ਆਮ ਜਨਤਾ ਦੀ ਪਹੁੰਚ 'ਚ ਹਰ ਵੇਲੇ ਰਹਿਣ ਵਾਲਾ ਉਮੀਦਵਾਰ ਸਿਰਫ 'ਆਪ' ਦਾ ਹੀ ਹੋ ਸਕਦੈ - ਪਵਨ ਟੀਨੂੰ
ਕਿਹਾ- ਤੁਸੀ 1 ਜੂਨ ਤਕ ਧੁੱਪ ਬ੍ਰਦਾਸ਼ਤ ਕਰ ਲਵੋ ਫਿਰ ਮੈਂ ਜਲੰਧਰ ਲੋਕ ਸਭਾ ਹਲਕੇ ਨੂੰ ਤੱਤੀ 'ਵਾ ਨਹੀਂ ਲੱਗਣ ਦਿਆਂਗਾ
ਪੈਰਾਸ਼ੂਟ ਰਾਹੀਂ ਲਿਆਂਦਾ ਕਾਂਗਰਸੀ ਉਮੀਦਵਾਰ ਜਲੰਧਰ ਦੇ ਪਿੰਡਾਂ ਦੇ ਨਾਮ ਤਕ ਨਹੀਂ ਜਾਣਦਾ
'ਆਪ' ਵੱਲੋਂ ਨਤੀਜਿਆਂ ਤੋਂ ਬਾਅਦ ਫੇਰ ਵਿਕਾਸ ਕਾਰਜਾਂ ਦੀ ਹਨੇਰੀ ਲਿਆਂਦੀ ਜਾਏਗੀ
ਜਲੰਧਰ, 29 ਮਈ (2024) - ਲੋਕ ਸਭਾ ਹਲਕਾ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਪੜ੍ਹੇ-ਲਿਖੇ, ਸੂਝਵਾਨ ਉਮੀਦਵਾਰ ਪਵਨ ਕੁਮਾਰ ਟੀਨੂੰ ਨੇ ਵੱਖ-ਵੱਖ ਪਿੰਡਾਂ ਵਿੱਚ ਚੋਣ ਪ੍ਰਚਾਰ ਕਰਦੇ ਹੋਏ ਦਸਿਆ ਕਿ ਆਮ ਲੋਕਾਂ ਦੀ ਮਾਲਕੀ ਵਾਲੀ ਆਮ ਆਦਮੀ ਪਾਰਟੀ ਹੀ ਅਜਿਹੇ ਉਮੀਦਵਾਰ ਚੋਣਾਂ ਵਿੱਚ ਤੁਹਾਡੇ ਲਈ ਚੁਣਦੀ ਹੈ ਜੋ ਹਰ ਸਮੇਂ ਆਮ ਲੋਕਾਂ ਦੀਆਂ ਮੁਸ਼ਕਲਾਂ ਨੂੰ ਹੱਲ ਕਰਨ ਲਈ ਹਾਜਰ ਰਹਿਣ | ਉਨ੍ਹਾਂ ਨੇ ਦਸਿਆ ਕਿ ਕਾਂਗਰਸ ਵੱਲੋਂ ਜਲੰਧਰ ਲੋਕ ਸਭਾ ਹਲਕੇ ਲਈ ਪੈਰਾਸ਼ੂਟ ਰਾਹੀਂ ਲਿਆਂਦਾ ਉਮੀਦਵਾਰ ਤਾਂ ਏਸ ਹਲਕੇ ਦੇ ਪਿੰਡਾਂ ਦੇ ਨਾਮ ਤਕ ਨਹੀਂ ਜਾਣਦਾ |
ਪਵਨ ਟੀਨੂੰ ਨੇ ਵੋਟਰਾਂ ਨੂੰ ਉਤਸ਼ਾਹਤ ਕਰਦੇ ਹੋਏ ਕਿਹਾ ਕਿ ਤੁਸੀਂ ਪਹਿਲੀ ਜੂਨ ਦੀ ਸ਼ਾਮ ਤਕ 'ਆਪ' ਲਈ ਪਹਿਰੇਦਾਰੀ ਕਰੋ ਉਸ ਤੋਂ ਬਾਅਦ ਮੈਂ ਜਲੰਧਰ ਲੋਕ ਸਭਾ ਹਲਕੇ ਦੇ ਵਾਸੀਆਂ ਨੂੰ ਤੱਤੀ 'ਵਾ ਨਹੀਂ ਲੱਗਣ ਦਿਆਂਗਾ | ਪਵਨ ਟੀਨੂੰ ਵੱਲੋਂ ਅੱਜ ਪਿੰਡ ਤਲ੍ਹਣ, ਕੋਟਲੀ ਥਾਨ ਸਿੰਘ, ਨੰਗਲ ਫਤਿਹ ਖਾਂ, ਕਪੂਰ, ਜੈਤੇਵਾਲੀ, ਬੁਧਿਆਣਾ, ਭੋਗਪੁਰ ਤੇ ਹੋਰਨਾਂ ਇਲਾਕਿਆਂ ਦਾ ਦੌਰਾ ਕਰਦਿਆਂ ਦਸਿਆ ਗਿਆ ਕਿ 4 ਜੂਨ ਤੋਂ ਬਾਅਦ ਪੰਜਾਬ ਦੀ ਭਗਵੰਤ ਸਿੰਘ ਸਰਕਾਰ ਵੱਲੋਂ ਫੇਰ ਤੋਂ ਵਿਕਾਸ ਕਾਰਜਾਂ ਨੂੰ ਕਰਨ ਦੀ ਹਨੇਰੀ ਲਿਆਂਦੀ ਜਾਏਗੀ | ਉਨ੍ਹਾਂ ਦਸਿਆ ਕਿ ਕਿਵੇਂ ਸਿਰਫ 2 ਸਾਲਾਂ ਵਿੱਚ ਹੀ ਮਾਨ ਸਰਕਾਰ ਨੇ ਜੀਰੋ ਬਿੱਲ ਨੀਤੀ ਨਾਲ ਹਰੇਕ ਘਰ ਨੂੰ ਕਰੀਬ 3000 ਹਜ਼ਾਰ ਰੁਪਏ ਮਾਸਿਕ ਦੀ ਬਚਤ ਕਰਵਾਈ ਅਤੇ ਹੁਣ ਬਜੁਰਗਾਂ ਦੀ ਪੈਨਸ਼ਨ ਵਿੱਚ ਹਜ਼ਾਰ ਰੁਪਏ ਮਹੀਨੇ ਦਾ ਹੋਰ ਵਾਧਾ ਕਰਕੇ 2500 ਰੁਪਏ ਮਾਸਿਕ ਕੀਤੀ ਜਾ ਰਹੀ ਹੈ |
ਪਵਨ ਟੀਨੂੰ ਨੇ ਦਸਿਆ ਕਿ ਨੌਜਵਾਨਾਂ ਨੂੰ ਖੇਡਾਂ ਵੱਲ ਤੇ ਹੋਰ ਵਿਕਸਤ ਕੰਮਾਂ 'ਚ ਲਗਾਉਣ ਲਈ ਮਾਸਿਕ ਸਹਾਇਤਾ ਰਾਸ਼ੀ ਦੇਣ ਦੀ ਯੋਜਨਾ ਵੀ ਤਿਆਰ ਹੋ ਚੁੱਕੀ ਹੈ |
ਉਨ੍ਹਾਂ ਕਿਹਾ ਕਿ ਸਿਰਫ ਦੋ ਸਾਲਾਂ ਵਿੱਚ ਸਰਕਾਰੀ ਖਜਾਨੇ ਦੀਆਂ ਚੋਰ ਮੋਰੀਆਂ ਬੰਦ ਕਰਕੇ ਪੂਰੀ ਇਮਾਨਦਾਰੀ ਨਾਲ ਵਿਕਾਸ ਦੇ ਕਾਰਜ ਕੀਤੇ ਜਾਣ ਨਾਲ ਘਰਾਣਿਆਂ ਦੀਆਂ ਪਾਰਟੀਆਂ ਨੂੰ ਆਪਣਾ ਭਵਿੱਖ ਖਤਮ ਹੁੰਦਾ ਨਜਰ ਆ ਰਿਹਾ ਹੈ ਇਸ ਲਈ ਇਹ ਲੋਕ ਪੰਜਾਬ ਦੀ ਜਨਤਾ ਨੂੰ ਗੁੰਮਰਾਹ ਕਰਨ ਦੇ ਯਤਨਾਂ ਵਿੱਚ ਅੰਦਰੋਂ ਸਾਂਝੀਵਾਲ ਬਣੇ ਹੋਏ ਹਨ |
ਆਮ ਆਦਮੀ ਪਾਰਟੀ ਦੇ ਉਮੀਦਵਾਰ ਪਵਨ ਟੀਨੂੰ ਦੇ ਵਿਚਾਰਾਂ ਨਾਲ ਸਾਂਝ ਪਾਉਂਦੇ ਹੋਏ ਹਾਜਰ ਲੋਕਾਂ ਨੇ ਵਿਸ਼ਵਾਸ ਦਿਵਾਇਆ ਕਿ ਆਮ ਆਦਮੀ ਪਾਰਟੀ ਉਨ੍ਹਾਂ ਦੀ ਆਪਣੀ ਪਾਰਟੀ ਹੋਣ ਸਦਕਾ ਉਹ 1 ਜੂਨ ਨੂੰ ਵੱਡੀ ਗਿਣਤੀ ਵਿੱਚ ਪਵਨ ਟੀਨੂੰ ਨੂੰ ਵੋਟਾਂ ਪਾ ਕੇ ਸੰਸਦ ਵਿੱਚ ਭੇਜਣਗੇ |