Arth Parkash : Latest Hindi News, News in Hindi
ਡਿਪਟੀ ਕਮਿਸ਼ਨਰ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦਾ ਦਿੱਤਾ ਸੁਨੇਹਾ ਡਿਪਟੀ ਕਮਿਸ਼ਨਰ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦਾ ਦਿੱਤਾ ਸੁਨੇਹਾ
Tuesday, 04 Jun 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਡਿਪਟੀ ਕਮਿਸ਼ਨਰ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦਾ ਦਿੱਤਾ ਸੁਨੇਹਾ
ਸਿਹਤਮੰਦ ਅਤੇ ਲੰਬੀ ਜਿੰਦਗੀ ਜਿਉਣ ਲਈ ਵਾਤਾਵਰਣ ਦਾ ਸ਼ੁੱਧ ਰਹਿਣਾ ਬਹੁਤ ਜਰੂਰੀ—ਡਿਪਟੀ ਕਮਿਸ਼ਨਰ
-ਰਜਿਤ ਕੁਮਾਰ ਨੇ ਵੀ ਲਗਾਏ ਪੌਦੇ
ਫਾਜ਼ਿਲਕਾ, 5 ਜੂਨ
ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਨੇ ਵਿਸ਼ਵ ਵਾਤਾਵਰਣ ਦਿਵਸ ਮੌਕੇ ਪੌਦਾ ਲਗਾ ਕੇ ਵਾਤਾਵਰਣ ਨੂੰ ਹਰਿਆ—ਭਰਿਆ ਬਣਾਉਣ ਦਾ ਸੁਨੇਹਾ ਦਿੱਤਾ।ਉਨ੍ਹਾਂ ਡੀ.ਸੀ.ਡੀ.ਏ.ਵੀ. ਸਕੂਲ ਵਿਖੇ ਪਹੁੰਚ ਕੇ ਬਚਿਆਂ ਨੂੰ ਸ਼ੁੱਧ ਵਾਤਾਵਰਣ ਨੂੰ ਕਾਇਮ ਕਰਨ ਵਿਚ ਆਪਣਾ ਯੋਗਦਾਨ ਪਾਉਣ ਲਈ ਕਿਹਾ।ਉਨ੍ਹਾਂ ਕਿਹਾ ਕਿ ਰੁੱਖ ਸਾਡੇ ਕੋਲੋਂ ਕੁਝ ਮੰਗਦੇ ਨਹੀਂ ਤੇ ਬਿਨਾਂ ਕਿਸੇ ਸਵਾਰਥ ਦੇ ਸਾਨੂੰ ਅਨੇਕਾ ਲਾਭ ਦਿੰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸਿਹਤਮੰਦ ਰਹਿਣ ਅਤੇ ਲੰਬੀ ਜਿੰਦਗੀ ਜਿਉਣ ਲਈ ਵਾਤਾਵਰਣ ਨੂੰ ਗੰਦਗੀ ਮੁਕਤ ਰੱਖਣਾ ਬਹੁਤ ਲਾਜਮੀ ਹੈ।ਉਨ੍ਹਾਂ ਕਿਹਾ ਕਿ ਇਹ ਵੱਧ ਤੋਂ ਵੱਧ ਬੂਟੇ ਲਗਾ ਕੇ ਹੀ ਸੰਭਵ ਹੋ ਸਕਦਾ ਹੈ। ਉਨ੍ਹਾਂ ਕਿਹਾ ਕਿ ਬੂਟੇ ਲਗਾਉਣ ਨਾਲ ਆਪਣਾ ਕਾਰਜ ਖਤਮ ਨਹੀ ਹੁੰਦਾ, ਸਗੋਂ ਇਸ ਦਾ ਪਾਲਣ—ਪੋਸ਼ਣ ਕਰਕੇ ਇਸ ਨੂੰ ਵੱਡਾ ਕਰਕੇ ਰੁੱਖ ਬਣਾਉਣਾ ਚਾਹੀਦਾ ਹੈ।ਉਨ੍ਹਾਂ ਕਿਹਾ ਕਿ ਰੁੱਖ ਜਿਥੇ ਛਾਂ ਦਿੰਦੇ ਹਨ ਉਥੇ ਰੁੱਖਾਂ ਦੇ ਅਨੇਕਾਂ ਫਾਇਦੇ ਹੁੰਦੇ ਹਨ।
ਡਿਪਟੀ ਕਮਿਸ਼ਨਰ ਨੇ ਕਿਹਾ ਕਿ ਰੁੱਖ ਲਗਾਉਣ ਨਾਲ ਗਰਮੀ ਦੀ ਤਪਸ਼ ਵੀ ਘੱਟ ਹੁੰਦੀ ਹੈ ਤੇ ਆਲਾ—ਦੁਆਲਾ ਠੰਡਾ ਰਹਿੰਦਾ ਹੈ। ਉਨ੍ਹਾਂ ਕਿਹਾ ਕਿ ਰੁੱਖਾਂ ਦੀ ਮਹੱਤਤਾ ਨੂੰ ਸਮਝਦਿਆਂ ਹੋਇਆ ਵੱਧ ਤੋਂ ਵੱਧ ਵੱਖ—ਵੱਖ ਤਰ੍ਹਾਂ ਦੇ ਬੂਟੇ ਲਗਾਉਣੇ ਚਾਹੀਦੇ ਹਨ।
ਇਸ ਮੌਕੇ ਸਿਨੇਮਾ ਅਤੇ ਟੀ.ਵੀ. ਕਲਾਕਾਰ ਰਜਿਤ ਕਪੂਰ ਨੇ ਵੀ ਵਾਤਾਵਰਣ ਬਚਾਉਣ ਦਾ ਸੰਦੇਸ਼ ਦਿੱਤਾ।ਜਿਕਰਯੋਗ ਹੈ ਕਿ ਰਜਿਤ ਕਪੂਰ ਨੇ ਮਹਾਤਮਾਂ ਗਾਂਧੀ ਦੇ ਜੀਵਨ ਤੇ ਬਣੀ ਫਿਲਮ ਦੀ ਮੇਕਿੰਗ ਆਫ ਮਹਾਤਮਾ ਵਿਚ ਮਹਾਤਮਾ ਗਾਂਧੀ ਦੀ ਭੁਮਿਕਾ ਨਿਭਾਈ ਸੀ, ਜਿਸ ਲਈ ਉਨ੍ਹਾਂ ਨੂੰ ਸ੍ਰੇਸਠ ਐਕਟਰ ਦਾ ਨੈਸ਼ਨਲ ਫਿਲਮ ਅਵਾਰਡ ਮਿਲਿਆ ਸੀ। ਇਸਤੋਂ ਬਿਨ੍ਹਾਂ ਉਨ੍ਹਾਂ ਨੇ ਹੋਰ ਵੀ ਕਈ ਟੀਵੀ ਸੀਰੀਅਲਾਂ ਤੇ ਫਿਲਮਾਂ ਵਿਚ ਕੰਮ ਕੀਤਾ ਹੈ।  ਇਸ ਦੌਰਾਨ ਉਨ੍ਹਾਂ ਪੌਦਾ ਲਗਾਉਣ ਮੌਕੇ ਕਿਹਾ ਕਿ ਹਰ ਇਕ ਵਿਅਕਤੀ ਨੂੰ ਇਕ—ਇਕ ਜਰੂਰ ਬੂਟਾ ਲਗਾਉਣ ਚਾਹੀਦਾ ਤੇ ਇਸ ਦੀ ਸਾਂਭ—ਸੰਭਾਲ ਕਰਨ ਦਾ ਪ੍ਰਣ ਵੀ ਕਰਨਾ ਚਾਹੀਦਾ। ਉਨ੍ਹਾਂ ਕਿਹਾ ਕਿ ਵਾਤਾਵਰਣ ਨੂੰ ਬਚਾਉਣ ਦਾ ਅਹਿਦ ਲੈਣਾ ਚਾਹੀਦਾ ਹੈ।
ਇਸ ਮੌਕੇ ਸਕੂਲੀ ਬਚਿਆਂ ਵੱਲੋਂ ਹੱਥ ਵਿਚ ਤਖਤੀਆਂ ਫੜ ਕੇ ਵਾਤਾਵਰਣ ਬਚਾਉਣ ਦੇ ਸੰਦੇਸ਼ਾਂ ਰਾਹੀਂ ਸਭਨਾਂ ਨੂੰ ਸੁਨੇਹਾ ਦਿੱਤਾ ਗਿਆ।
ਇਸ ਮੌਕੇ ਵਿਕਰਮ ਅਦਿਤਿਆ ਆਹੁਜਾ, ਕਾਰਜਕਾਰੀ ਪ੍ਰਿੰਸੀਪਲ ਮਨੀ ਸ਼ਰਮਾ, ਸਕੂਲ ਅਧਿਆਪਕ ਵੀਨਾ ਮਦਾਨ, ਸੁਮਨ ਸਚਦੇਵਾ ਆਦਿ ਅਧਿਆਪਕ ਮੌਜੂਦ ਸਨ।