Arth Parkash : Latest Hindi News, News in Hindi
ਸਿਹਤ ਵਿਭਾਗ ਵੱਲੋਂ ਖੁਈਖੇੜਾ ਵਿੱਚ ਕੱਢੀ ਗਈ ਮਲੇਰੀਆ ਜਾਗਰੂਕਤਾ ਰੈਲੀ ਸਿਹਤ ਵਿਭਾਗ ਵੱਲੋਂ ਖੁਈਖੇੜਾ ਵਿੱਚ ਕੱਢੀ ਗਈ ਮਲੇਰੀਆ ਜਾਗਰੂਕਤਾ ਰੈਲੀ
Monday, 17 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜ਼ਿਲ੍ਹਾ ਲੋਕ ਸੰਪਰਕ ਅਫਸਰ, ਫਾਜ਼ਿਲਕਾ

ਸਿਹਤ ਵਿਭਾਗ ਵੱਲੋਂ ਖੁਈਖੇੜਾ ਵਿੱਚ ਕੱਢੀ ਗਈ ਮਲੇਰੀਆ ਜਾਗਰੂਕਤਾ ਰੈਲੀ

ਫਾਜ਼ਿਲਕਾ, 18 ਜੂਨ

ਸਿਵਲ ਸਰਜਨ ਫਾਜ਼ਿਲਕਾ ਡਾਚੰਦਰ ਸ਼ੇਖਰ ਤੇ ਸੀਨੀਅਰ ਮੈਡੀਕਲ ਅਫ਼ਸਰ ਸੀ.ਐਚ.ਸੀਖੂਈਖੇੜਾ ਡਾਵਿਕਾਸ ਗਾਂਧੀ ਦੀ ਅਗਵਾਈ ਅਤੇ ਜ਼ਿਲ੍ਹਾ ਐਪੀਡੀਮੋਲੋਜਿਸਟ ਅਫ਼ਸਰ ਡਾਸੁਨੀਤਾ ਦੀ ਦੇਖ-ਰੇਖ ਹੇਠ ਸੀਐਚਸੀ ਖੂਈਖੇੜਾ ਵਿਖੇ ਮਲੇਰੀਆ ਸਬੰਧੀ ਜਾਗਰੂਕਤਾ ਰੈਲੀ ਕੱਢੀ ਗਈ।

ਇਸ ਮੌਕੇ ਡਾਗੋਰੀ ਸ਼ੰਕਰ ਨੇ ਕਿਹਾ ਕਿ ਜੂਨ ਮਹੀਨੇ ਵਿੱਚ ਬਲਾਕ ਦੇ ਸਾਰੇ ਪਿੰਡਾਂ ਵਿੱਚ ਲੋਕਾਂ ਨੂੰ ਮਲੇਰੀਆ ਸਬੰਧੀ ਜਾਗਰੂਕ ਕੀਤਾ ਜਾਵੇ। ਇਸ ਦੇ ਲਈ ਵੱਖ-ਵੱਖ ਸਬ-ਸੈਂਟਰਾਂ 'ਤੇ ਰੋਜ਼ਾਨਾ ਸਿਹਤ ਸਟਾਫ਼ ਅਤੇ ਹੋਰ ਲੋਕਾਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕੀਤਾ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਮਲੇਰੀਆ ਬੁਖਾਰ ਤੋਂ ਬਚਣ ਲਈ ਆਪਣੇ ਘਰਾਂ ਦੇ ਆਸ-ਪਾਸ ਰੱਖੇ ਖਾਲੀ ਭਾਂਡਿਆਂ ਵਿੱਚ ਪਾਣੀ ਜ਼ਿਆਦਾ ਦੇਰ ਤੱਕ ਖੜ੍ਹਾ ਨਾ ਰਹਿਣ ਦਿੱਤਾ ਜਾਵੇ ਕਿਉਂਕਿ ਮਲੇਰੀਆ ਦਾ ਮੱਛਰ ਗੰਦੇ ਪਾਣੀ ਵਿੱਚ ਪਲਦਾ ਹੈ ਅਤੇ ਸ਼ਾਮ ਅਤੇ ਰਾਤ ਨੂੰ ਕੱਟਦਾ ਹੈ। ਇਸ ਤੋਂ ਇਲਾਵਾ ਘਰਾਂ ਵਿੱਚ ਰੱਖੇ ਕੂਲਰਾਂਗਮਲਿਆਂ ਅਤੇ ਫਰਿੱਜਾਂ ਦੀਆਂ ਟਰੇਆਂ ਨੂੰ ਹਫ਼ਤੇ ਵਿੱਚ ਇੱਕ ਵਾਰ ਸਾਫ਼ ਕਰੋ ਅਤੇ ਨਾਲੀਆਂ ਅਤੇ ਗਲੀਆਂ ਵਿੱਚ ਗੰਦਾ ਪਾਣੀ ਖੜ੍ਹਾ ਨਾ ਹੋਣ ਦਿਓ। ਅਜਿਹੀਆਂ ਸਾਵਧਾਨੀਆਂ ਵਰਤ ਕੇ ਹੀ ਅਸੀਂ ਮਲੇਰੀਆ ਤੋਂ ਬਚ ਸਕਦੇ ਹਾਂ।

ਸਿਹਤ ਸੁਪਰਵਾਈਜ਼ਰ ਲਖਵਿੰਦਰ ਸਿੰਘ ਨੇ ਦੱਸਿਆ ਕਿ ਸਿਹਤ ਵਿਭਾਗ ਦੇ ਕਰਮਚਾਰੀਆਂ ਵੱਲੋਂ ਲੋਕਾਂ ਨੂੰ ਮਲੇਰੀਆ ਬੁਖਾਰ ਸਬੰਧੀ ਜਾਗਰੂਕ ਕਰਨ ਦੀ ਮੁਹਿੰਮ ਚਲਾਈ ਜਾ ਰਹੀ ਹੈ | ਉਨ੍ਹਾਂ ਕਿਹਾ ਕਿ ਜੇਕਰ ਕਿਸੇ ਨੂੰ ਤੇਜ਼ ਬੁਖਾਰਅੱਖਾਂ ਦੇ ਪਿੱਛੇ ਤੇਜ਼ ਸਿਰ ਦਰਦ ਹੋਵੇ ਤਾਂ ਉਹ ਤੁਰੰਤ ਨਜ਼ਦੀਕੀ ਸਿਹਤ ਕੇਂਦਰ ਵਿਖੇ ਆਪਣੀ ਜਾਂਚ ਕਰਵਾਉਣ। ਇਸ ਮੌਕੇ ਬੀਈਈ ਸੁਸ਼ੀਲ ਕੁਮਾਰ ਵੀ ਮੌਜੂਦ ਸਨ।