Arth Parkash : Latest Hindi News, News in Hindi
 ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ  ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ
Saturday, 15 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਫਾਜ਼ਿਲਕਾ

 

 ਦੁਧਾਰੂ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਪਸ਼ੂ ਪਾਲਕ ਰੱਖਣ ਸਾਵਧਾਨੀਆਂ-ਡਿਪਟੀ ਕਮਿਸ਼ਨਰ

 

ਪਸ਼ੂ ਪਾਲਣ ਵਿਭਾਗ ਵੱਲੋਂ ਸਲਾਹਕਾਰੀ ਜਾਰੀ

 

ਫਾਜ਼ਿਲਕਾ 16 ਜੂਨ

 

ਮੁੱਖ ਮੰਤਰੀ ਸ: ਭਗਵੰਤ ਸਿੰਘ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਰਾਜ ਵਿਚ ਪਸ਼ੂ ਪਾਲਣ ਦੇ ਕਿੱਤੇ ਨੂੰ ਉਤਸਾਹਿਤ ਕਰਨ ਲਈ ਉਪਰਾਲੇ ਕੀਤੇ ਜਾ ਰਹੇ ਹਨ ਉਥੇ ਹੀ ਹੁਣ ਪਸ਼ੂ ਪਾਲਣ ਵਿਭਾਗ ਨੇ ਪਸ਼ੂ ਪਾਲਕਾਂ ਨੂੰ ਐਡਵਾਇਜਰੀ ਜਾਰੀ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਕਹਿਰ ਦੀ ਗਰਮੀ ਤੋਂ ਕਿਵੇਂ ਬਚਾਉਣ। ਇਸ ਸੰਬਧੀ ਜ਼ਿਲ੍ਹੇ ਦੇ ਡਿਪਟੀ ਕਮਿਸ਼ਨਰ ਡਾ: ਸੇਨੂ ਦੁੱਗਲ ਨੇ ਪਸ਼ੂ ਪਾਲਕਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੇ ਜਾਨਵਰਾਂ ਨੂੰ ਗਰਮੀ ਤੋਂ ਬਚਾਉਣ ਲਈ ਜਰੂਰੀ ਸਾਵਧਾਨੀਆਂ ਵਰਤਨ।

 

ਇਸ ਸਬੰਧੀ ਹੋਰ ਜਾਣਕਾਰੀ ਦਿੰਦਿਆਂ ਪਸ਼ੂ ਪਾਲਣ ਵਿਭਾਗ ਫਾਜ਼ਿਲਕਾ ਦੇ ਅਧਿਕਾਰੀ ਸ੍ਰੀ ਮਨਦੀਪ ਸਿੰਘ ਨੇ ਦੱਸਿਆ ਹੈ ਕਿ ਜਿੱਥੇ ਪਸ਼ੂ ਪਾਲਕ ਵੀਰ ਆਪਣੇ ਜਾਨਵਰਾਂ ਨੂੰ ਖਤਰਨਾਕ ਬਿਮਾਰੀਆਂ ਤੋਂ ਬਚਾਓ ਲਈ ਸਮੇਂ ਸਮੇਂ ਤੇ ਵਿਭਾਗ ਵੱਲੋਂ ਲਗਾਈ ਜਾਂਦੀ ਵੈਕਸੀਨ ਜਰੂਰ ਲਗਵਾਉਣ ਉੱਥੇ ਹੀ ਉਹਨਾਂ ਨੇ ਕਿਹਾ ਹੈ ਕਿ ਇਸ ਸਮੇਂ ਪੈ ਰਹੀ ਅੱਤ ਦੀ ਗਰਮੀ ਦੇ ਮੱਦੇ ਨਜ਼ਰ ਪਸ਼ੂਆਂ ਨੂੰ ਗਰਮੀ ਤੋਂ ਬਚਾਉਣ ਲਈ ਉਪਰਾਲੇ ਕੀਤੇ ਜਾਣ।

 

 ਉਹਨਾਂ ਨੇ ਕਿਹਾ ਕਿ ਪਸ਼ੂਆਂ ਨੂੰ ਛਾਂ ਵਿੱਚ ਰੱਖੋ ਅਤੇ ਉਹਨਾਂ ਨੂੰ ਪੀਣ ਲਈ ਵਾਧੂ ਸਾਫ ਅਤੇ ਤਾਜਾ ਪਾਣੀ ਦਿਓ। ਜਿੱਥੇ ਕਿਤੇ ਪਸ਼ੂਆਂ ਤੋਂ ਕੰਮ ਕਰਵਾਇਆ ਜਾਂਦਾ ਹੋਵੇ ਤਾਂ ਸਵੇਰੇ 11 ਤੋਂ ਸ਼ਾਮ 4 ਵਜੇ ਤੱਕ ਜਾਨਵਰਾਂ ਤੋਂ ਕੰਮ ਨਾ ਲਓ । ਪਸ਼ੂਆਂ ਦੇ ਸ਼ੈਡ ਦੀ ਛੱਤ ਨੂੰ ਫੂਸ ਨਾਲ ਢਕੋ ਜਾਂ ਉਸਨੂੰ ਚਿੱਟੇ ਰੰਗ ਨਾਲ ਰੰਗ ਦਿਓ ਅਤੇ ਗੋਬਰ ਨਾਲ ਪਲਾਸਟਰ ਕਰੋ ਤਾਂ ਜੋ ਤਾਪਮਾਨ ਨੂੰ ਘਟਾਇਆ ਜਾ ਸਕੇ । ਪਸ਼ੂਆਂ ਦੇ ਸ਼ੈਡ ਵਿੱਚ ਪੱਖੇ, ਪਾਣੀ ਦੇ ਸਪਰੇ ਅਤੇ ਫੋਗਰ ਵਰਤੋ। ਜਿਆਦਾ ਗਰਮੀ ਵਿੱਚ ਪਾਣੀ ਦਾ ਛਿੜਕਾਅ ਕਰੋ ਅਤੇ ਪਸ਼ੂਆਂ ਨੂੰ ਨੇੜਲੇ ਪਾਣੀ ਦੇ ਸਰੋਤ ਵਿੱਚ ਠੰਡਾ ਕਰਨ ਲਈ ਲੈ ਜਾਓ। ਉਹਨਾਂ ਨੂੰ ਹਰੀ ਘਾਹ, ਪ੍ਰੋਟੀਨ ਫੈਟ ਬਾਈਪਾਸ ਸਪਲੀਮੈਂਟ, ਮਿਨਟਲ ਮਿਕਸਚਰ ਅਤੇ ਨਮਕ ਦੇਵੋ ਤੇ ਉਹਨਾਂ ਨੂੰ ਸਵੇਰ ਸ਼ਾਮ ਦੇ ਸਮੇਂ ਦੌਰਾਨ ਚਾਰਾ ਖਵਾਓ। ਉਹਨਾਂ ਕਿਹਾ ਕਿ ਜੇਕਰ ਇਹ ਸਾਵਧਾਨੀਆਂ ਵਰਤੀਆਂ ਜਾਣ ਤਾਂ ਦੁਧਾਰੂ ਜਾਨਵਰਾਂ ਤੋਂ ਚੰਗੀ ਮਾਤਰਾ ਵਿੱਚ ਦੁੱਧ ਲਿਆ ਜਾ ਸਕਦਾ ਹੈ ਅਤੇ ਜਾਨਵਰ ਵੀ ਸਿਹਤਮੰਦ ਰਹਿੰਦੇ ਹਨ।