Arth Parkash : Latest Hindi News, News in Hindi
ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਜਾਰੀ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਜਾਰੀ
Thursday, 13 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਜਾਰੀ

ਫਾਜ਼ਿਲਕਾ, 14 ਜੂਨ

ਪੰਜਾਬ ਸਰਕਾਰ ਅਤੇ ਸਿਹਤ ਵਿਭਾਗ ਫਾਜਿਲਕਾ ਦੇ ਸਿਵਲ ਸਰਜਨ ਡਾਕਟਰ ਚੰਦਰ ਸ਼ੇਖਰ ਕੱਕੜ ਦੇ ਦਿਸ਼ਾ ਨਿਰਦੇਸ਼ਾ ਵਲੋਂ ਨੈਸ਼ਨਲ ਵੈਕਟਰ ਬੋਰਨ ਡਜੀਜ ਕੰਟਰੋਲ ਪ੍ਰੋਗਰਾਮ ਅਧੀਨ ਜਿਲੇ ਵਿੱਚ ਮਲੇਰੀਆ/ਡੇਂਗੂ ਦੀ ਰੋਕਥਾਮ ਲਈ ਸ਼ਹਿਰੀ ਅਤੇ ਪੇਂਡੂ ਖੇਤਰ ਵਿਖੇ ਫੀਵਰ ਸਰਵੇ/ਐਂਟੀਲਾਰਵਾ/ਜਾਗਰੂਕਤਾ ਗਤੀਵਿਧੀਆ ਸ਼ੁਰੂ ਕੀਤੀਆਂ ਗਈਆਂ ਹਨ।

ਡਰਾਈ ਡੇ ਮੌਕੇ ਧੋਬੀ ਘਾਟ ਵਿਖੇ ਸਿਹਤ ਵਿਭਾਗ ਦੀ ਟੀਮ ਜਿਸ ਵਿੱਚ ਜਿਲਾ ਮਹਾਮਾਰੀ ਅਫਸਰ ਡਾਕਟਰ ਸੁਨੀਤਾ ਕੰਬੋਜਸਿਵਿਲ ਹਸਪਤਾਲ ਤੋ ਡਾਕਟਰ ਏਰਿਕਸਿਹਤ ਕਰਮਚਾਰੀ ਸੁਖਜਿੰਦਰ ਸਿੰਘ ਅਤੇ ਰਾਵਿੰਦਰ ਸ਼ਰਮਾ ਨੇ ਦੌਰਾ ਕੀਤਾ ਅਤੇ ਲੋਕਾਂ ਨੂੰ ਜਾਗਰੁਕ ਕਰਦੇ ਹੋਏ ਸਾਫ ਸਫਾਈ ਬਾਰੇ ਜਾਕਾਰੀ ਦਿੱਤੀ। ਉਨ੍ਹਾਂ  ਸ਼ਹਿਰੀ ਖੇਤਰ ਵਾਸੀਆ ਨੂੰ ਅਪੀਲ ਕੀਤੀ ਕਿ ਆਪਣੇ ਘਰਾਂ/ਦੁਕਾਨਾਂ/ਸਰਕਾਰੀ ਦਫਤਰਾਂ ਵਿੱਚ ਮੋਜੂਦ ਕੂਲਰ,ਗਮਲੇ,ਟਾਇਰਾਂ,ਟੈਕੀਆਂ,ਫਰਿਜ ਦੇ ਪਿੱਛੇ ਲੱਗੀ ਟ੍ਰੇਅ ਵਿੱਚੋ ਹਰ ਸ਼ੁਕਰਵਾਰ ਨੂੰ ਪਾਣੀ ਕੱਢ ਕੇ ਸੁੱਕਾ ਦਿਤਾ ਜਾਵੇ।

ਮੱਛਰ ਦੇ ਕੱਟਣ ਤੋ ਬਚਾਅ ਕੀਤਾ ਜਾਵੇਪੂਰੀ ਬਾਜੂ ਅਤੇ ਸਰੀਰ ਨੂੰ ਢੱਕਣ ਵਾਲੇ ਕਪੜੇ ਪਾਏ ਜਾਣ। ਕੋਈ ਵੀ ਬੁਖਾਰ ਹੋਣ ਤੇ ਸਿਵਲ ਹਸਪਤਾਲ ਫਾਜਿਲਕਾ ਦੇ ਕਮਰਾ ਨੰਬਰ 21 ਵਿੱਚ ਜਾ ਕੇ ਡੇਂਗੂ ਬੁਖਾਰ ਦਾ ਅਲਾਈਜਾ ਟੈਸਟ ਬਿਲਕੁੱਲ ਫਰੀ ਕਰਵਾ ਜਾ ਸਕਦਾ ਹੈ। ਉਹਨਾ ਲੋਕਾ ਨੂੰ ਡੇਂਗੂ ਮੱਛਰ ਦੇ ਪੈਦਾ ਹੋਣ ਵਾਲੇ ਸਰੋਤਾ ਬਾਰੇ ਜਾਣਕਾਰੀ ਦਿੱਤੀ ਅਤੇ ਜਾਗਰੂਕਤਾ ਪੈਂਫਲਿਟ ਵੀ ਵੰਡੇ ਤਾਕਿ ਲੋਕਾ ਨੂੰ ਵਧ ਤੋਂ ਵਧ ਬਿਮਾਰੀ ਬਾਰੇ ਜਾਗਰੂਕ ਕੀਤਾ ਜਾ ਸਕੇ।

ਇਸ ਮੌਕੇ ਉਹਨਾਂ ਨੇ  ਦੱਸਿਆ ਕਿ ਸਿਹਤ ਵਿਭਾਗ ਵਲੋ ਅਰਬਨ ਫਾਜਿਲਕਾ ਅਧੀਨ ਅੱਜ ਸਿਹਤ ਕਰਮਚਾਰੀਆ ਦੀ ਟੀਮ ਜਿਸ ਵਿਚ ਰਵਿੰਦਰ ਸ਼ਰਮਾ ਅਤੇ ਸੁਖਜਿੰਦਰ ਸਿੰਘ ਨੇ ਧੋਬੀ ਘਾਟ ਖੇਤਰ ਦੇ ਘਰਾਂ ਵਿੱਚ ਕੂਲਰਟਾਇਰਾਂਗਮਲੇਟੈਕੀਆਂ ਅਤੇ ਖੜੇ ਪਾਣੀ ਦੇ ਸਰੋਤਾਂ ਨੂੰ ਚੈਕ ਕੀਤਾ ਅਤੇ ਜਾਗਰੂਕਤਾ ਲਈ ਪੰਫਲੈਟ ਵੰਡੇ ਅਤੇ ਕਿਹਾ ਕਿ ਲੋਕਾ ਦੇ ਸਹਿਯੋਗ ਅਤੇ ਜਾਗਰੂਕਤਾ ਨਾਲ ਹੀ ਇਸ ਬਿਮਾਰੀ ਤੋਂ ਬਚਿਆ ਜਾ ਸਕਦਾ ਹੈ।

ਇਸ ਟੀਮ ਵਿੱਚ ਸਿਹਤ ਕਰਮਚਾਰੀ ਰਵਿੰਦਰ ਸਰਮਾਸੁਖਜਿੰਦਰ ਸਿੰਘ ਅਤੇ ਮਨਜੋਤ ਸਿੰਘ ਇੰਸੇਕਟ ਕਲੇਕਟਰ ਅਤੇ ਬ੍ਰੀਡਿੰਗ ਚੈਕਰ ਹਾਜਰ ਸਨ।