Arth Parkash : Latest Hindi News, News in Hindi
ਸਿਹਤ ਵਿਭਾਗ ਫਾਜਿਲਕਾ ਵਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰਿਕਸ਼ਾ ਰਵਾਨਾ ਸਿਹਤ ਵਿਭਾਗ ਫਾਜਿਲਕਾ ਵਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰਿਕਸ਼ਾ ਰਵਾਨਾ
Tuesday, 21 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਹਤ ਵਿਭਾਗ ਫਾਜਿਲਕਾ ਵਲੋਂ ਡੇਂਗੂ ਤੋਂ ਬਚਾਅ ਲਈ ਜਾਗਰੂਕਤਾ ਰਿਕਸ਼ਾ ਰਵਾਨਾ

ਡੇਂਗੂ ਤੋਂ ਬਚਣ ਲਈ ਆਪਣੇ ਘਰ ਤੇ ਆਲੇ ਦੁਆਲੇ ਦੀ ਸਫ਼ਾਈ ਦਾ ਰੱਖਿਆ ਜਾਵੇ ਵਿਸ਼ੇਸ਼ ਧਿਆਨਸਿਵਲ ਸਰਜਨ

ਫਾਜ਼ਿਲਕਾ 22 ਮਈ 2024….

          ਡੇਂਗੂ ਬਿਮਾਰੀ ਦੇ ਖਤਰੇ ਨੂੰ ਮੁੱਖ ਰੱਖਦੇ ਹੋੲੋ ਸਿਹਤ ਵਿਭਾਗ ਫਾਜ਼ਿਲਕਾ ਵੱਲੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਵੱਖ ਵੱਖ ਉਪਰਾਲੇ ਕੀਤੇ ਜਾ ਰਹੇ ਹਨਇਸੇ ਲੜੀ ਤਹਿਤ ਫਾਜ਼ਿਲਕਾ ਸ਼ਹਿਰ ਦੇ ਲੋਕਾਂ ਨੂੰ ਡੇਂਗੂ ਤੋਂ ਬਚਾਅ ਲਈ ਸਿਵਲ ਸਰਜਨ ਡਾਚੰਦਰ ਸ਼ੇਖਰ ਕੱਕੜ ਵੱਲੋਂ ਦਫਤਰ ਸਿਵਲ ਸਰਜਨ ਫਾਜ਼ਿਲਕਾਂ ਤੋਂ ਜਾਰੂਕਤਾ ਰਿਕਸ਼ਾ ਝੰਡੀ ਦੇ ਕੇ ਰਵਾਨਾ ਕੀਤਾ ਗਿਆ

ਸਿਵਲ ਸਰਜਨ ਡਾਚੰਦਰ ਸ਼ੇਖਰ ਨੇ ਦੱਸਿਆ ਕਿ ਸਿਹਤ ਵਿਭਾਗ ਵੱਲੋਂ ਬੈਨਰਾਂਪੈਂਫਲਿਟਾਂਮੀਡੀਆ ਅਤੇ ਜਾਗਰੂਕਤਾ ਸਮਾਗਮ ਕਰਕੇ ਡੇਂਗੂਮਲੇਰੀਆ ਬਿਮਾਰੀਆਂ ਸਬੰਧੀ ਲੋਕਾਂ ਨੂੰ ਜਾਗਰੂਕ ਕੀਤਾ ਜਾ ਰਿਹਾ ਹੈ ਉਨ੍ਹਾਂ ਦੱਸਿਆ ਕਿ ਅੱਜ ਵੀ ਡੇਂਗੂ ਬਿਮਾਰੀ ਪ੍ਰਤੀ ਜਾਗਰੂਕ ਕਰਦੀ ਇੱਕ ਰਿਕਸ਼ਾ 5 ਦਿਨਾਂ ਲਈ ਸ਼ਹਿਰ ਵਿੱਚ ਭੇਜੀ ਗਈ ਹੈਜਿਸ ਦੇ ਨਾਲ ਬਰੀਡ ਚੈਕਰ ਵੀ ਮੌਜੂਦ ਹੋਣਗੇ ਇਸ ਰਾਹੀਂ ਅਨਾਊਂਸਮੈਂਟ ਅਤੇ ਪੈਂਫਲਿਟਾਂ ਰਾਹੀਂ ਲੋਕਾਂ ਨੂੰ ਜਾਗਰੂਕ ਕੀਤਾ ਜਾਵੇਗਾ ਅਤੇ ਮੌਕੇ ਤੇ ਲਾਰਵੇ ਦੀ ਭਾਲ ਕਰਕੇ ਨਸ਼ਟ ਕਰਵਾਇਆ ਜਾਵੇਗਾ 

ਉਨ੍ਹਾਂ ਵੱਖ ਵੱਖ ਵੱਖ ਵਿਭਾਗਾਂ ਦੇ ਮੁਖੀਆਂਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦੇਵਿਦਿਅਕ ਸੰਸਥਾਵਾਂ ਦੇ ਮੁਖੀਮੀਡੀਆ ਤੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਡੇਂਗੂ ਤੋਂ ਸਮਾਜ ਨੂੰ ਬਚਾਉਣ ਲਈ ਸਹਿਯੋਗ ਦੇਣ ਅਤੇ ਹਰ ਸ਼ੁੱਕਰਵਾਰ ਖੁਸ਼ਕ ਦਿਵਸ ਮਨਾਇਆ ਜਾਣਾ ਚਾਹੀਦਾ ਹੈ

 ਉਸ ਦਿਨ ਕੂਲਰਾਂਗਮਲਿਆਂਫਰਿੱਜਾਂ ਦੀਆਂ ਟ੍ਰੇਆਂਹੋਰ ਪਾਣੀ ਦੇ ਬਰਤਨਾਂ ਜਾਂ ਹੋਰ ਪਾਣੀ ਖੜਣ ਵਾਲੇ ਸੋਮਿਆਂ ਨੂੰ ਚੰਗੀ ਤਰ੍ਹਾਂ ਖਾਲੀ ਕਰਕੇ ਸੁਕਾ ਕੇ ਦੁਬਾਰਾ ਵਰਤੋਂ ਵਿੱਚ ਲਿਆਉਣਾ ਚਾਹੀਦਾ ਹੈ ਅਤੇ ਨੀਵੀਆਂ ਥਾਵਾਂ ਤੇ ਮਿੱਟੀ ਪਾ ਕੇ ਪੂਰ ਦੇਣੀਆਂ ਚਾਹੀਦੀਆਂ ਹਨ ਜਿਨ੍ਹਾਂ ਥਾਵਾਂ ਛੱਪੜਾਂਟੋਬਿਆਂ ਆਦਿ ਤੋਂ ਪਾਣੀ ਸਾਫ਼ ਨਹੀਂ ਕੀਤਾ ਜਾ ਸਕਦਾਉਥੇ ਹਰ ਹਫ਼ਤੇ ਕਾਲਾ ਸੜਿਆ ਹੋਇਆ ਤੇਲ ਪਾਉਣਾ ਚਾਹੀਦਾ ਹੈ ਸੋਣ ਲੱਗਿਆ ਮੱਛਰ ਭਜਾਉਣ ਵਾਲੀਆਂ ਕਰੀਮਾਂ ਦਾ ਇਸਤੇਮਾਲ ਕਰੋ ਅਤੇ ਸਰੀਰ ਢੱਕਣੇ ਕੱਪੜੇ ਪਾਓ

ਇਸ ਮੌਕੇ ਡਾ ਕਵਿਤਾ ਸਿੰਘਡਾ ਐਡੀਸਨ ਐਰਿਕਡਾ ਸੁਨੀਤਾ ਕੰਬੋਜ਼ਰੋਹਿਤਵਿਨੋਦ ਖੁਰਾਣਾਰਵਿੰਦਰ ਸ਼ਰਮਾਸੁਖਜਿੰਦਰ ਸਿੰਘਕ੍ਰਿਸ਼ਨ ਕੁਮਾਰਸਵਰਨ ਸਿੰਘ ਅਤੇ  ਰਜਨੀ ਹਾਜ਼ਰ ਸਨ