ਭਾਈ ਅਵਤਾਰ ਸਿੰਘ ਖੰਡਾ ਅਤੇ ਭਾਈ ਹਰਦੀਪ ਸਿੰਘ ਨਿੱਝਰ ਦੀ ਪਹਿਲੀ ਬਰਸੀ ਅੱਜ ਸ਼੍ਰੀ ਦਰਬਾਰ ਸਾਹਿਬ ਅੰਮ੍ਰਿਤਸਰ ਸਥਿਤ ਗੁਰਦੁਆਰਾ ਬਾਬਾ ਅਟੱਲ ਰਾਏ ਜੀ ਵਿੱਖੇ ਪਰਿਵਾਰ ਅਤੇ ਸਿੱਖ ਪੰਥਕ ਜਥੇਬੰਦੀਆ ਵੱਲੋ ਮਨਾਈ ਗਈ। ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸ਼ ਸਿਮਰਨਜੀਤ ਸਿੰਘ ਮਾਨ ਨੇ ਸਿੱਖ ਅਜ਼ਾਦੀ ਲਈ ਵਚਨਬੱਧ ਵਿਦੇਸ਼ਾ ਵਿੱਚ ਟਾਰਗਟ ਕੀਲਿੰਗ ਤੇ ਚਿੰਤਾਂ ਜਾਹਿਰ ਕਰਦੇ ਹੋਏ ਕਿਹਾ ਕਿ ਕੇਂਦਰ ਸਰਕਾਰ ਆਪਣੀਆਂ ਖੂਫੀਆਂ ਏਜੰਸੀਆਂ ਰਾਹੀ ਵੱਖ ਵੱਖ ਸਾਜਿਸ਼ੀ ਤਰੀਕਿਆਂ ਨਾਲ ਸਿੱਖ ਆਗੂਆਂ ਦਾ ਕਤਲ ਕਰ ਰਹੀ ਹੈ।
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਸਿੱਖ ਪੰਥ ਨੂੰ ਏਕਤਾ ਕਰਕੇ ਇੱਕ ਪਲੇਟਫਾਰਮ ਤੇ ਇਕੱਠਾ ਹੋਣਾ ਚਾਹਿਦਾ ਹੈ । ਹਾਈ ਕੋਰਟ ਦੇ ਊਘੇ ਵਕੀਲ ਸਿਮਰਨਜੀਤ ਸਿੰਘ ਨੇ ਆਪਣੀ ਤਕਦੀਰ ਵਿੱਚ ਗੁਰਦੁਆਰਾ ਪ੍ਰਬੰਧਕ ਕਮੇਟੀ ਤੋਂ ਮੰਗ ਕੀਤੀ ਕਿ ਭਾਈ ਅਵਤਾਰ ਸਿੰਘ ਖੰਡਾ, ਭਾਈ ਹਰਦੀਪ ਸਿੰਘ ਨਿੱਝਰ, ਰਿਪੁਦਮਨ ਸਿੰਘ ਮਲਿਕ, ਸ਼ ਪਰਮਜੀਤ ਸਿੰਘ ਪੰਜਵੜ, ਸ਼ ਦੀਪ ਸਿੰਘ ਸਿੱਧੂ ਅਤੇ ਸ਼ ਸਿੱਧੂ ਮੂਸੇਵਾਲਾ ਆਦਿ ਆਗੂਆਂ ਦੇ ਹੋਏ ਕਾਤਲਾਂ ਜਾਂਚ ਲਈ ਇੰਟਰਨੈਸ਼ਨਲ ਪੱਧਰ ਦੇ ਵਕੀਲਾਂ, ਜੱਜਾਂ ਅਤੇ ਫੌਜਦਾਰੀ ਕੇਸਾਂ ਦੇ ਮਾਹਿਰਾਂ ਨੂੰ ਲੈਕੇ "ਅੰਤਰਰਾਸ਼ਟਰੀ ਜਾਂਚ ਕਮਿਸ਼ਨ " ਬਣਾਵੇ। 1984 ਵਿੱਚ ਸਿੱਖ ਕੌਮ ਦੀ ਹੋਈ ਨਸਲਕੁਸ਼ੀ ਦਾ ਅਜੇ ਵੀ ਇਨਸਾਫ ਨਹੀ ਮਿਲਿਆ।
ਕਨੇਡਾ ਦੀ ਸੰਗਤ ਵੱਲੋਂ ਭਾਈ ਅਵਤਾਰ ਸਿੰਘ ਖੰਡਾ ਦੀ ਮਾਤਾ ਬੀਬੀ ਚਰਨਜੀਤ ਕੌਰ ਨੂੰ ਗੋਲਡ ਮੈਡਲ ਨਾਲ ਸਨਮਾਨਿਤ ਕੀਤਾ ਗਿਆ। ਇਸ ਮੌਕੇ ਭਾਈ ਨੌਬਲਜੀਤ ਸਿੰਘ, ਮਨਦੀਪ ਸਿੰਘ ਸਿੱਧੂ, ਬਾਬਾ ਬਖਸ਼ੀਸ਼ ਸਿੰਘ, ਸ਼ ਗੁਰਚਰਨ ਸਿੰਘ ਗਰੇਵਾਲ, ਮਲਕੀਤ ਸਿੰਘ ਚੰਗਾਲ, ਸ਼ ਹਰਦੀਪ ਸਿੰਘ ਡਿਬਡਿਂਬਾ, ਸ਼ ਸੁਖਰਾਜ ਸਿੰਘ, ਜਗਦੀਪ ਸਿੰਘ ਸਰਪੰਚ , ਹੁਸਨਦੀਪ ਸਿੰਘ ਗਿੱਲ , ਪ੍ਰੋ ਮਹਿੰਦਰਪਾਲ ਸਿੰਘ, ਹਰਪਾਲ ਸਿੰਘ ਬਲੇਰ, ਉਪਕਾਰ ਸਿੰਘ ਸੰਧੂ, ਸਿੰਘ ਕੱਟੂ, ਬਲਦੇਵ ਸਿੰਘ ਸਿਰਸਾ, ਡਾ ਹਰਜਿੰਦਰ ਸਿੰਘ ਜੱਖੂ, ਢਾਡੀ ਤਰਸੇਮ ਸਿੰਘ ਮੋਰਾਂਵਾਲੀ, ਪਰਮਜੀਤ ਸਿੰਘ ਮੰਡ, ਅੰਮਿ੍ਤਪਾਲ ਸਿੰਘ ਛੰਦੜਾਂ, ਕੁਲਦੀਪ ਸਿੰਘ ਭਾਗੋਵਾਲ, ਕੁਸ਼ਲਪਾਲ ਸਿੰਘ ਮਾਨ, ਅਮਰੀਕ ਸਿੰਘ ਨੰਗਲ, ਇਮਾਨ ਸਿੰਘ ਮਾਨ ਆਦਿ ਆਗੂ ਹਾਜ਼ਰ ਸਨ।