Arth Parkash : Latest Hindi News, News in Hindi
ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ ਸੀ ਨੂੰ ਸਰਕਲ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਜੀ.ਪੀ.ਓ ਕੰਪਲੈਕਸ ਵਿੱਚ ਮਿਲੇ ਨ ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ ਸੀ ਨੂੰ ਸਰਕਲ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਜੀ.ਪੀ.ਓ ਕੰਪਲੈਕਸ ਵਿੱਚ ਮਿਲੇ ਨਵੇ ਕਮਰੇ ਦਾ ਹੋਇਆ ਮਹੂਰਤ.
Sunday, 16 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪ ਸੀ ਨੂੰ ਸਰਕਲ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਜੀ.ਪੀ. ਕੰਪਲੈਕਸ ਵਿੱਚ ਮਿਲੇ ਨਵੇ ਕਮਰੇ ਦਾ ਹੋਇਆ ਮਹੂਰਤ.

 ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪਸੀ ਦੀ 15 ਜੂਨ ਸਰਕਲ ਵਰਕਿੰਗ ਕਮੇਟੀ ਦੀ ਮੀਟਿੰਗ ਜਰਨਲ ਪੋਸਟ ਆਫਿਸ ਵਿੱਖੇ ਹੋਈ.  ਇਸ ਮੀਟਿੰਗ ਵਿੱਚ ਪੰਜਾਬ ਸਰਕਲ ਦੇ ਸਮੂਹ ਅਹੁਦੇਦਾਰਾਂ ਨੇ ਵੱਧ ਚੜ੍ਹ ਕੇ ਹਿੱਸਾ ਲਿਆ.

ਮੀਟਿੰਗ ਤੋਂ ਅਗਲੇ ਦਿਨ 16 ਜੂਨ ਨੂੰ ਭਾਰਤੀਯ ਪੋਸਟਲ ਇੰਪਲਾਈਜ਼ ਐਸੋਸੀਏਸ਼ਨ ਗਰੁੱਪਸੀ ਨੂੰ ਜਰਨਲ ਪੋਸਟ ਆਫਿਸ ਕੰਪਲੈਕਸ ਵਿੱਚ ਮਿਲੇ ਨਵੇ ਯੂਨੀਅਨ ਆਫਿਸ ਦਾ ਮਹੂਰਤ ਸ਼੍ਰੀ ਪਰਵੀਨ ਪ੍ਰਸੂਨ ਸੀਨੀਅਰ ਸੁਪਰਡੈਂਟ ਪੋਸਟ ਆਫਿਸ ਅੰਮ੍ਰਿਤਸਰ,  ਸ਼੍ਰੀ ਹਰਵੰਤ ਸਿੰਘ ਆਫਿਸ ਸੁਪਰਵਾਇਜ਼ਰ ,  ਸ਼੍ਰੀ ਅਨੰਤ ਪਾਲ ਜੀ ਸੈਕਟਰੀ ਜਰਨਲ  ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ,  ਸ਼੍ਰੀ ਸੰਤੋਸ਼ ਕੁਮਾਰ ਸਿੰਘ ਸੈਕਟਰੀ  ਨੇ ਅਪਣੇ ਕਰ ਕਮਲਾਂ ਨਾਲ ਕੀਤਾ.

ਅਪਣੇ ਸੰਬੋਧਨ ਵਿੱਚ ਭਾਰਤੀਯ ਪੋਸਟਲ ਫੈਡਰੇਸ਼ਨ ਦੇ ਸੈਕਟਰੀ ਜਰਨਲ ਸ਼੍ਰੀ ਅਨੰਤ ਪਾਲ ਜੀਸ਼੍ਰੀ ਸੰਤੋਸ਼ ਕੁਮਾਰ ਸਿੰਘ ਨੇ ਦੱਸਿਆ ਕਿ ਭਾਰਤੀਯ ਮਜ਼ਦੂਰ ਸੰਘ ਨਾਲ ਸੰਬਧਤ ਭਾਰਤੀਯ ਪੋਸਟਲ ਇੰਪਲਾਈਜ਼ ਫੈਡਰੇਸ਼ਨ ਇਸ ਸਮੇਂ ਦੇਸ਼ ਦੀ ਨੰਬਰ ਇਕ ਪੋਸਟਲ ਯੂਨੀਅਨ ਬਣ ਕੇ ਉੱਭਰ ਰਹੀ ਹੈ.

ਇਸ ਮੌਕੇ ਤੇ ਪੰਜਾਬ ਦੇ ਸਰਕਲ ਸੈਕਟਰੀ ਸ਼੍ਰੀ ਵਿਜੇ ਕੁਮਾਰ ਨੇ ਅਪਣੇ ਸੰਬੋਧਨ ਵਿੱਚ ਭਾਰਤੀਯ ਯੂਨੀਅਨ ਦੀ ਕੇਂਦਰ ਦੀ ਲੀਡਰਸ਼ਿਪ ਦਾ ਧੰਨਵਾਦ ਕਰਦਿਆਂ ਕਿਹਾ ਕਿ ਭਾਰਤੀਯ ਯੂਨੀਅਨ ਗਰੁੱਪਸੀ ਪੰਜਾਬ ਸਰਕਲ ਨੂੰ ਹੈਡ ਕੁਆਟਰ ਅੰਮ੍ਰਿਤਸਰ ਵਿੱਚ ਯੂਨੀਅਨ ਨੂੰ ਕਮਰਾ ਅਲਾਟ ਕਰਵਾਉਣ ਵਿੱਚ ਬਹੁਤ ਵੱਡਾ ਯੋਗਦਾਨ ਰਿਹਾ ਹੈ .

ਮਹੂਰਤ ਦੇ ਸਮੇਂ ਇਸ ਹੋਈ ਇਸ ਵਿਸ਼ਾਲ ਮੀਟਿੰਗ ਨੂੰ ਗੁਰਪ੍ਰੀਤ ਸਿੰਘ ਭਾਟੀਆ ਵਾਇਸ ਪ੍ਰਧਾਨ ਫੈਡਰੇਸ਼ਨ ਨਵੀਂ ਦਿੱਲੀ,  ਮਨਜੀਤ ਸਿੰਘ ਸੈਕਟਰੀ ਰਿਟਾਇਰਡ ਐਸੋਸੀਏਸ਼ਨ,  ਮਨਪ੍ਰੀਤ ਸਿੰਘ ਸਰਕਲ ਪ੍ਰਧਾਨ,  ਭੁਪਿੰਦਰ ਸਿੰਘ ਡਿਵੀਜਨ ਸੈਕਟਰੀ ਅੰਮ੍ਰਿਤਸਰਆਦਿ ਨੇ ਵੀ ਸੰਬੋਧਨ ਕੀਤਾ.

ਇਸ ਵਿਸ਼ਾਲ ਮੀਟਿੰਗ ਵਿੱਚ ਪ੍ਰਮੁੱਖ ਤੌਰ ਸੀਨੀਅਰ ਪੋਸਟ ਮਾਸਟਰ ਅਮਰਜੀਤ ਸਿੰਘ ਵੈਦ,  ਮਨਿੰਦਰ ਸਿੰਘ,  ਗੁਰਮੀਤ ਸਿੰਘਬਲਦੇਵ ਸਿੰਘ,  ਸਰਬਜੀਤ ਸਿੰਘ,  ਰਾਕੇਸ਼ ਕੁਮਾਰ,  ਨਰੇਸ਼ ਕੁਮਾਰ ਸਿੰਘਗੁਲਬਾਘ ਸਿੰਘਰਾਮ ਸਿੰਘ,  ਸੁਨੀਲ ਕੁਮਾਰ,  ਕਮਲਜੀਤ ਸਿੰਘ ਗੁਰਦਾਸਪੁਰਮਨਪ੍ਰੀਤ ਸਿੰਘ ਸੰਗਰੂਰ,  ਜਗਪ੍ਰੀਤ ਸਿੰਘ,  ਕੁਲਦੀਪ ਸਿੰਘ ਉੱਪਲ ਲੁਧਿਆਣਾਜੀ.ਡੀ ਵਰਮਾ ਚੰਡੀਗੜ੍ਹਜਸਵਿੰਦਰ ਫ਼ਰੀਦਕੋਟਵਿਪਨ ਕੁਮਾਰਮੋਹਿੰਦਰ ਸਿੰਘ ਸੰਗਰੂਰ,  ਰਜਨੀ ਗੁਪਤਾਕੋਮਲਦੀਪ ਕੌਰਮੈਡਮ ਨਿਧੀ , ਮਨੁ ਸ਼ਰਮਾ  , ਡਿੰਪਲ ਖਾਲਸਾ,  ਮੰਗਤ ਰਾਏ ਫਿਰੋਜ਼ਪੁਰ,  ਬਲਵਿੰਦਰ ਸਿੰਘਜਰਨੈਲ ਸਿੰਘ ਭੁੱਲਰ , ਪਵਨ ਕੁਮਾਰਨਿਤੀਸ਼ ਕੁਮਾਰ , ਪਰਮਜੀਤ ਰਾਏ ਤੋਂ ਇਲਾਵਾ ਹੋਰ  ਵੀ ਸੈਂਕੜੇ ਵਰਕਰਾਂ ਨੇ  ਵੱਧ ਚੜ੍ਹ ਕੇ ਹਿੱਸਾ ਲਿਆ.