Arth Parkash : Latest Hindi News, News in Hindi
ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਵੱਖ-ਵੱਖ ਟਰੇਡਾਂ ਲਈ ਦਾਖਲਾ ਸ਼ੁਰੂ-ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਵੱਖ-ਵੱਖ ਟਰੇਡਾਂ ਲਈ ਦਾਖਲਾ ਸ਼ੁਰੂ-ਪ੍ਰਿੰਸੀਪਲ
Thursday, 13 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫ਼ਤਰ ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਮਾਨਸਾ
ਸਰਕਾਰੀ ਆਈ.ਟੀ.ਆਈ ਮਾਨਸਾ ਵਿਖੇ ਵੱਖ-ਵੱਖ ਟਰੇਡਾਂ
ਲਈ ਦਾਖਲਾ ਸ਼ੁਰੂ-ਪ੍ਰਿੰਸੀਪਲ
ਮਾਨਸਾ, 14 ਜੂਨ :
ਪ੍ਰਿੰਸੀਪਲ ਸਰਕਾਰੀ ਆਈ.ਟੀ.ਆਈ. ਮਾਨਸਾ ਸ੍ਰ. ਗੁਰਮੇਲ ਸਿੰਘ ਮਾਖਾ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸੰਸਥਾ ਵਿਖੇ ਦਾਖਲਾ ਪਹਿਲੀ ਕੌਂਸਲਿੰਗ ਮਿਤੀ 13 ਜੂਨ 2024 ਤੋਂ 1 ਜੁਲਾਈ 2024 ਤੱਕ ਹੋਵੇਗਾ ਅਤੇ ਇਹ ਦਾਖਲਾ ਕੌਂਸਲਿੰਗ ਵਾਈਜ 30 ਅਗਸਤ 2024 ਤੱਕ ਜਾਰੀ ਰਹੇਗਾ।
ਪ੍ਰਿੰਸੀਪਲ ਨੇ ਦੱਸਿਆ ਕਿ ਸੰਸਥਾ ਵਿਖੇ ਕਰਾਫਟਸਮੈਨ ਸਕੀਮ ਤੋਂ ਇਲਾਵਾ ਡੀ.ਐਸ.ਟੀ. ਵਿੱਚ ਵੀ ਦਾਖਲਾ ਕੀਤਾ ਜਾਵੇਗਾ। ਉਨ੍ਹਾਂ ਦੱਸਿਆ ਕਿ ਇਸ ਤਰ੍ਹਾਂ ਸਿਖਿਆਰਥੀਆਂ ਨੂੰ ਇੰਡਸਟਰੀ ਵਿੱਚ ਨਵੀਂ ਅਤੇ ਆਧੁਨਿਕ ਮਸ਼ੀਨਰੀ ਰਾਹੀਂ ਸਿਖਲਾਈ ਕਰਨ ਦਾ ਮੌਕਾ ਮਿਲੇਗਾ। ਉਨ੍ਹਾਂ ਦੱਸਿਆ ਕਿ ਸੰਸਥਾ ਵਿੱਚ ਇਲੈਕਟ੍ਰੀਸ਼ੀਅਨ, ਇਲੈਕਟਰੋਨਿਕਸ, ਵੈਲਡਰ, ਪਲੰਬਰ, ਕੋਪਾ, ਡੀ.ਐਮ.ਸੀ., ਸੇਵਿੰਗ ਟੈਕਨੋਲੋਜੀ, ਕਢਾਈ ਟਰੇਡਾਂ ਵਿੱਚ ਦਾਖਲਾ ਹੋਣਾ ਹੈ। ਇਹ ਸਾਰੇ ਕੋਰਸ ਪੰਜਾਬ ਸਰਕਾਰ ਅਤੇ ਭਾਰਤ ਸਰਕਾਰ ਤੋਂ ਮਾਨਤਾ ਪ੍ਰਾਪਤ ਹਨ। ਜਿਹੜੇ ਵੀ ਵਿਦਿਆਰਥੀ ਚੰਗਾ ਭਵਿੱਖ ਬਣਾਉਣਾ ਚਾਹੁੰਦੇ ਹਨ। ਉਹ ਅੱਜ ਹੀ https://itipunjab.admissions.nic.in/  ਆਨਲਾਈਨ ਦਾਖਲਾ ਲੈਣ।
ਉਨ੍ਹਾਂ ਦੱਸਿਆ ਕਿ ਸੰਸਥਾ ਵਿਖੇ ਉਪਰੋਕਤ ਟਰੇਡਾਂ ਵਿੱਚ 348 ਸੀਟਾਂ ਭਰੀਆਂ ਜਾ ਰਹੀਆਂ ਹਨ ਅਤੇ ਪਾਸ ਆਉਟ ਸਿਖਿਆਰਥੀਆਂ ਦੀ ਪਲੇਸਮੈਂਟ 100% ਸੰਸਥਾ ਵੱਲੋਂ ਕਰਵਾਈ ਜਾਵੇਗੀ। ਸੰਸਥਾ ਵੱਲੋਂ ਇਸ ਸਮੇਂ ਸੰਸਥਾ ਵਿੱਚ ਪਲੇਸਮੈਂਟ ਸੈੱਲ ਅਤੇ ਐਨ.ਐਸ.ਐਸ ਯੂਨਿਟ ਵੀ ਚੱਲ ਰਹੇ ਹਨ। ਉਨ੍ਹਾਂ ਦੱਸਿਆ ਕਿ ਕੁੱਲ ਸਲਾਨਾ ਫੀਸ ਜਰਨਲ ਅਤੇ ਬੀ.ਸੀ. ਲਈ 3450/- ਹੈ ਅਤੇ ਐਸ.ਸੀ. ਕੈਟਾਗਰੀ ਦੇ ਸਿਖਿਆਰਥੀ ਲਈ ਕੋਈ ਫੀਸ ਨਹੀਂ ਹੈ।