Arth Parkash : Latest Hindi News, News in Hindi
ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਪੱਛਮੀ ਅਤੇ ਪੂਰਬੀ ਦੇ ਵਿੱਚ ਕੱਢਿਆ ਰੋਡ ਸ਼ੋ, ਲੋਕਾਂ ਦਾ ਆਇਆ ਹੜ  ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਪੱਛਮੀ ਅਤੇ ਪੂਰਬੀ ਦੇ ਵਿੱਚ ਕੱਢਿਆ ਰੋਡ ਸ਼ੋ, ਲੋਕਾਂ ਦਾ ਆਇਆ ਹੜ LP
Wednesday, 29 May 2024 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਪੱਛਮੀ ਅਤੇ ਪੂਰਬੀ ਦੇ ਵਿੱਚ ਕੱਢਿਆ ਰੋਡ ਸ਼ੋ, ਲੋਕਾਂ ਦਾ ਆਇਆ ਹੜ 

 

ਵਿਧਾਇਕਾਂ ਨੇ ਕਿਹਾ - ਰੋਡ ਸ਼ੋ ਦਾ ਇਕੱਠ ਵੇਖ ਕੇ ਵਿਰੋਧੀਆਂ ਦੀ ਉੱਡ ਜਾਏਗੀ ਨੀਂਦ

 

 

ਲੁਧਿਆਣਾ - ਆਮ ਆਦਮੀ ਪਾਰਟੀ ਦੇ ਲੋਕ ਸਭਾ ਲੁਧਿਆਣਾ ਤੋਂ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਦੇ ਹੱਕ ਵਿੱਚ ਅੱਜ ਹਲਕਾ ਪੱਛਮੀ ਅਤੇ ਪੂਰਬੀ ਵਿਖੇ ਵਿਸ਼ਾਲ ਰੋਡ ਸ਼ੋ ਕੱਢਿਆ ਗਿਆ। ਹਲਕਾ ਪੂਰਬੀ ਦਾ ਰੋਡ ਸ਼ੋ ਹਲਕਾ ਵਿਧਾਇਕ ਅਤੇ ਚੇਅਰਮੈਨ ਕੰਪੈਨ ਕਮੇਟੀ ਦਲਜੀਤ ਸਿੰਘ ਭੋਲਾ ਗਰੇਵਾਲ ਦੀ ਅਗਵਾਈ ਵਿੱਚ ਅਸ਼ੋਕ ਪਰਾਸ਼ਰ ਪੱਪੀ ਦੇ ਸਪੁੱਤਰ ਵਿਕਾਸ ਪਰਾਸ਼ਰ ਕਾਕੂ ਨਾਲ ਦਾਣਾ ਮੰਡੀ ਬਹਾਦਰ ਕੇ ਰੋਡ ਤੋਂ ਸ਼ੁਰੂ ਹੋ ਕੇ ਵੱਖ ਵੱਖ ਵਾਰਡਾਂ ਵਿੱਚੋ ਦੀ ਹੋ ਕੇ ਨੂਰਵਾਲਾ ਰੋਡ, ਕਾਕੋਵਾਲ ਰੋਡ, ਰਾਹੋ ਰੋਡ, ਟਾਵਰ ਲਾਈਨ, ਟਿੱਬਾ ਰੋਡ, ਤਾਜਪੁਰ ਰੋਡ ਤੋਂ ਦੀ ਹੁੰਦਾ ਹੋਇਆ ਚੰਡੀਗੜ੍ਹ ਰੋਡ ਗਲਾਡਾ ਗਰਾਉਂਡ ਪਹੁੰਚ ਕੇ ਸਮਾਪਤ ਹੋਇਆ।

 

ਉੱਥੇ ਹੀ ਦੂਜੇ ਪਾਸੇ ਹਲਕਾ ਪੱਛਮੀ ਦਾ ਰੋਡ ਸ਼ੋ ਲੁਧਿਆਣਾ ਲੋਕਸਭਾ ਦੇ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਨੇ ਹਲਕਾ ਵਿਧਾਇਕ ਗੁਰਪ੍ਰੀਤ ਗੋਗੀ ਦੀ ਅਗਵਾਈ ਵਿੱਚ ਜਵਾਹਰ ਕੈੰਪ ਤੋਂ ਸ਼ੁਰੂ ਕਰਕੇ ਕੋਚਰ ਮਾਰਕੀਟ, ਭਾਰਤ ਨਗਰ ਚੌਂਕ, ਗੁਰਦੇਵ ਨਗਰ , ਸਰਾਭਾ ਨਗਰ, ਭਾਈ ਰਣਧੀਰ ਸਿੰਘ ਨਗਰ, ਰਾਜਗੁਰੂ ਨਗਰ ਤੋਂ ਹੁੰਦੇ ਹੋਏ ਮੁੱਖ ਚੋਣ ਦਫਤਰ ਪਹੁੰਚ ਕੇ ਸਮਾਪਤ ਹੋਇਆ।

 

ਰੋਡ ਸ਼ੋ ਦੌਰਾਨ ਸੰਬੋਧਿਤ ਕਰਦਿਆਂ ਅਸ਼ੋਕ ਪਰਾਸ਼ਰ ਪੱਪੀ ਨੇ ਕਿਹਾ ਕਿ ਰੋਡ ਸ਼ੋ ਵਿੱਚ ਹੋਇਆ ਇਕੱਠ ਦਰਸਾ ਰਿਹਾ ਹੈ ਕਿ ਲੁਧਿਆਣਾ ਨਿਵਾਸੀ ਆਪਣੇ ਲੋਕਲ ਅਤੇ ਪਹੁੰਚ ਵਾਲੇ ਉਮੀਦਵਾਰ ਨੂੰ ਚੁਣ ਚੁਕੇ ਹਨ। ਬਾਹਰੀ ਉਮੀਦਵਾਰਾਂ ਨੂੰ ਉਹ ਵਾਪਿਸ ਗਿੱਦੜਬਾਹਾ ਅਤੇ ਆਪੋ ਆਪਣੇ ਘਰ ਭੇਜ ਦੇਣਗੇ। ਲੋਕਾਂ ਦੀ ਪਹਿਲੀ ਪਸੰਦ ਓਹਨਾਂ ਦੇ ਵਿੱਚ ਰਹਿਣ ਵਾਲਾ ਉਮੀਦਵਾਰ ਅਸ਼ੋਕ ਪਰਾਸ਼ਰ ਪੱਪੀ ਹੈ। ਜਿਸ ਨੂੰ ਉਹ ਜਦ ਚਾਹੇ ਮਿਲ ਸਕਦੇ ਹਨ। ਉਹਨਾਂ ਕਿਹਾ ਕਿ ਗਲਤ ਲੀਡਰ ਚੁਣਨ ਕਾਰਨ ਜੋ ਨੁਕਸਾਨ ਪਿਛਲੇ 15 ਸਾਲਾਂ ਤੋਂ ਲੁਧਿਆਣਾ ਦਾ ਹੋਇਆ ਉਹ ਹੁਣ ਨਾ ਹੋਵੇ ਅਤੇ ਲੁਧਿਆਣਾ ਤਰੱਕੀ ਕਰ ਸਕੇ ਇਸ ਲਈ ਸਥਾਨਕ ਆਗੂ ਚੁਣਨਾ ਬਹੁਤ ਜ਼ਰੂਰੀ ਹੈ। ਮੈਨੂੰ ਪੂਰੀ ਉਮੀਦ ਹੈ ਕਿ 1 ਜੂਨ ਨੂੰ ਤੁਸੀਂ ਝਾੜੂ ਦਾ ਬਟਨ ਦਬਾ ਕੇ ਮੈਨੂੰ ਸੰਸਦ ਵਿੱਚ ਭੇਜੋਗੇ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀਆਂ ਬਾਹਵਾਂ ਨੂੰ ਮਜਬੂਤ ਕਰੋਗੇ।

 

ਵਿਧਾਇਕ ਦਲਜੀਤ ਸਿੰਘ ਭੋਲਾ ਗਰੇਵਾਲ ਨੇ ਕਿਹਾ ਕਿ ਲੁਧਿਆਣਾ ਨਿਵਾਸੀ ਆਪ ਮੁਹਾਰੇ ਹੋ ਕੇ ਅਸ਼ੋਕ ਪਰਾਸ਼ਰ ਪੱਪੀ ਦੀ ਕੰਪੈਨ ਦਾ ਹਿੱਸਾ ਬਣ ਰਹੇ ਹਨ ਅਤੇ ਝਾੜੂ ਨੂੰ ਵੋਟਾਂ ਪਾ ਕੇ ਮੁਖ ਮੰਤਰੀ ਭਗਵੰਤ ਸਿੰਘ ਮਾਨ ਜੀ ਦਾ ਮਿਸ਼ਨ 13-0 ਨੂੰ ਪੂਰਾ ਕਰਨ ਅਤੇ ਸਰਕਾਰ ਦੇ ਕੰਮਾਂ ਤੇ ਮੋਹਰ ਲਗਾਉਣ ਲਈ ਤਿਆਰ ਬੈਠੇ ਹਨ।

 

ਵਿਧਾਇਕ ਗੁਰਪ੍ਰੀਤ ਗੋਗੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣਾ ਲੋਕਸਭਾ ਸੀਟ 1 ਲੱਖ ਤੋਂ ਵੱਧ ਵੋਟਾਂ ਨਾਲ ਜਿੱਤਣ ਜਾ ਰਹੀ ਹੈ। ਹਲਕਾ ਪੱਛਮੀ ਤੋਂ ਵਿਧਾਨ ਸਭਾ ਨਾਲੋਂ ਵੱਧ ਵੋਟਾਂ ਨਾਲ ਲੀਡ ਲਵਾਂਗੇ, ਇਸ ਦੌਰਾਨ ਓਹਨਾਂ ਨੇ ਕਿਹਾ ਕਿ ਅੱਜ ਪੱਛਮੀ ਹਲਕੇ ਦੇ ਰੋਡ ਸ਼ੋ ਨੂੰ ਦੇਖ ਕੇ ਅਤੇ ਰਸਤੇ ਵਿੱਚ ਹੋਏ ਸਵਾਗਤ ਨੂੰ ਦੇਖ ਕੇ ਵਿਰੋਧੀਆਂ ਦੀ ਰਾਤਾਂ ਦੀ ਨੀਂਦ ਉਡ ਜਾਵੇਗੀ।

 

ਇਸ ਦੌਰਾਨ ਚੇਅਰਮੈਨ ਅਤੇ ਸਕੱਤਰ ਅਮਨਦੀਪ ਸਿੰਘ ਮੋਹੀ, ਲੋਕਸਭਾ ਇੰਚਾਰਜ ਡਾ ਦੀਪਕ ਬਾਂਸਲ, ਜ਼ਿਲ੍ਹਾ ਪ੍ਰਧਾਨ ਸ਼ਰਨਪਾਲ ਸਿੰਘ ਮੱਕੜ, ਦੁਪਿੰਦਰ ਸਿੰਘ, ਮਾਸਟਰ ਹਰੀ ਸਿੰਘ, ਸ਼ੇਖਰ ਗਰੋਵਰ, ਇੰਦਰਜੀਤ ਕੌਰ, ਵਰਸ਼ਾ ਰਾਮਪਾਲ, ਬਲਵੀਰ ਚੌਧਰੀ, ਕਾਲਾ ਘੁੰਮਣ, ਨਵਦੀਪ ਨਵੀ ਸਮੇਤ ਸੈਂਕੜੇ ਵਲੰਟੀਅਰ ਅਤੇ ਅਹੁਦੇਦਾਰ ਹਾਜਿਰ ਰਹੇ।