰਾ ਕਰੀਏ। ਉਨ੍ਹਾਂ ਕਿਹਾ ਕਿ ਦਫਤਰਾਂ ਵਿਖੇ ਪਈਆਂ ਦਰਖਾਸਤਾਂ/ਸ਼ਿਕਾਇਤਾਂ ਦਾ ਯੋਗ ਵਿਧੀ ਰਾਹੀਂ ਜਲਦ ਤੋਂ ਜਲਦ ਨਿਪਟਾਰਾ ਕੀਤਾ ਜਾਵੇ। ਉਨ੍ਹਾਂ ਕਿਹਾ ਕਿ ਦਰਖਾਸਤਾਂ/ਸ਼ਿਕਾਇਤਾਂ ਦਾ ਕਾਨੂੰਨ ਮੁਤਾਬਕ ਜੋ ਵੀ ਹਲ ਹੋ ਸਕਦਾ ਹੈ ਉਸਨੂੰ ਤੈਅ ਸਮੇਂ ਦੇ ਅੰਦਰ-ਅੰਦਰ ਨਿਪਟਾਉਣਾ ਯਕੀਨੀ ਬਣਾਇਆ ਜਾਵੇ।

ਮੁੱਖ ਮੰਤਰੀ ਦਫ਼ਤਰ ਦੇ ਫੀਲਡ ਅਫ਼ਸਰ ਕਮ ਐਸਡੀਐਮ ਅਬੋਹਰ ਸ੍ਰੀ ਪੰਕਜ ਬਾਂਸਲ ਪੀਸੀਐਸ ਨੇ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਪ੍ਰਸ਼ਾਸਨਿਕ ਅਧਿਕਾਰੀਆਂ ਤੇ ਕਰਮਚਾਰੀਆਂ ਨੂੰ ਪਾਬੰਦ ਕੀਤਾ ਗਿਆ ਹੈ ਕਿ ਲੋਕਾਂ ਨੂੰ ਸੁਖਾਵੇ ਮਾਹੌਲ ਵਿਚ ਸਰਕਾਰ ਦੀਆਂ ਯੋਜਨਾਵਾਂ ਤੇ ਸਕੀਮਾਂ ਦਾ ਸਮੇਂ ਸਿਰ ਲਾਹਾ ਦਿੱਤਾ ਜਾਵੇ। ਇਸ ਲਈ ਲੋਕਾਂ ਨੂੰ ਖਜਲ-ਖੁਆਰੀ ਨਾ ਹੋਣ ਦਿੱਤੀ ਜਾਵੇ। ਉਨ੍ਹਾਂ ਕਿਹਾ ਕਿ ਜਿਸ ਕਿਸੇ ਸਟਾਫ ਕੋਲ ਜਾਂ ਸੀਟ *ਤੇ ਦਰਖਾਸਤ ਤੈਅ ਸਮੇਂ ਤੋਂ ਬਾਅਦ ਬਕਾਇਆ ਪਈ ਨਜਰ ਆਉਂਦੀ ਹੈ ਤਾਂ ਉਸ ਖਿਲਾਫ ਕਾਰਵਾਈ ਆਰੰਭੀ ਜਾਵੇਗੀ।

 

ਇਸ ਮੌਕੇ ਡੀ.ਐਫ.ਐਸ.ਸੀ. ਹਿਮਾਂਸ਼ੂ ਕੁਕੜਤਹਿਸੀਲ ਭਲਾਈ ਅਫਸਰ ਅਸ਼ੋਕ ਕੁਮਾਰ ਅਤੇ ਵੱਖ-ਵੱਖ ਵਿਭਾਗਾਂ ਦੇ ਅਧਿਕਾਰੀ ਤੇ ਕਰਮਚਾਰੀ ਮੌਜੂਦ ਸਨ।