Arth Parkash : Latest Hindi News, News in Hindi
ਮਈ ਮਹੀਨੇ ’ਚ 4493 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ-ਐਸ.ਐਸ.ਪੀ. ਮਈ ਮਹੀਨੇ ’ਚ 4493 ਵਿਅਕਤੀਆਂ ਨੇ ਸਾਂਝ ਕੇਂਦਰਾਂ ਦੀਆਂ ਸੇਵਾਵਾਂ ਦਾ ਲਿਆ ਲਾਹਾ-ਐਸ.ਐਸ.ਪੀ.
Friday, 14 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ

ਮਾਨਸਾ, 15 ਜੂਨ :
ਜ਼ਿਲ੍ਹੇ ਵਿੱਚ ਲੋਕਾਂ ਦੀ ਸੁਵਿਧਾ ਲਈ ਸਥਾਪਿਤ ਕੀਤੇ ਸਾਂਝ ਕੇਂਦਰ ਸਮਾਂਬੱਧ ਅਤੇ ਸੁਖਾਵੇਂ ਮਾਹੌਲ ਵਿਚ ਪੁਲਿਸ ਵਿਭਾਗ ਨਾਲ ਸਬੰਧਤ ਸੇਵਾਵਾਂ ਮੁਹੱਈਆ ਕਰਵਾਉਣ ਲਈ ਲਾਹੇਵੰਦ ਸਬਿਤ ਹੋ ਰਹੇ ਹਨ। ਜ਼ਿਲ੍ਹਾ ਪੱਧਰ ’ਤੇ ਚਲ ਰਿਹਾ ਸਾਂਝ ਕੇਂਦਰ, ਸਬ ਡਵੀਜ਼ਨ ਪੱਧਰ ’ਤੇ 3 ਸਾਂਝ ਕੇਂਦਰਾਂ ਸਮੇਤ 12 ਥਾਣਿਆਂ ’ਚ ਵੀ ਪੁਲਿਸ ਸਟੇਸ਼ਨ ਸਾਂਝ ਕੇਂਦਰ ਚਲ ਰਹੇ ਹਨ। ਇਹ ਜਾਣਕਾਰੀ ਐਸ.ਐਸ.ਪੀ. ਮਾਨਸਾ ਡਾ. ਨਾਨਕ ਸਿੰਘ ਨੇ ਦਿੱਤੀ।
ਐਸ.ਐਸ.ਪੀ. ਡਾ. ਨਾਨਕ ਸਿੰਘ ਨੇ ਦੱਸਿਆ ਕਿ ਮਹੀਨਾ ਮਈ 2024 ਦੌਰਾਨ ਵੱਖ-ਵੱਖ ਸਾਂਝ ਕੇਂਦਰਾਂ ਤੋਂ 4493 ਵਿਅਕਤੀਆਂ ਨੇ ਵੱਖੋ-ਵੱਖਰੀਆਂ ਸੇਵਾਵਾਂ ਪ੍ਰਾਪਤ ਕੀਤੀਆਂ ਹਨ। ਉਨ੍ਹਾਂ ਦੱਸਿਆ ਕਿ ਆਧੁਨਿਕ ਸਹੂਲਤਾਂ ਅਤੇ ਕੰਪਿਊਟਰਾਈਜ਼ਡ ਪ੍ਰਣਾਲੀ ਨਾਲ ਲੈਸ ਸਾਂਝ ਕੇਂਦਰ ਪੁਲਿਸ ਅਤੇ ਲੋਕਾਂ ਦੀ ਆਪਸੀ ਸਾਂਝ ਲਈ ਵੀ ਸਹਾਈ ਸਾਬਿਤ ਹੋ ਰਹੇ ਹਨ। ਉਨ੍ਹਾਂ ਦੱਸਿਆ ਕਿ ਸਾਂਝ ਕੇਂਦਰਾਂ ’ਤੇ ਹਰੇਕ ਸੇਵਾ ਨੂੰ ਸਰਕਾਰ ਦੀਆਂ ਹਦਾਇਤਾਂ ਮੁਤਾਬਿਕ ਮੁਹੱਈਆ ਕਰਵਾਉਣ ਲਈ ਸਬੰਧਤ ਪੁਲਿਸ ਅਧਿਕਾਰੀਆਂ ਨੂੰ ਆਦੇਸ਼ ਜਾਰੀ ਕੀਤੇ ਹੋਏ ਹਨ, ਤਾਂ ਜੋ ਸਾਂਝ ਕੇਂਦਰਾਂ ’ਤੇ ਆਉਣ ਵਾਲੇ ਲੋਕਾਂ ਨੂੰ ਬਿਨ੍ਹਾਂ ਕਿਸੇ ਖੱਜਲ ਖੁਆਰੀ ਤੋਂ ਪੁਲਿਸ ਵਿਭਾਗ ਨਾਲ ਲੋੜੀਂਦੀ ਸੇਵਾ ਲੈਣ ਵਿਚ ਕੋਈ ਦਿੱਕਤ ਨਾ ਆਵੇ।
ਉਨ੍ਹਾਂ ਦੱਸਿਆ ਕਿ ਮਈ ਮਹੀਨੇ ਦੌਰਾਨ ਅਸਲਾ ਲਾਇਸੰਸ ਨੂੰ ਨਵਿਆਉਣ ਸਬੰਧੀ ਪੜਤਾਲ ਦੇ 09, ਅਸਲੇ ਦੇ ਵਾਧੇ-ਘਾਟੇ ਲਈ 11 ਦਰਖ਼ਾਸਤਾਂ, ਐਫ.ਆਈ.ਆਰ ਅਤੇ ਡੀ.ਡੀ.ਆਰ. ਸਬੰਧੀ 501, ਕਿਰਾਏਦਾਰਾਂ ਅਤੇ ਨੌਕਰਾਂ ਦੇ ਚਾਲ-ਚਲਣ ਸਬੰਧੀ 42, ਸਰਵਿਸ ਵੈਰੀਫਿਕੇਸ਼ਨ ਸਬੰਧੀ ਪ੍ਰਾਪਤ ਹੋਈਆਂ 112 ਦਰਖਾਸਤਾਂ ਦਾ ਨਿਪਟਾਰਾ ਨਿਸ਼ਚਿਤ ਸਮੇਂ ਸੀਮਾ ਅੰਦਰ ਕੀਤਾ ਜਾ ਚੁੱਕਾ ਹੈ।
ਐਸ.ਐਸ.ਪੀ. ਨੇ ਦੱਸਿਆ ਕਿ ਇਸ ਤੋਂ ਇਲਾਵਾ ਚਾਲ-ਚਲਣ ਤਸਦੀਕ ਕਰਨ ਸਬੰਧੀ 1266, ਪਾਸਪੋਰਟ ਵੈਰੀਫਿਕੇਸ਼ਨ ਸਬੰਧੀ 1724, ਸ਼ਿਕਾਇਤਾਂ ਦੀ ਪੜਤਾਲ ਸਬੰਧੀ 486, ਸ਼ਿਕਾਇਤਾਂ ਸਬੰਧੀ ਕੀਤੀ ਗਈ ਕਾਰਵਾਈ ਦੀ ਸੂਚਨਾ ਦੇਣ ਸਬੰਧੀ 321, ਪਾਸਪੋਰਟ ਨਾਲ ਸਬੰਧਿਤ ਹੋਰ ਸੇਵਾਵਾਂ ਸਬੰਧੀ ਕੁੱਲ 17 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।  ਇਸ ਤੋਂ ਇਲਾਵਾ ਲਾਇਸੰਸ ਨੂੰ ਇੱਕ ਜ਼ਿਲ੍ਹੇ ਤੋਂ ਦੂਜੇ ਜ਼ਿਲ੍ਹੇ ਵਿੱਚ ਸ਼ਿਫਟ ਕਰਨ ਸਬੰਧੀ 1, ਵਿਦੇਸ਼ੀਆਂ  ਦੇ ਰਹਿਣ ਦੇ ਵਾਧੇ ਸਬੰਧੀ 1 ਅਤੇ ਹੋਰ ਸੇਵਾਵਾਂ ਸਬੰਧੀ 2 ਦਰਖਾਸਤਾਂ ਦਾ ਨਿਪਟਾਰਾ ਕੀਤਾ ਗਿਆ।