ਭਾਜਪਾ ਜਾਣਦੀ ਹੈ ਕਿ ਕੇਜਰੀਵਾਲ ਹੀ ਬੀਜੇਪੀ ਦਾ ਅੰਤ ਕਰੇਗਾ, ਜਿਸ ਤਰ੍ਹਾਂ ਕੰਸ ਭਗਵਾਨ ਸ਼੍ਰੀਕ੍ਰਿਸ਼ਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਉਵੇਂ ਹੀ ਭਾਜਪਾ ਵੀ ਅਰਵਿੰਦ ਕੇਜਰੀਵਾਲ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗੀ - ਰਾਘਵ ਚੱਢਾ
- ਭਾਜਪਾ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਤੌਰ 'ਤੇ ਉਵੇਂ ਹੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕੰਸ ਨੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਦੀ ਕੀਤੀ ਸੀ - ਰਾਘਵ ਚੱਢਾ
- ਅਰਵਿੰਦ ਕੇਜਰੀਵਾਲ ਬੇਦਾਗ਼ ਇਮਾਨਦਾਰੀ ਦੇ ਨਾਲ ਅਜੋਕੇ ਸਮੇਂ ਦੇ ਮਹਾਤਮਾ ਗਾਂਧੀ ਹਨ, ਜੇਕਰ ਉਹ ਭ੍ਰਿਸ਼ਟ ਹੈ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਨਸਾਨ ਇਮਾਨਦਾਰ ਨਹੀਂ - ਰਾਘਵ ਚੱਢਾ
- ਈਡੀ-ਸੀਬੀਆਈ ਨੇ 100 ਕਰੋੜ ਦੇ ਭ੍ਰਿਸ਼ਟਾਚਾਰ ਦਾ ਇਲਜ਼ਾਮ ਲਾਇਆ, ਤਾਂ ਫਿਰ ਇਹ ਪੈਸਾ ਕਿੱਥੇ ਗਿਆ? ਇੱਕ ਸਾਲ ਦੀ ਜਾਂਚ ਵਿੱਚ ਇੰਨੇ ਛਾਪੇ ਮਾਰਨ ਤੋਂ ਬਾਅਦ ਵੀ ਪੈਸਾ ਕਿਉਂ ਨਹੀਂ ਮਿਲਿਆ? ਰਾਘਵ ਚੱਢਾ
ਦਿੱਲੀ ਦੀ ਸ਼ਰਾਬ ਨੀਤੀ ਪੰਜਾਬ 'ਚ ਲਾਗੂ ਹੋਣ 'ਤੇ ਮਾਲੀਆ 40 ਫੀਸਦੀ ਵਧਿਆ,ਖੋਟ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਹੈ, ਇਸੇ ਲਈ ਈਡੀ-ਸੀਬੀਆਈ ਨੇ ਮਨਘੜਤ ਸਬੂਤਾਂ ਦੇ ਆਧਾਰ 'ਤੇ ਸੰਮਨ ਭੇਜ ਦਿੱਤੇ- ਰਾਘਵ ਚੱਢਾ- ਈਡੀ-ਸੀਬੀਆਈ ਨੇ ਅਦਾਲਤ 'ਚ ਦਾਇਰ ਦਸਤਾਵੇਜ਼ 'ਚ ਲਿਖਿਆ ਹੈ ਕਿ ਮਨੀਸ਼ ਸਿਸੋਦੀਆ ਨੇ 14 ਫ਼ੋਨ ਨਸ਼ਟ ਕੀਤੇ, ਜਦੋਂ ਕਿ ਇਨ੍ਹਾਂ 'ਚੋਂ 5 ਈਡੀ-ਸੀਬੀਆਈ ਦੇ ਕਬਜ਼ੇ 'ਚ ਹਨ ਅਤੇ ਬਾਕੀ ਵਰਕਰਾਂ ਕੋਲ ਹਨ ਜਾਣੀਂਕਿ ਉਨ੍ਹਾਂ ਦੇ ਦੋਸ਼ ਝੂਠੇ ਹਨ-ਰਾਘਵ ਚੱਢਾ
- ਈਡੀ-ਸੀਬੀਆਈ ਦਾ ਮਕਸਦ ਮੁਕੱਦਮਾ ਨਹੀਂ ਬਲਕਿ ਸ਼ੋਸ਼ਣ ਕਰਨਾ ਹੈ, ਉਨ੍ਹਾਂ ਦੇ ਰਿਕਾਰਡ ਵਿੱਚ 0 ਫੀਸਦੀ ਮੁਕੱਦਮਾ ਅਤੇ 100 ਫੀਸਦੀ ਸ਼ੋਸ਼ਣ ਹੈ, ਮੋਦੀ ਸਰਕਾਰ ਨੇ 8 ਸਾਲਾਂ 'ਚ 3555 ਨਵੇਂ ਕੇਸ ਦਰਜ ਕੀਤੇ ਪਰ ਸਿਰਫ 23 ਲੋਕ ਨੂੰ ਹੀ ਦੋਸ਼ੀ ਸਿੱਧ ਕਰ ਸਕੇ - ਰਾਘਵ ਚੱਢਾ
- ਉਨ੍ਹਾਂ ਦਾ ਮਕਸਦ ਕੇਜਰੀਵਾਲ ਨੂੰ ਖਤਮ ਕਰਨਾ ਹੈ, ਆਮ ਆਦਮੀ ਪਾਰਟੀ ਉਨ੍ਹਾਂ 'ਤੇ ਅਦਾਲਤ 'ਚ ਜਾਅਲਸਾਜ਼ੀ ਅਤੇ ਝੂਠੇ ਸਬੂਤ ਪੇਸ਼ ਕਰਨ ਦਾ ਮੁਕੱਦਮਾ ਕਰੇਗੀ - ਰਾਘਵ ਚੱਢਾ
- ਆਮ ਆਦਮੀ ਪਾਰਟੀ ਡੰਡਿਆਂ, ਅੱਥਰੂ ਬੰਬਾਂ ਸਮੇਤ ਹਰ ਤਰ੍ਹਾਂ ਦੇ ਸੰਘਰਸ਼ 'ਚੋਂ ਨਿਕਲੀ ਪਾਰਟੀ ਹੈ, ਅਸੀਂ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੇ ਸੰਮਨ, ਛਾਪੇਮਾਰੀਆਂ ਅਤੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਡਰੋਂ ਬੈਠਣ ਵਾਲੇ ਨਹੀਂ ਹਾਂ - ਰਾਘਵ ਚੱਢਾ
ਨਵੀਂ ਦਿੱਲੀ, 15 ਅਪ੍ਰੈਲ, 2023: CBI Summons Arvind Kejriwal: ਦਿੱਲੀ ਵਿੱਚ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਦੇਸ਼ ਦੀਆਂ ਸਭ ਤੋਂ ਵੱਡੀਆਂ ਜਾਂਚ ਏਜੰਸੀਆਂ ਵਿੱਚੋਂ ਇੱਕ ਈਡੀ ਅਤੇ ਸੀਬੀਆਈ ਦੀ ਅਸਲ ਜਾਂਚ ਦਾ ਸੱਚ ਲੋਕਾਂ ਦੇ ਸਾਹਮਣੇ ਲਿਆਉਣ ਲਈ ਸ਼ਨੀਵਾਰ ਨੂੰ ਆਮ ਆਦਮੀ ਪਾਰਟੀ ਦੇ ਮੁੱਖ ਦਫ਼ਤਰ ਵਿੱਚ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ। ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ 'ਆਪ' ਦੇ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕੰਸ ਦੀ ਮਿਸਾਲ ਦਿੰਦਿਆਂ ਕਿਹਾ ਕਿ ਜਿਸ ਤਰ੍ਹਾਂ ਕੰਸ ਨੂੰ ਪਤਾ ਸੀ ਕਿ ਭਗਵਾਨ ਕ੍ਰਿਸ਼ਨ ਉਸ ਨੂੰ ਮਾਰ ਦੇਣਗੇ, ਉਸੇ ਤਰ੍ਹਾਂ ਭਾਜਪਾ ਜਾਣਦੀ ਹੈ ਕਿ ਕੇਜਰੀਵਾਲ ਭਾਜਪਾ ਨੂੰ ਖਤਮ ਕਰ ਦੇਵੇਗਾ, ਇਸ ਲਈ ਭਾਜਪਾ ਅਰਵਿੰਦ ਕੇਜਰੀਵਾਲ ਨੂੰ ਸਿਆਸੀ ਤੌਰ 'ਤੇ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ। ਪਰ ਜਿਸ ਤਰ੍ਹਾਂ ਕੰਸ ਭਗਵਾਨ ਕ੍ਰਿਸ਼ਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇ, ਉਸੇ ਤਰ੍ਹਾਂ ਭਾਜਪਾ ਵੀ ਅਰਵਿੰਦ ਕੇਜਰੀਵਾਲ ਦਾ ਵਾਲ ਵਿੰਗਾ ਨਹੀਂ ਕਰ ਸਕਦੀ। ਬੇਦਾਗ਼ ਇਮਾਨਦਾਰੀ ਵਾਲਾ ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦਾ ਮਹਾਤਮਾ ਗਾਂਧੀ ਹੈ, ਜੇਕਰ ਉਹ ਭ੍ਰਿਸ਼ਟ ਹੈ ਤਾਂ ਇਸ ਸੰਸਾਰ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਈਡੀ-ਸੀਬੀਆਈ ਨੇ 100 ਕਰੋੜ ਦੇ ਭ੍ਰਿਸ਼ਟਾਚਾਰ ਦਾ ਦੋਸ਼ ਲਾਇਆ, ਤਾਂ ਫਿਰ ਇਹ ਪੈਸਾ ਕਿੱਥੇ ਗਿਆ? ਇੱਕ ਸਾਲ ਦੀ ਜਾਂਚ ਵਿੱਚ ਇੰਨੇ ਛਾਪੇ ਮਾਰਨ ਤੋਂ ਬਾਅਦ ਵੀ ਪੈਸੇ ਕਿਉਂ ਨਹੀਂ ਮਿਲੇ? ਜੇਕਰ ਦਿੱਲੀ ਦੀ ਸ਼ਰਾਬ ਨੀਤੀ ਮਾੜੀ ਸੀ ਤਾਂ ਪੰਜਾਬ ਵਿੱਚ ਲਾਗੂ ਹੋਣ 'ਤੇ ਪੰਜਾਬ ਸਰਕਾਰ ਦਾ ਆਬਕਾਰੀ ਮਾਲੀਆ 40 ਫੀਸਦੀ ਕਿਵੇਂ ਵਧਿਆ? ਜਾਣੀਂਕਿ ਖੋਟ ਸ਼ਰਾਬ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਹੈ। ਇਸੇ ਲਈ ਈਡੀ-ਸੀਬੀਆਈ ਨੇ ਮਨਘੜਤ ਸਬੂਤਾਂ ਦੇ ਆਧਾਰ 'ਤੇ ਸੰਮਨ ਜਾਰੀ ਕੀਤੇ ਹਨ। ਈਡੀ-ਸੀਬੀਆਈ ਨੇ ਅਦਾਲਤ ਵਿੱਚ ਦਸਤਾਵੇਜ਼ ਜਮ੍ਹਾਂ ਕਰਾਏ ਅਤੇ ਲਿਖਿਆ ਕਿ ਮਨੀਸ਼ ਸਿਸੋਦੀਆ ਨੇ 14 ਫੋਨ ਨਸ਼ਟ ਕੀਤੇ, ਜਦੋਂ ਕਿ ਉਨ੍ਹਾਂ ਵਿੱਚੋਂ 5 ਈਡੀ-ਸੀਬੀਆਈ ਦੇ ਕਬਜ਼ੇ ਵਿੱਚ ਹਨ ਅਤੇ ਬਾਕੀ ਕਾਰਕੁਨਾਂ ਕੋਲ ਹਨ, ਜਿਸਦਾ ਮਤਲਬ ਹੈ ਕਿ ਉਨ੍ਹਾਂ ਦੇ ਸਾਰੇ ਦੋਸ਼ ਝੂਠੇ ਹਨ। ਈਡੀ-ਸੀਬੀਆਈ ਦਾ ਉਦੇਸ਼ ਮੁਕੱਦਮਾ ਚਲਾਉਣਾ ਨਹੀਂ ਬਲਕਿ ਸ਼ੋਸ਼ਣ ਕਰਨਾ ਹੈ, ਇਸਦਾ ਰਿਕਾਰਡ 0 ਪ੍ਰਤੀਸ਼ਤ ਮੁਕੱਦਮਾ ਅਤੇ 100 ਪ੍ਰਤੀਸ਼ਤ ਸ਼ੋਸ਼ਣ ਜਾਂ ਪਰੇਸ਼ਾਨੀ ਹੈ। ਮੋਦੀ ਸਰਕਾਰ ਨੇ ਅੱਠ ਸਾਲਾਂ ਵਿੱਚ 3555 ਨਵੇਂ ਕੇਸ ਦਰਜ ਕੀਤੇ ਪਰ ਸਿਰਫ਼ 23 ਲੋਕ ਹੀ ਦੋਸ਼ੀ ਪਾਏ ਗਏ। ਕਈ ਗਵਾਹਾਂ ਨੇ ਅਦਾਲਤ ਨੂੰ ਦੱਸਿਆ ਕਿ ਈਡੀ-ਸੀਬੀਆਈ ਨੇ ਉਨ੍ਹਾਂ ਦੀ ਕੁੱਟਮਾਰ ਕੀਤੀ ਅਤੇ ਝੂਠੇ ਬਿਆਨ ਲਏ। ਉਨ੍ਹਾਂ ਦਾ ਮਕਸਦ ਕੇਜਰੀਵਾਲ ਨੂੰ ਖਤਮ ਕਰਨਾ ਹੈ। ਆਮ ਆਦਮੀ ਪਾਰਟੀ ਉਨ੍ਹਾਂ ਖ਼ਿਲਾਫ਼ ਜਾਅਲਸਾਜ਼ੀ ਅਤੇ ਅਦਾਲਤ ਵਿੱਚ ਝੂਠੇ ਸਬੂਤ ਪੇਸ਼ ਕਰਨ ਦਾ ਕੇਸ ਦਰਜ ਕਰੇਗੀ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜਿਸ ਨੇ ਡਾਂਗਾਂ, ਅੱਥਰੂ ਬੰਬਾਂ ਸਮੇਤ ਹਰ ਤਰ੍ਹਾਂ ਦੇ ਸੰਘਰਸ਼ਾਂ ਦਾ ਸਾਹਮਣਾ ਕੀਤਾ ਹੈ ਅਤੇ ਅਸੀਂ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਦੇ ਸੰਮਨ, ਛਾਪੇਮਾਰੀ ਅਤੇ ਜੇਲ੍ਹਾਂ ਵਿੱਚ ਡੱਕੇ ਜਾਣ ਦੇ ਡਰੋਂ ਬੈਠਣ ਵਾਲੇ ਨਹੀਂ ਹਾਂ।
ਆਮ ਆਦਮੀ ਪਾਰਟੀ ਦੇ ਮੁੱਖ ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਸ਼ਨੀਵਾਰ ਨੂੰ ਇੱਕ ਅਹਿਮ ਪ੍ਰੈੱਸ ਕਾਨਫਰੰਸ ਨੂੰ ਸੰਬੋਧਨ ਕਰਦਿਆਂ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨ ਦੇ ਭਾਜਪਾ ਦੇ ਟੀਚੇ ਨੂੰ ਲੋਕਾਂ ਸਾਹਮਣੇ ਪੇਸ਼ ਕੀਤਾ। ਉਨ੍ਹਾਂ ਕਿਹਾ ਕਿ ਜਿਵੇਂ ਕੰਸ ਨੂੰ ਪਹਿਲਾਂ ਹੀ ਪਤਾ ਸੀ ਕਿ ਭਗਵਾਨ ਕ੍ਰਿਸ਼ਨ ਅਵਤਾਰ ਲੈ ਕੇ ਉਨ੍ਹਾਂ ਦਾ ਅੰਤ ਕਰ ਦੇਣਗੇ, ਕੰਸ ਨੇ ਇਹ ਜਾਣਦੇ ਹੋਏ ਭਗਵਾਨ ਕ੍ਰਿਸ਼ਨ ਨੂੰ ਜਨਮ ਲੈਂਦੇ ਹੀ ਖਤਮ ਕਰਨ ਦੀ ਪੂਰੀ ਕੋਸ਼ਿਸ਼ ਕੀਤੀ। ਅਜਿਹਾ ਹੀ ਕੁਝ ਅੱਜ ਭਾਰਤ ਵਿੱਚ ਦੇਖਣ ਨੂੰ ਮਿਲ ਰਿਹਾ ਹੈ। ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਉਨ੍ਹਾਂ ਦਾ ਪਤਨ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਕਰਨਗੇ, ਇਸ ਲਈ ਭਾਜਪਾ ਅਰਵਿੰਦ ਕੇਜਰੀਵਾਲ ਅਤੇ ਆਮ ਆਦਮੀ ਪਾਰਟੀ ਨੂੰ ਖਤਮ ਕਰਨ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਅਸੀਂ ਖਤਮ ਹੋ ਜਾਈਏ ਅਤੇ ਭਾਜਪਾ ਨੂੰ ਕੋਈ ਚੁਣੌਤੀ ਦੇਣ ਵਾਲਾ ਨਾ ਰਹੇ। ਕੰਸ ਵਾਂਗੂੰ, ਭਾਰਤੀ ਜਨਤਾ ਪਾਰਟੀ ਜਾਣਦੀ ਹੈ ਕਿ ਅਰਵਿੰਦ ਕੇਜਰੀਵਾਲ ਭਾਜਪਾ ਦਾ ਪਤਨ ਕਰਨਗੇ। ਇਸ ਲਈ ਉਹ ਉਨ੍ਹਾਂ ਨੂੰ ਰੋਕਣ ਦੀ ਹਰ ਸੰਭਵ ਕੋਸ਼ਿਸ਼ ਕਰ ਰਹੀ ਹੈ। ਪਰ ਜਿਸ ਤਰ੍ਹਾਂ ਕੰਸ ਭਗਵਾਨ ਸ਼੍ਰੀਕ੍ਰਿਸ਼ਨ ਦਾ ਵਾਲ ਵੀ ਵਿੰਗਾ ਨਹੀਂ ਕਰ ਸਕਿਆ ਉਵੇਂ ਹੀ ਭਾਜਪਾ ਵੀ ਅਰਵਿੰਦ ਕੇਜਰੀਵਾਲ ਦਾ ਵਾਲ ਵੀ ਵਿੰਗਾ ਨਹੀਂ ਕਰ ਸਕੇਗੀ। ਉਪਰ ਵਾਲਾ ਸਾਡੇ ਤੋਂ ਕੁਝ ਵੱਡਾ ਕਰਵਾਉਣਾ ਚਾਹੁੰਦਾ ਹੈ ਇਸੇ ਕਰਕੇ ਆਮ ਆਦਮੀ ਪਾਰਟੀ ਨੂੰ ਆਪਣੇ ਪਿਛਲੇ 10 ਸਾਲਾਂ ਦੇ ਸਫ਼ਰ ਵਿੱਚ ਲੋਕਾਂ ਦਾ ਭਰਪੂਰ ਸਮਰਥਨ ਅਤੇ ਪਿਆਰ ਮਿਲਿਆ ਹੈ। ਉਨ੍ਹਾਂ ਕਿਹਾ ਕਿ ਅੱਜ ‘ਆਪ ਇਸ ਮੁਕਾਮ ’ਤੇ ਪਹੁੰਚ ਗਈ ਹੈ ਕਿ ਭਾਜਪਾ ਦਾ ਡਰ ਇਸ ਕਦਰ ਉਨ੍ਹਾਂ ਦੇ ਸਿਰਾਂ ’ਤੇ ਚੜ੍ਹ ਗਿਆ ਹੈ ਕਿ ਉਹ ਇੱਕ-ਇੱਕ ਕਰਕੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਜੇਲ੍ਹਾਂ ਵਿੱਚ ਡੱਕ ਰਹੇ ਹਨ। ਆਮ ਆਦਮੀ ਪਾਰਟੀ ਇੱਕ ਅਜਿਹੀ ਪਾਰਟੀ ਹੈ ਜੋ ਇੱਕ ਅੰਦੋਲਨ ਵਿੱਚੋਂ ਨਿਕਲੀ ਹੈ, ਅਸੀਂ ਸੜਕਾਂ 'ਤੇ ਲਾਠੀਆਂ, ਅੱਥਰੂ ਬੰਬ, ਪਾਣੀ ਦੀਆਂ ਤੋਪਾਂ ਵਰਗੇ ਹਰ ਤਰ੍ਹਾਂ ਦੇ ਸੰਘਰਸ਼ ਦਾ ਸਾਹਮਣਾ ਕਰਕੇ ਇਸ ਮੁਕਾਮ 'ਤੇ ਪਹੁੰਚੇ ਹਾਂ। ਮੈਂ ਭਾਜਪਾ ਦੇ ਲੋਕਾਂ ਨੂੰ ਦੱਸਣਾ ਚਾਹੁੰਦਾ ਹਾਂ ਕਿ 'ਆਪ' ਦੇ ਲੋਕ ਉਸ ਮਿੱਟੀ ਦੇ ਨਹੀਂ ਹਨ ਜੋ ਤੁਹਾਡੀਆਂ ਜਾਂਚ ਏਜੰਸੀਆਂ ਦੇ ਸੰਮਣਾਂ, ਛਾਪਿਆਂ ਅਤੇ ਜੇਲ੍ਹਾਂ ਤੋਂ ਡਰਦੇ ਹੋਏ ਘਰ ਬੈਠ ਜਾਣਗੇ। ਆਮ ਆਦਮੀ ਪਾਰਟੀ ਦੇ ਲੋਕ ਅੰਦੋਲਨ ਦੀ ਕੁੱਖੋਂ ਪੈਦਾ ਹੋਏ ਹਨ ਅਤੇ ਮਰਦੇ ਦਮ ਤੱਕ ਲੜਦੇ ਰਹਿਣਗੇ। ਉਹ ਇਸ ਦੇਸ਼ ਦੀ ਹੋਂਦ ਨੂੰ ਬਚਾਉਣ ਅਤੇ ਭਾਰਤ ਨੂੰ ਦੁਨੀਆ ਦਾ ਨੰਬਰ ਇਕ ਦੇਸ਼ ਬਣਾਉਣ ਲਈ ਲੜਦੇ ਰਹਿਣਗੇ। ਅਰਵਿੰਦ ਕੇਜਰੀਵਾਲ ਅਜੋਕੇ ਸਮੇਂ ਦਾ ਮਹਾਤਮਾ ਗਾਂਧੀ ਹੈ, ਜਿਸ ਵਿੱਚ ਨਿਰਪੱਖ ਇਮਾਨਦਾਰੀ ਹੈ। ਜੇਕਰ ਉਹ ਭ੍ਰਿਸ਼ਟ ਹਨ ਤਾਂ ਇਸ ਦੁਨੀਆਂ ਵਿੱਚ ਕੋਈ ਵੀ ਇਮਾਨਦਾਰ ਨਹੀਂ ਹੈ। ਮੈਂ ਭਾਜਪਾ ਨੂੰ ਕਹਿਣਾ ਚਾਹੁੰਦਾ ਹਾਂ ਕਿ ਇਹ ਜਾਂਚ ਏਜੰਸੀਆਂ ਕਮਜ਼ੋਰ ਦਿਲ ਵਾਲੇ ਲੋਕਾਂ 'ਤੇ ਵਰਤੀਆਂ ਜਾਣ ਜੋ ਤੁਹਾਡੀਆਂ ਜਾਂਚ ਏਜੰਸੀਆਂ ਤੋਂ ਡਰਦੇ ਹੋਣ। ਅਰਵਿੰਦ ਕੇਜਰੀਵਾਲ ਉਸ ਫੌਲਾਦੀ ਛਾਤੀ, ਜਿਗਰ ਦਾ ਅਤੇ ਓਸ ਬੱਬਰ ਸ਼ੇਰ ਦਾ ਨਾਮ ਹੈ ਜੋ ਤੁਹਾਡੀਆਂ ਜਾਂਚ ਏਜੰਸੀਆਂ ਤੋ ਨਹੀਂ ਡਰਦਾ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਇਸ ਦੇਸ਼ ਵਿੱਚ ਈਡੀ-ਸੀਬੀਆਈ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ। ਦਿੱਲੀ ਸਰਕਾਰ ਨੇ ਸ਼ਰਾਬ ਨੀਤੀ ਲਾਗੂ ਕੀਤੀ ਜਿਸ ਨਾਲ ਦਿੱਲੀ ਵਿੱਚ ਸ਼ਰਾਬ ਮਾਫੀਆ ਖ਼ਤਮ ਹੋਇਆ ਅਤੇ ਦਿੱਲੀ ਦਾ ਮਾਲੀਆ ਵਧਿਆ, ਪਰ ਭਾਜਪਾ ਨੇ ਇਸ ਨੂੰ ਨਾਕਾਮ ਕਰ ਦੋਸ਼ ਲਾ ਕੇ ਮਨਘੜਤ ਘੋਟਾਲਾ ਕੀਤਾ ਅਤੇ ਈਡੀ-ਸੀਬੀਆਈ ਨੂੰ ਸਾਡੇ ਉੱਤੇ ਛੱਡ ਦਿੱਤਾ। ਪਰ ਜੇਕਰ ਇਹ ਨੀਤੀ ਮਾੜੀ ਅਤੇ ਭ੍ਰਿਸ਼ਟ ਹੁੰਦੀ ਤਾਂ ਦਿੱਲੀ ਦੀ ਸ਼ਰਾਬ ਨੀਤੀ ਪੰਜਾਬ ਵਿੱਚ ਲਾਗੂ ਹੋਈ, ਜਿਸ ਨਾਲ ਪੰਜਾਬ ਸਰਕਾਰ ਦਾ ਆਬਕਾਰੀ ਮਾਲੀਆ 40 ਫੀਸਦੀ ਤੋਂ ਵੱਧ ਵਧ ਗਿਆ ਅਤੇ ਉੱਥੇ ਹੀ ਸ਼ਰਾਬ ਮਾਫੀਆ ਦਾ ਅੰਤ ਵੀ ਹੋ ਗਿਆ। ਪੰਜਾਬ ਇੱਕ ਪੂਰਨ ਰਾਜ ਹੈ, ਇੱਥੇ ਆਜ਼ਾਦੀ ਹੈ ਅਤੇ ਸੀਬੀਆਈ-ਈਡੀ ਦਾਖਲ ਨਹੀਂ ਹੋ ਸਕਦੀ। ਇਸ ਤੋਂ ਸਾਬਤ ਹੁੰਦਾ ਹੈ ਕਿ ਖੋਟ ਨੀਤੀ ਵਿੱਚ ਨਹੀਂ ਭਾਜਪਾ ਦੀ ਨੀਅਤ ਵਿੱਚ ਸੀ। ਜਿਸ ਕਾਰਨ ਅੱਜ ਭਾਜਪਾ ਨੇ ਮਨਘੜਤ ਘਪਲੇ ਅਤੇ ਮਨਘੜਤ ਕੇਸ ਦੇ ਆਧਾਰ 'ਤੇ ਆਮ ਆਦਮੀ ਪਾਰਟੀ ਦੇ ਆਗੂਆਂ ਨੂੰ ਨੋਟਿਸ ਭੇਜ ਕੇ ਗ੍ਰਿਫ਼ਤਾਰ ਕਰਨਾ ਸ਼ੁਰੂ ਕਰ ਦਿੱਤਾ ਹੈ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਮੈਂ ਦੋ-ਤਿੰਨ ਉਦਾਹਰਣਾਂ ਦੇ ਕੇ ਆਪਣੀ ਗੱਲ ਨੂੰ ਸਾਬਤ ਕਰਾਂਗਾ ਕਿ ਕਿਸ ਤਰ੍ਹਾਂ ਈਡੀ-ਸੀਬੀਆਈ ਜੋ ਕਿ ਦੇਸ਼ ਦੀ ਸਭ ਤੋਂ ਵੱਡੀ ਜਾਂਚ ਏਜੰਸੀ ਹੈ, ਇਸ ਮਾਮਲੇ ਵਿੱਚ ਮਨਘੜਤ ਸਬੂਤ ਇਕੱਠੇ ਕਰ ਰਹੀ ਹੈ ਅਤੇ ਝੂਠੀ ਗਵਾਹੀ 'ਤੇ ਦਸਤਖਤ ਕਰ ਕੇ ਉਸ ਨੂੰ ਅਦਾਲਤ ਦੇ ਸਾਹਮਣੇ ਪੇਸ਼ ਕਰ ਰਹੀ ਹੈ। ਅਦਾਲਤ ਹਾਈ ਕੋਰਟ ਅਤੇ ਹੇਠਲੀਆਂ ਅਦਾਲਤਾਂ ਵਿੱਚ ਦਸਤਾਵੇਜ਼ਾਂ ਨਾਲ ਛੇੜਛਾੜ ਕਰਕੇ ਕੇਸ ਕਿਵੇਂ ਬਣਾਏ ਜਾ ਰਹੇ ਹਨ। ਇਸ ਦੀ ਪਹਿਲੀ ਉਦਾਹਰਣ ਇਹ ਹੈ ਕਿ ਸੀਬੀਆਈ ਅਤੇ ਈਡੀ ਨੇ ਮਨੀਸ਼ ਸਿਸੋਦੀਆ ਵਿਰੁੱਧ ਅਦਾਲਤੀ ਦਸਤਾਵੇਜ਼ਾਂ ਵਿੱਚ ਮੁੱਖ ਚਾਰਜਸ਼ੀਟ ਦਾਇਰ ਕੀਤੀ ਜਿਸ ਵਿੱਚ ਕਿਹਾ ਗਿਆ ਹੈ ਕਿ ਮਨੀਸ਼ ਸਿਸੋਦੀਆ ਨੇ 14 ਫੋਨ ਨਸ਼ਟ ਕੀਤੇ ਅਤੇ ਇਹ ਸਬੂਤਾਂ ਨੂੰ ਨਸ਼ਟ ਕਰਨਾ ਹੈ। ਕਿਉਂਕਿ ਸਬੂਤਾਂ ਨਾਲ ਛੇੜਛਾੜ ਇੱਕ ਕਾਨੂੰਨੀ ਜੁਰਮ ਹੈ, ਮਨੀਸ਼ ਸਿਸੋਦੀਆ ਦੋਸ਼ੀ ਹੈ ਅਤੇ ਜੇਲ੍ਹ ਵਿੱਚ ਬੰਦ ਹੈ। ਜਦੋਂ ਈਡੀ-ਸੀਬੀਆਈ ਨੇ ਉਨ੍ਹਾਂ 14 ਫ਼ੋਨਾਂ ਦੇ ਵੇਰਵੇ ਅਦਾਲਤ ਦੇ ਸਾਹਮਣੇ ਦਿੱਤੇ ਤਾਂ ਪਤਾ ਲੱਗਾ ਕਿ ਉਨ੍ਹਾਂ 14 ਫ਼ੋਨਾਂ ਵਿੱਚੋਂ 5 ਫ਼ੋਨ ਸੀਬੀਆਈ ਅਤੇ ਈਡੀ ਦੀ ਹਿਰਾਸਤ ਵਿੱਚ ਹਨ। ਯਾਨੀ ਈਡੀ-ਸੀਬੀਆਈ ਨੇ ਦੋਸ਼ ਲਾਇਆ ਹੈ ਕਿ ਮਨੀਸ਼ ਸਿਸੋਦੀਆ ਨੇ 14 ਫ਼ੋਨਾਂ ਨੂੰ ਸਾੜ ਦਿੱਤਾ ਜਾਂ ਸੁੱਟ ਦਿੱਤਾ, ਜਿਨ੍ਹਾਂ ਵਿੱਚੋਂ 5 ਈਡੀ-ਸੀਬੀਆਈ ਦੀ ਤਿਜੋਰੀ ਵਿੱਚ ਬੰਦ ਹਨ। ਬਾਕੀ 9 ਫੋਨ ਅਜੇ ਵੀ ਪਾਰਟੀ ਵਰਕਰ ਕੋਲ ਹਨ ਭਾਵ 14 ਫੋਨ ਨਸ਼ਟ ਕਰਨ ਦਾ ਦੋਸ਼ ਬਿਲਕੁਲ ਝੂਠ ਹੈ।
ਇੱਕ ਹੋਰ ਉਦਾਹਰਣ ਇਹ ਹੈ ਕਿ ਮਨੀਸ਼ ਸਿਸੋਦੀਆ ਦੇ ਘਰ, ਪਿੰਡ, ਬੈਂਕ ਦੇ ਲਾਕਰ, ਰਿਸ਼ਤੇਦਾਰ ਦੇ ਘਰ ਛਾਪੇਮਾਰੀ ਵਿੱਚ ਕਿਤੇ ਵੀ ਕੋਈ ਪੈਸਾ ਨਹੀਂ ਮਿਲਿਆ। ਪਰ ਇਸ ਦੇ ਬਾਵਜੂਦ ਈਡੀ-ਸੀਬੀਆਈ ਅਦਾਲਤ ਵਿੱਚ ਲਿਖਤੀ ਰੂਪ ਵਿੱਚ ਕਹਿੰਦੀ ਹੈ ਕਿ ਮਨੀਸ਼ ਸਿਸੋਦੀਆ ਨੇ 100 ਕਰੋੜ ਦਾ ਘੁਟਾਲਾ ਕੀਤਾ ਹੈ। ਅੱਜ ਤੱਕ ਈਡੀ-ਸੀਬੀਆਈ ਉਸ 100 ਕਰੋੜ ਵਿੱਚੋਂ ਇੱਕ ਪੈਸੇ ਦਾ ਵੀ ਪਤਾ ਨਹੀਂ ਲਗਾ ਸਕੀ, ਉਸ ਪੈਸੇ ਨਾਲ ਕਿਹੜੀ ਜ਼ਮੀਨ ਖਰੀਦੀ ਗਈ ਅਤੇ ਇਹ ਪੈਸਾ ਕਿਸ ਬੈਂਕ ਵਿੱਚ ਜਮ੍ਹਾਂ ਹੈ, ਉਨ੍ਹਾਂ ਨੇ ਸਿਰਫ਼ ਝੂਠੇ ਦੋਸ਼ ਲਾਏ। ਈਡੀ-ਸੀਬੀਆਈ ਪਿਛਲੇ ਇੱਕ ਸਾਲ ਤੋਂ ਇਸ ਅਖੌਤੀ ਸ਼ਰਾਬ ਘੁਟਾਲੇ ਦੀ ਜਾਂਚ ਕਰ ਰਹੀ ਹੈ, ਇੱਕ ਸਾਲ ਵਿੱਚ ਉਨ੍ਹਾਂ ਨੇ ਇੱਕ ਹਜ਼ਾਰ ਤੋਂ ਵੱਧ ਅਧਿਕਾਰੀਆਂ ਦੀ ਟੀਮ ਤਾਇਨਾਤ ਕੀਤੀ ਅਤੇ 400 ਤੋਂ ਵੱਧ ਥਾਵਾਂ 'ਤੇ ਛਾਪੇਮਾਰੀ ਕੀਤੀ, ਪਰ ਉਨ੍ਹਾਂ ਨੂੰ ਅੱਜ ਤੱਕ ਇਸ ਦਾ ਕੋਈ ਸਬੂਤ ਨਹੀਂ ਮਿਲਿਆ ਹੈ। ਇੱਕ ਜਾਂਚ ਏਜੰਸੀ ਨੂੰ ਕਈ ਮਾਮਲਿਆਂ ਲਈ ਸਬੂਤ ਮੁਹੱਈਆ ਕਰਨੇ ਪੈਂਦੇ ਹਨ ਜੋ ਸਿਰਫ਼ ਦੋਸ਼ਾਂ 'ਤੇ ਆਧਾਰਿਤ ਨਹੀਂ ਹੁੰਦੇ। ਮੈਂ ਭਾਜਪਾ ਅਤੇ ਉਨ੍ਹਾਂ ਦੀਆਂ ਜਾਂਚ ਏਜੰਸੀਆਂ ਨੂੰ ਪੁੱਛਣਾ ਚਾਹਾਂਗਾ ਕਿ ਤੁਸੀਂ 100 ਕਰੋੜ ਰੁਪਏ ਦਾ ਕੀ ਦੋਸ਼ ਲਗਾਇਆ ਹੈ? ਜੇਕਰ ਕਿਸੇ ਵਿਅਕਤੀ ਜਾਂ ਸਿਆਸੀ ਪਾਰਟੀ ਨੇ 100 ਕਰੋੜ ਰੁਪਏ ਕਮਾਏ ਤਾਂ ਉਹ ਪੈਸਾ ਕਿੱਥੇ ਗਿਆ?
ਤੀਜੀ ਉਦਾਹਰਣ ਇਹ ਹੈ ਕਿ ਗਵਾਹਾਂ ਨੂੰ ਕੁੱਟਿਆ ਜਾ ਰਿਹਾ ਹੈ, ਜਿਵੇਂ ਕਿ ਉਨ੍ਹਾਂ ਦੀਆਂ ਮੈਡੀਕਲ ਰਿਪੋਰਟਾਂ ਵਿੱਚ ਸਾਹਮਣੇ ਆਇਆ ਹੈ। ਗਵਾਹਾਂ 'ਤੇ ਇਸ ਹੱਦ ਤੱਕ ਸਰੀਰਕ ਤਸ਼ੱਦਦ ਕੀਤਾ ਗਿਆ ਹੈ ਕਿ ਉਨ੍ਹਾਂ ਦੀ ਸੁਣਨ ਅਤੇ ਦੇਖਣ ਦੀ ਸ਼ਕਤੀ ਨੂੰ ਤਬਾਹ ਕੀਤਾ ਜਾ ਰਿਹਾ ਹੈ। ਚੰਦਨ ਰੈਡੀ ਨਾਂ ਦੇ ਗਵਾਹ ਦੇ ਦਸਤਾਵੇਜ਼ਾਂ ਅਤੇ ਮੈਡੀਕਲ ਰਿਪੋਰਟ ਤੋਂ ਪਤਾ ਲੱਗਾ ਹੈ ਕਿ ਉਸ ਨੂੰ ਈਡੀ ਨੇ ਉਸਨੂੰ ਇੰਨਾ ਕੁੱਟਿਆ ਕਿ ਉਸ ਦੀ ਸੁਣਨ ਸ਼ਕਤੀ ਖਤਮ ਹੋ ਗਈ। ਚੰਦਨ ਰੈੱਡੀ ਨੇ ਕਿਹਾ ਕਿ ਈਡੀ-ਸੀਬੀਆਈ ਮੈਨੂੰ ਬਿਠਾ ਕੇ ਕਹਿੰਦੀ ਸੀ, ਅਰਵਿੰਦ ਕੇਜਰੀਵਾਲ ਅਤੇ ਮਨੀਸ਼ ਸਿਸੋਦੀਆ ਦਾ ਨਾਂ ਲਓ, ਬੋਲੋ ਕਿ ਮੈਂ ਉਨ੍ਹਾਂ ਨੂੰ ਕਰੋੜਾਂ ਰੁਪਏ ਦਿੱਤੇ ਹਨ। ਜੇ ਨਾਮ ਨਹੀਂ ਲਵੇਂਗਾ ਤਾਂ ਤੇਰੀ ਅੱਖ,ਨੱਕ,ਕੰਨ ਸਭ ਅਸੀਂ ਭੰਨ ਦੇਵਾਂਗੇ। ਇਹ ਹੈ ਦੇਸ਼ ਦੀਆਂ ਸਭ ਤੋਂ ਵੱਡੀਆਂ ਜਾਂਚ ਏਜੰਸੀਆਂ ਦੀ ਜਾਂਚ ਦਾ ਤਰੀਕਾ। ਇਹ ਝੂਠੇ ਬਿਆਨ ਦਰਜ ਕਰਵਾਉਣ ਲਈ ਗਵਾਹਾਂ 'ਤੇ ਥਰਡ ਡਿਗਰੀ ਟਾਰਚਰ ਕਰਕੇ ਦਬਾਅ ਪਾ ਰਹੀ ਹੈ। ਚੌਥਾ ਇਲਜ਼ਾਮ ਹੈ ਕਿ ਈਡੀ-ਸੀਬੀਆਈ ਸਾਹਮਣੇ ਪੇਸ਼ ਹੋਏ ਜ਼ਿਆਦਾਤਰ ਗਵਾਹਾਂ ਨੇ ਅਦਾਲਤ ਵਿੱਚ ਆਪਣੇ ਬਿਆਨ ਵਾਪਸ ਲੈਣ ਲਈ ਅਰਜ਼ੀ ਦਾਇਰ ਕੀਤੀ ਹੈ ਅਤੇ ਕਿਹਾ ਹੈ ਕਿ ਈਡੀ-ਸੀਬੀਆਈ ਵੱਲੋਂ ਉਨ੍ਹਾਂ ਦੇ ਦਫ਼ਤਰ ਵਿੱਚ ਜੋ ਵੀ ਬਿਆਨ ਦਿੱਤੇ ਗਏ ਹਨ ਅਤੇ ਉਨ੍ਹਾਂ ਵੱਲੋਂ ਦਸਤਖਤ ਕੀਤੇ ਗਏ ਦਸਤਾਵੇਜ਼, ਸਭ ਕੁਝ ਦਬਾਅ ਹੇਠ ਕੀਤਾ ਜਾਂਦਾ ਹੈ। ਈਡੀ-ਸੀਬੀਆਈ ਨੇ ਸਾਨੂੰ ਅਤੇ ਸਾਡੇ ਪਰਿਵਾਰ ਨੂੰ ਧਮਕੀਆਂ ਦਿੱਤੀਆਂ ਅਤੇ ਸਾਡੇ ਤੋਂ ਝੂਠੇ ਬਿਆਨ ਲਏ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਇਸ ਵਿਰੁੱਧ ਕਾਰਵਾਈ ਕਰੇਗੀ। ਜਾਂਚ ਏਜੰਸੀਆਂ ਵੱਲੋਂ ਕੀਤੀ ਜਾ ਰਹੀ ਧੋਖਾਧੜੀ ਵਿਰੁੱਧ ਕੇਸ ਦਰਜ ਕਰਕੇ ਅਤੇ ਅਦਾਲਤ ਵਿੱਚ ਝੂਠੇ ਸਬੂਤ ਪੇਸ਼ ਕਰਕੇ ਕਾਨੂੰਨੀ ਰਾਹ ਜ਼ਰੂਰ ਅਖਤਿਆਰ ਕਰਾਂਗੇ। ਅੱਜ ਦੇਸ਼ ਦੇ ਲੋਕਾਂ ਲਈ ਇਹ ਜਾਣਨਾ ਜ਼ਰੂਰੀ ਹੈ ਕਿ ਦੇਸ਼ ਦੀਆਂ ਜਾਂਚ ਏਜੰਸੀਆਂ ਕਿਸ ਤਰ੍ਹਾਂ ਲੋਕਾਂ 'ਤੇ ਤਸ਼ੱਦਦ ਕਰ ਰਹੀਆਂ ਹਨ ਅਤੇ ਉਨ੍ਹਾਂ ਤੋਂ ਝੂਠੇ ਬਿਆਨ ਲਿਖਵਾ ਰਹੀਆਂ ਹਨ। ਉਨ੍ਹਾਂ ਦਾ ਇੱਕੋ ਇੱਕ ਟੀਚਾ ਅਰਵਿੰਦ ਕੇਜਰੀਵਾਲ ਨੂੰ ਜੇਲ੍ਹ ਵਿੱਚ ਡੱਕਣਾ ਅਤੇ ਆਮ ਆਦਮੀ ਪਾਰਟੀ ਨੂੰ ਬਰਬਾਦ ਕਰਨਾ ਹੈ। ਉਨ੍ਹਾਂ ਲਈ ਅਖੌਤੀ ਸ਼ਰਾਬ ਘੁਟਾਲਾ ਅਤੇ ਭ੍ਰਿਸ਼ਟਾਚਾਰ ਕੋਈ ਮੁੱਦਾ ਨਹੀਂ ਹੈ। ਉਨ੍ਹਾਂ ਲਈ ਮੁੱਖ ਮੁੱਦਾ ਅਰਵਿੰਦ ਕੇਜਰੀਵਾਲ ਨੂੰ ਖਤਮ ਕਰਨਾ ਹੈ ਕਿਉਂਕਿ ਅੱਜ ਅਰਵਿੰਦ ਕੇਜਰੀਵਾਲ ਹੀ ਅਜਿਹਾ ਵਿਅਕਤੀ ਹੈ ਜੋ ਭਾਜਪਾ ਅਤੇ ਇਸ ਦੇ ਲੋਕਾਂ ਨਾਲ ਸਮਝੌਤਾ ਨਹੀਂ ਕਰਦਾ।
ਉਨ੍ਹਾਂ ਅੱਗੇ ਕਿਹਾ ਕਿ ਉਨ੍ਹਾਂ ਨੇ ਸਾਡੇ 'ਤੇ ਦੋਸ਼ ਲਾਇਆ ਕਿ ਅਸੀਂ 100 ਕਰੋੜ ਦਾ ਘਪਲਾ ਕੀਤਾ ਹੈ ਅਤੇ ਉਸ ਪੈਸੇ ਦੀ ਵਰਤੋਂ ਗੋਆ 'ਚ ਚੋਣ ਪ੍ਰਚਾਰ ਲਈ ਕੀਤੀ ਹੈ। ਸਾਲ ਭਰ ਚੱਲੀ ਜਾਂਚ ਵਿੱਚ ਉਨ੍ਹਾਂ ਨੇ ਸਾਡੇ ਕਈ ਵਿਕਰੇਤਾਵਾਂ ਤੋਂ ਪੁੱਛ-ਪੜਤਾਲ ਕੀਤੀ ਅਤੇ ਪੋਸਟਰ ਲਗਾਉਣ ਵਾਲਿਆਂ ਨੂੰ ਗ੍ਰਿਫ਼ਤਾਰ ਵੀ ਕੀਤਾ ਪਰ ਅੱਜ ਤੱਕ ਉਨ੍ਹਾਂ ਨੂੰ ਇੱਕ ਪੈਸਾ ਵੀ ਨਹੀਂ ਮਿਲਿਆ। ਮੈਂ ਭਾਜਪਾ ਨੂੰ ਦੱਸਣਾ ਚਾਹੁੰਦਾ ਹਾਂ ਕਿ ਇਹ ਏਜੰਸੀਆਂ ਉਨ੍ਹਾਂ ਕਮਜ਼ੋਰ ਦਿਲ ਵਾਲੇ ਨੇਤਾਵਾਂ 'ਤੇ ਵਰਤੋ ਜੋ ਸ਼ਾਇਦ ਈਡੀ-ਸੀਬੀਆਈ ਦੇ ਡਰ ਤੋਂ ਤੁਹਾਡੀ ਪਾਰਟੀ ਵਿਚ ਸ਼ਾਮਲ ਹੋ ਸਕਦੇ ਹਨ, ਪਰ ਆਮ ਆਦਮੀ ਪਾਰਟੀ ਅਤੇ ਅਰਵਿੰਦ ਕੇਜਰੀਵਾਲ ਕਮਜ਼ੋਰ ਲੋਕ ਨਹੀਂ ਹਨ, ਅਸੀਂ ਆਖਰੀ ਸਾਹ ਤੱਕ ਲੜਦੇ ਰਹਾਂਗੇ।
ਉਨ੍ਹਾਂ ਕਿਹਾ ਕਿ ਪਿਛਲੇ 7-8 ਸਾਲਾਂ ਵਿੱਚ ਭਾਜਪਾ ਨੇ ਸਾਡੇ ਕਈ ਲੋਕਾਂ ਨੂੰ ਈਡੀ-ਸੀਬੀਆਈ ਪੁਲੀਸ ਕੇਸਾਂ ਵਿੱਚ ਫਸਾਇਆ ਹੈ ਅਤੇ 40 ਤੋਂ ਵੱਧ ਵਿਧਾਇਕਾਂ ’ਤੇ ਮੁਕੱਦਮੇ ਚਲਾਏ ਹਨ। ਇਕ-ਇਕ ਕਰਕੇ ਵਿਧਾਇਕ ਸਾਰੇ ਕੇਸਾਂ ਵਿਚੋਂ ਬਰੀ ਹੋ ਗਏ। ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਦੇ ਨਿੱਜੀ ਸਕੱਤਰ ਰਾਜਿੰਦਰ ਕੁਮਾਰ ਜੀ, ਸਤੇਂਦਰ ਜੈਨ ਅਤੇ ਮਨੀਸ਼ ਸਿਸੋਦੀਆ ਦੀ ਛਾਪੇਮਾਰੀ ਕੀਤੀ ਪਰ ਉਹ ਕਿਸੇ ਵੀ ਮਾਮਲੇ ਵਿੱਚ ਮੁਕੱਦਮਾ ਨਹੀਂ ਚਲਾ ਸਕੇ ਕਿਉਂਕਿ ਇਸਦਾ ਮਕਸਦ ਮੁਕੱਦਮਾ ਚਲਾਉਣਾ ਨਹੀਂ ਤੰਗ ਕਰਨਾ ਹੈ। ਈਡੀ ਨੇ 2014 ਤੋਂ 2022 ਤੱਕ ਪਿਛਲੇ 8 ਸਾਲਾਂ ਵਿੱਚ 3555 ਨਵੇਂ ਕੇਸ ਦਰਜ ਕੀਤੇ, ਇਨ੍ਹਾਂ ਅਖੌਤੀ ਭ੍ਰਿਸ਼ਟਾਚਾਰ ਦੇ ਮਾਮਲਿਆਂ ਵਿੱਚ ਜੇਕਰ ਅਸੀਂ ਦੋਸ਼ੀ ਠਹਿਰਾਏ ਜਾਣ ਦੀ ਦਰ ਦੀ ਗੱਲ ਕਰੀਏ ਤਾਂ ਸਿਰਫ 23 ਲੋਕ ਹੀ ਦੋਸ਼ੀ ਪਾਏ ਗਏ ਹਨ।
ਰਾਜ ਸਭਾ ਮੈਂਬਰ ਰਾਘਵ ਚੱਢਾ ਨੇ ਕਿਹਾ ਕਿ ਆਖਿਰ ਭਾਜਪਾ ਨੇ ਅਰਵਿੰਦ ਕੇਜਰੀਵਾਲ ਨੂੰ ਸੀਬੀਆਈ ਦੇ ਸੰਮਨ ਭੇਜਣ ਦਾ ਗੁਨਾਹ ਕੀਤਾ ਹੈ। ਬੀਜੇਪੀ 440 ਵੋਲਟ ਦਾ ਕਰੰਟ ਖਾਣ ਲਈ ਤਿਆਰ ਰਹੋ। ਇਨ੍ਹਾਂ ਏਜੰਸੀਆਂ ਨੂੰ ਕਹੋ ਕਿ ਉਹ ਜਾਂਚ ਦੇ ਬਹਾਨੇ ਲੋਕਾਂ ਨੂੰ ਕੁੱਟਣਾ, ਮਾਰਨਾ ਅਤੇ ਡਰਾਉਣਾ ਬੰਦ ਕਰਨ।
ਅੱਜ ਏਜੰਸੀਆਂ ਦੀ ਦੁਰਵਰਤੋਂ 1970 ਦੇ ਮੀਸਾ ਐਕਟ ਦੀ ਯਾਦ ਦਿਵਾਉਂਦੀ ਹੈ। ਉਸ ਸਮੇਂ ਦੀ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਜੀ ਨੇ ਦੇਸ਼ ਵਿੱਚ ਮੇਨਟੇਨੈਂਸ ਆਫ ਇੰਟਰਨਲ ਸਕਿਓਰਿਟੀ ਐਕਟ ਨਾਂ ਦਾ ਕਾਨੂੰਨ ਲਾਗੂ ਕੀਤਾ ਅਤੇ ਉਸ ਕਾਨੂੰਨ ਦੀ ਵਰਤੋਂ ਕਰਦੇ ਹੋਏ ਦੇਸ਼ ਦੇ ਸਾਰੇ ਵਿਰੋਧੀ ਨੇਤਾਵਾਂ ਨੂੰ ਗ੍ਰਿਫਤਾਰ ਕਰਕੇ ਜੇਲ੍ਹ ਵਿੱਚ ਡੱਕ ਦਿੱਤਾ ਗਿਆ। ਅੱਜ ਵੀ ਇਸ ਦੇਸ਼ ਵਿੱਚ ਕੁਝ ਅਜਿਹਾ ਹੀ ਦੇਖਣ ਨੂੰ ਮਿਲ ਰਿਹਾ ਹੈ। ਜੋ ਵੀ ਭਾਜਪਾ ਨੂੰ ਚੁਣੌਤੀ ਦਿੰਦਾ ਹੈ, ਉਸ ਦੀ ਜਾਂਚ ਏਜੰਸੀਆਂ ਵੱਲੋਂ ਜਾਂਚ ਕੀਤੀ ਜਾਂਦੀ ਹੈ ਅਤੇ ਉਸ ਨੂੰ ਫੜ ਕੇ ਜੇਲ੍ਹ ਵਿੱਚ ਸੁੱਟ ਦਿੱਤਾ ਜਾਂਦਾ ਹੈ। ਮੈਂ ਭਾਜਪਾ ਨੂੰ ਦੱਸਣਾ ਚਾਹਾਂਗਾ ਕਿ ਇਸ ਮੀਸਾ ਕਾਨੂੰਨ ਦੇ ਲਾਗੂ ਹੋਣ ਤੋਂ ਬਾਅਦ ਵਿਰੋਧੀ ਧਿਰ ਦੇ ਨੇਤਾਵਾਂ ਨੂੰ ਜੇਲ੍ਹਾਂ ਵਿੱਚ ਡੱਕਣ ਤੋਂ ਬਾਅਦ, 1977 ਦੀਆਂ ਚੋਣਾਂ ਵਿੱਚ ਜੋ ਹਾਲਤ ਉਸ ਵੇਲੇ ਦੀ ਬਹੁਤ ਹੀ ਤਾਕਤਵਰ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੀ ਬਣੀ ਸੀ, 2024 ਦੀਆਂ ਚੋਣਾਂ ਵਿੱਚ ਉਹੀ ਹਾਲ ਕਿਤੇ ਦੇਸ਼ ਦੇ ਸਭ ਤੋਂ ਤਾਕਤਵਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਨਾ ਹੋ ਜਾਵੇ।
ਇਸ ਨੂੰ ਪੜ੍ਹੋ:
ਵਿਸਾਖੀ ਦੇ ਪਵਿੱਤਰ ਦਿਹਾੜੇ 'ਤੇ ਗੁਰਦੁਆਰਾ ਦੂਖ ਨਿਵਾਰਨ ਸਾਹਿਬ, ਪਟਿਆਲਾ ਵਿਖੇ ਨਤਮਸਤਕ ਹੋਏ ਮੁੱਖ ਮੰਤਰੀ