ਐਨਸੀਡੀ ਸਬੰਧੀ ਬਿਮਾਰੀਆਂ ਦੀ ਜਾਂਚ ਤੇ ਫਾਲੋਅੱਪ ਕਰਨ ਲਈ ਵਿਸ਼ੇਸ਼ ਟ੍ਰੇਨਿੰਗ ਕਰਵਾਈ
ਐਨਸੀਡੀ ਬਿਮਾਰੀਆਂ ਨਾਲ ਨਾ ਹੋਵੇ ਕਿਸੇ ਦੀ ਮੌਤ : ਡਾ. ਕਵਿਤਾ ਸਿੰਘ
ਫਾਜ਼ਿਲਕਾ 27 ਜੂਨ
ਸਿਵਲ ਸਰਜਨ ਫਾਜ਼ਿਲਕਾ ਡਾ. ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾਂ ਤੇ ਡੀਐਫਪੀਓ ਡਾ. ਕਵਿਤਾ ਸਿੰਘ ਦੀ ਅਗਵਾਈ ਵਿਚ ਸਿਵਲ ਸਰਜਨ ਦਫਤਰ ਦੇ ਅਨੈਕਸੀ ਹਾਲ ਵਿੱਚ ਵੱਖ ਵੱਖ ਬਲਾਕਾਂ ਦੇ ਸਟਾਫ ਦੀ ਐਨਸੀਡੀ ਬਾਬਤ ਇਕ ਟ੍ਰੇਨਿੰਗ ਕਰਵਾਈ ਗਈ। ਇਸ ਟ੍ਰੇਨਿੰਗ ਵਿਚ ਡੀਆਈਓ ਡਾ. ਐਡੀਸਨ ਐਰਿਕ, ਵੱਖ ਵੱਖ ਬਲਾਕਾਂ ਦੇ ਐਸਐਮਓ'ਜ ਤੇ ਡੀਪੀਐਮ ਰਾਜੇਸ਼ ਕੁਮਾਰ ਉਚੇਚੇ ਤੌਰ ਤੇ ਹਾਜਿਰ ਰਹੇ।
ਜਾਣਕਾਰੀ ਦਿੰਦਿਆਂ ਡੀਐਫਪੀਓ ਡਾ. ਕਵਿਤਾ ਸਿੰਘ ਨੇ ਦਸਿਆ ਕਿ ਇਸ ਟ੍ਰੇਨਿੰਗ ਦਾ ਮੁੱਖ ਮਕਸਦ ਐਨਸੀਡੀ ਅਧੀਨ ਆਉਂਦੇ ਰੋਗਾਂ ਨੂੰ ਨਾ ਹੋਣ ਦੇਣਾ ਤੇ ਜਿਨ੍ਹਾਂ ਨੂੰ ਇਹ ਸਮੱਸਿਆਵਾਂ ਹਨ, ਉਨ੍ਹਾਂ ਦਾ ਫਾਲੋਅੱਪ ਲੈਣਾ ਹੈ ਤਾਂ ਕਿ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ। ਇਸ ਮੌਕੇ ਟ੍ਰੇਨਿੰਗ ਲਈ ਵਿਸ਼ੇਸ਼ ਤੌਰ ਤੇ ਆਏ ਕੰਸਲਟੈਂਟ ਮੈਡਮ ਬਦੀਸ਼ਾ ਦਾਸ ਤੇ ਐਸਟੀਐਸ ਮੈਡਮ ਰਾਜਵੰਤ ਕੌਰ ਨੇ ਟ੍ਰੇਨਿੰਗ ਵਿੱਚ ਆਏ ਸਮੂਹ ਸਟਾਫ ਨੂੰ ਦੱਸਿਆ ਕਿ ਸਰਕਾਰ ਐਨਸੀਡੀ ਬਿਮਾਰੀਆਂ ਨੂੰ ਲੈ ਕੇ ਬਹੁਤ ਗੰਭੀਰ ਹੈ।
ਉਨ੍ਹਾਂ ਦਸਿਆ ਕਿ ਫੀਲਡ ਪੱਧਰ ਤੇ ਸਟਾਫ ਖਾਸ ਕਰ ਵਿਭਾਗ ਅਧੀਨ ਕੰਮ ਕਰ ਰਹੇ ਸੀਐਚਓ'ਜ ਬੀਪੀ, ਸ਼ੂਗਰ ਤੇ ਹਾਈਪਰਟੈਂਸ਼ਨ ਦੇ ਮਰੀਜਾਂ ਨੂੰ ਰਜਿਸਟਰ ਕਰਨ ਤੇ ਉਨ੍ਹਾਂ ਦਾ ਰੂਟੀਨ ਫਾਲੋਅੱਪ ਕਰਨ ਤਾਂ ਜੋ ਇਸ ਅਧੀਨ ਹੋਣ ਵਾਲੀ ਮੌਤ ਦਰ ਨੂੰ ਘੱਟ ਕੀਤਾ ਜਾ ਸਕੇ। ਉਨ੍ਹਾਂ ਕਿਹਾ ਕਿ ਫੀਲਡ ਸਟਾਫ ਆਪਣਾ ਕੰਮ ਬਾਖੂਬੀ ਕਰੇ ਤਾਂ ਜੋ ਇਸ ਮੌਤ ਦਰ ਘਟਾਉਣ ਤੇ ਟੀਚੇ ਨੂੰ ਪੂਰੀ ਤਰ੍ਹਾਂ ਨਾਲ ਸਰ ਕੀਤਾ ਜਾ ਸਕੇ।
ਇਸ ਮੌਕੇ ਵੱਖ ਵੱਖ ਬਲਾਕਾਂ ਦੇ ਸੀਨੀਅਰ ਮੈਡੀਕਲ ਅਫਸਰਾਂ ਸਮੇਤ ਫਾਰਮੇਸੀ ਅਫਸਰ, ਕੰਪਿਊਟਰ ਅਪਰੇਟਰਾਂ ਸਮੇਤ ਮਾਸ ਮੀਡੀਆ ਵਿੰਗ ਦੇ ਦਿਵੇਸ਼ ਕੁਮਾਰ, ਹਰਮੀਤ ਸਿੰਘ, ਬੀਸੀਸੀ ਸੁਖਦੇਵ ਸਿੰਘ ਸਮੇਤ ਹੋਰ ਸਟਾਫ ਹਾਜਰ ਸੀ।