Arth Parkash : Latest Hindi News, News in Hindi
ਦਸਤਾਂ ਦੀ ਰੋਕਥਾਮ,ਸਫਾਈ ਅਤੇ ਓ ਆਰ ਐਸ ਨਾਲ ਰੱਖੋ ਆਪਣਾ ਖਿਆਲ ਦਸਤਾਂ ਦੀ ਰੋਕਥਾਮ,ਸਫਾਈ ਅਤੇ ਓ ਆਰ ਐਸ ਨਾਲ ਰੱਖੋ ਆਪਣਾ ਖਿਆਲ
Monday, 01 Jul 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਵਲ ਸਰਜਨ ਫਾਜ਼ਿਲਕਾ ਵੱਲੋਂ ਦਸਤ ਰੋਕੂ ਮੁਹਿੰਮ ਦੀ ਸਿਵਲ ਹਸਪਤਾਲ ਤੋਂ ਸ਼ੁਰੂਆਤ

ਦਸਤਾਂ ਦੀ ਰੋਕਥਾਮ,ਸਫਾਈ ਅਤੇ ਓ ਆਰ ਐਸ ਨਾਲ ਰੱਖੋ ਆਪਣਾ ਖਿਆਲ

 ਫ਼ਾਜ਼ਿਲਕਾ  2 ਜੁਲਾਈ

ਡਿਪਟੀ ਕਮਿਸਨਰ ਡਾ. ਸੇਨੂੰ ਦੁੱਗਲ ਆਈ ਏ ਐਸ ਦੇ ਦਿਸਾ ਨਿਰਦੇਸਾਂ ਤਹਿਤ ਡਾ. ਚੰਦਰ ਸ਼ੇਖਰ ਕੱਕੜ ਸਿਵਲ ਸਰਜਨ ਫਾਜ਼ਿਲਕਾ ਦੀ ਅਗਵਾਈ ਹੇਠ ਸਿਹਤ ਵਿਭਾਗ  ਵੱਲੋਂ ਫ਼ਾਜ਼ਿਲਕਾ ਵਿਖੇ ਓ ਆਰ ਐਸ ਜਿੰਕ ਕਾਰਨਰ ਤੋਂ ਦਸਤ ਰੋਕੂ ਮੁਹਿੰਮ ਦੀ ਸੁਰੂਆਤ ਕੀਤੀ ਗਈ।

ਇਸ ਸਮੇਂ ਸਿਵਲ ਸਰਜਨ ਨੇ ਦੱਸਿਆ ਕਿ ਇਸ ਮੁਹਿੰਮ ਦਾ ਮੁੱਖ ਮੰਤਵ ਪੰਜ ਸਾਲ ਤੋਂ ਛੋੱਟੇ ਬੱਚਿਆਂ ਦੀ ਮੌਤ ਦਰ ਨੂੰ ਘਟਾਉਣਾ ਹੈ ਅਤੇ ਦਸਤ ਰੋਗ ਨਾਲ ਹੋਣ ਵਾਲੀਆਂ ਮੌਤਾ ਦੀ ਗਿਣਤੀ ਨੂੰ ਜੀਰੋ ਤੇ ਲਿਆਉਣਾ ਹੈ। ਦਸਤਾਂ ਦੀ ਰੋਕਥਾਮ ਲਈ ਸਿਹਤ ਵਿਭਾਗ ਵਲੋਂ ਸਾਰੇ ਪ੍ਰਬੰਧ ਮੁਕੰਮਲ ਕਰ ਲਏ ਹਨ।

ਡਾ. ਏਰਿਕ ਜਿਲਾ ਟੀਕਾਕਰਨ ਅਫਸਰ/ਨੋਡਲ ਅਫਸਰ ਨੇ ਦੱਸਿਆ ਕਿ ਇਹ ਮੁਹਿੰਮ 1 ਜੁਲਾਈ ਤੋਂ 31 ਅਗਸਤ ਤੱਕ ਚਲਾਈ ਜਾਵੇਗੀ।ਮੁਹਿੰਮ ਦੌਰਾਨ  5 ਸਾਲ ਤੋਂ ਛੋਟੇ ਕਰੀਬ 46000 ਬੱਚਿਆਂ ਨੂੰ ਓ ਆਰ ਐਸ ਪੈਕਟ ਆਸ਼ਾ ਅਤੇ ਆਂਗਨਵਾੜੀ ਵਰਕਰਾਂ ਵਲੋਂ ਮੁਫਤ ਵੰਡੇ ਜਾਣਗੇ ਅਤੇ ਸਾਰੇ ਸਿਹਤ ਕੇਂਦਰਾਂ ਚ ਓ ਆਰ ਐਸ ਜਿੰਕ ਕਾਰਨਰ ਬਣਾਏ ਗਏ ਹਨ ਜਿਥੇ ਦਸਤ ਹੋਣ ਦੀ ਹਾਲਤ ਵਿਚ ਓ ਆਰ ਐਸ ਅਤੇ ਜਿੰਕ ਦੀਆਂ ਗੋਲੀਆਂ ਮੁਫਤ ਦਿੱਤੀਆਂ ਜਾਣਗੀਆਂ।

ਸੀਨੀਅਰ ਮੈਡੀਕਲ ਅਫਸਰ  ਡਾਕਟਰ ਨੀਰਜਾ ਗੁਪਤਾ  ਅਤੇ ਡਾ ਰੋਹਿਤ ਗੋਇਲ ਨੇ ਦੱਸਿਆ ਕਿ ਦਸਤਾਂ ਦੌਰਾਨ ਓ ਆਰ ਐਸ ਅਤੇ ਜਿੰਕ ਬਹੁਤ ਜਰੂਰੀ ਹੈ। ਦਸਤ ਲੱਗ ਜਾਣ ਕਾਰਨ ਸਿਵਲ ਹਸਪਤਾਲ ਫਾਜ਼ਿਲਕਾ, ਅਬੋਹਰ ਅਤੇ ਜਲਾਲਾਬਾਦ  ਦੇ ਨਾਲ ਸੀ ਐਚ ਸੀ ਵਿਖੇ ਡਾਕਟਰੀ ਸਲਾਹ ਅਨੁਸਾਰ ਇਲਾਜ ਕਰਾਉਣਾ ਚਾਹੀਦਾ ਹੈ ਅਤੇ ਪੁਰਾਣੇ ਸਿਵਲ ਹਸਪਤਾਲ ਵਿਖੇ ਕਾਰਨਰ ਤੋਂ ਓ ਆਰ ਐਸ ਅਤੇ ਜਿੰਕ ਦੀ ਵਰਤੋਂ ਕਰਕੇ ਬਹੁਤ ਸਾਰੇ ਬੱਚਿਆਂ ਦੀ ਜਾਨ ਬਚਾਈ ਜਾ ਸਕਦੀ ਹੈ।

ਵਿਨੋਦ ਕੁਮਾਰ ਅਤੇ ਦਿਵੇਸ਼ ਕੁਮਾਰ ਜਿਲਾ ਮਾਸ ਮੀਡੀਆ ਅਫਸਰ ਅਤੇ ਹਰਮੀਤ ਸਿੰਘ ਨੇ ਦੱਸਿਆ ਕਿ ਦਸਤ ਲੱਗ ਜਾਣ ਤੇ ਜਲਦੀ ਇਲਾਜ ਕਰਾਉਣਾ ਚਾਹੀਦਾ ਹੈ ਕਿਉਂਕਿ ਇਲਾਜ ਚ ਦੇਰੀ ਕਈ ਵਾਰ ਖਤਰੇ ਦਾ ਕਾਰਨ ਬਣ ਸਕਦੀ ਹੈ। ਇਸ ਲਈ ਸਿਹਤ ਕਰਮਚਾਰੀਆਂ ਅਤੇ ਆਸਾ ਵੱਲੋਂ ਲੋਕਾਂ ਨੂੰ ਦਸਤਾਂ ਤੋਂ ਬਚਾਅ ਲਈ ਜਾਗਰੂਕ ਕੀਤਾ ਜਾ ਰਿਹਾ ਹੈ।

ਇਸ ਦੋਰਾਨ ਸਿਹਤ ਕਰਮਚਾਰੀ ਸੰਜੇ ਕੁਮਾਰ, ਭਾਰਤ ਸੇਠੀ, ਏ ਐਨ ਐਮ ਦਿਨੇਸ਼ ਰਾਣੀ, ਸਿਹਤ ਵਿਭਾਗ ਦੇ ਕਰਮਚਾਰੀ ਅਤੇ ਆਸਾ ਹਾਜਰ ਸਨ।