Arth Parkash : Latest Hindi News, News in Hindi
ਪੁਲਿਸ ਆਬਜ਼ਰਵਰ ਵੱਲੋਂ ਮਾਨਸਾ ਨਹਿਰੂ ਕਾਲਜ਼ ਵਿਖੇ ਪੁਲਿਸ ਆਬਜ਼ਰਵਰ ਵੱਲੋਂ ਮਾਨਸਾ ਨਹਿਰੂ ਕਾਲਜ਼ ਵਿਖੇ
Wednesday, 22 May 2024 00:00 am
Arth Parkash : Latest Hindi News, News in Hindi

Arth Parkash : Latest Hindi News, News in Hindi

ਪੁਲਿਸ ਆਬਜ਼ਰਵਰ ਵੱਲੋਂ ਮਾਨਸਾ ਨਹਿਰੂ ਕਾਲਜ਼ ਵਿਖੇ
ਸਟਰਾਂਗ ਰੂਮਜ਼ ਦਾ ਲਿਆ ਜਾਇਜ਼ਾ
ਮਾਨਸਾ, 22 ਮਈ:
ਭਾਰਤੀ ਚੋਣ ਕਮਿਸ਼ਨ ਵੱਲੋਂ ਲੋਕ ਸਭਾ ਹਲਕਾ 11-ਬਠਿੰਡਾ ਲਈ ਤਾਇਨਾਤ ਕੀਤੇ ਪੁਲਿਸ ਅਬਜਰਵਰ ਸ੍ਰੀ ਬੀ.ਸ਼ੰਕਰ ਜੈਸਵਾਲ ਆਈ.ਪੀ.ਐਸ. ਨੇ ਅੱਜ ਮਾਨਸਾ ਜ਼ਿਲ੍ਹੇ ਦਾ ਦੌਰਾ ਕਰਕੇ ਸਰਕਾਰੀ ਨਹਿਰੂ ਮੈਮੋਰੀਅਲ ਕਾਲਜ ਵਿਖੇ ਬਣੇ ਸਟਰਾਂਗ ਰੂਮ ਅਤੇ ਚੋਣਾਂ ਸਬੰਧੀ ਕੀਤੇ ਜਾ ਰਹੇ ਸੁਰੱਖਿਆ ਪ੍ਰਬੰਧਾਂ ਦਾ ਜਾਇਜ਼ਾ ਲਿਆ। ਮਾਨਸਾ ਪੁੱਜਣ ’ਤੇ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ ਨੇ ਉਨ੍ਹਾਂ ਦਾ ਸਵਾਗਤ ਕੀਤਾ।
ਵਧੀਕ ਡਿਪਟੀ ਕਮਿਸ਼ਨਰ ਸ੍ਰੀ ਨਿਰਮਲ ਓਸੇਪਚਨ ਨੇ ਉਨ੍ਹਾਂ ਨੂੰ ਜ਼ਿਲ੍ਹੇ ਵਿਚ ਕੀਤੀਆਂ ਜਾ ਰਹੀਆਂ ਚੋਣ ਤਿਆਰੀਆਂ ਦੀ ਜਾਣਕਾਰੀ ਦਿੰਦਿਆਂ ਕਿਹਾ ਕਿ ਜ਼ਿਲ੍ਹੇ ਵਿੱਚ 27 ਐਸ.ਐਸ.ਟੀ ਟੀਮਾਂ ਅਤੇ 27 ਐਫ.ਐਸ.ਟੀ. ਟੀਮਾਂ ਤੈਨਾਤ ਕੀਤੀਆਂ ਗਈਆਂ ਹਨ ਜੋ 24 ਘੰਟੇ ਜਿਲ੍ਹੇ ਵਿੱਚ ਨਜ਼ਰਸਾਨੀ ਰੱਖ ਰਹੀਆਂ ਹਨ।
ਉਨ੍ਹਾਂ ਕਿਹਾ ਕਿ ਐਫ.ਐਸ.ਟੀ ਟੀਮਾਂ ਮੁੱਖ ਤੌਰ ’ਤੇ ਆਦਰਸ਼ ਚੋਣ ਜਾਬਤੇ ਦੀ ਉਲੰਘਣਾ ਦੇ ਕੇਸਾਂ ’ਤੇ ਫੌਰੀ ਤੌਰ ’ਤੇ ਪਹੁੰਚਦੀਆਂ ਹਨ ਜਦਕਿ ਐਸ.ਐਸ.ਟੀ ਟੀਮਾਂ ਵੱਖ-ਵੱਖ ਥਾਵਾਂ ’ਤੇ ਪੱਕੇ ਨਾਕੇ ਲਗਾ ਕੇ ਚੋਣਾਂ ਦੌਰਾਨ ਧਨ ਬਲ ਦੇ ਪ੍ਰਵਾਹ ਨੂੰ ਰੋਕਣ ਲਈ ਕਾਰਵਾਈ ਕਰਦੀਆਂ ਹਨ।
ਇਸ ਮੌਕੇ ਤਹਿਸੀਲਦਾਰ ਮਾਨਸਾ ਪ੍ਰਵੀਨ ਕੁਮਾਰ, ਚੋਣ ਕਾਨੂੰਗੋ ਅਮਨਦੀਪ ਸਿੰਘ ਤੋਂ ਇਲਾਵਾ ਹੋਰ ਅਧਿਕਾਰੀ ਮੌਜੂਦ ਸਨ।
ਤਸਵੀਰਾਂ 1 ਅਤੇ 2
ਪੁਲਿਸ ਅਬਜਰਵਰ ਸ੍ਰੀ ਬੀ.ਸ਼ੰਕਰ ਜੈਸਵਾਲ ਆਈ.ਪੀ.ਐਸ. ਸਰਕਾਰੀ ਨਹਿਰੂ ਮੈਮੋਰੀਅਲ ਕਾਲਜ, ਮਾਨਸਾ ਵਿਖੇ ਸਟਰਾਂਗ ਰੂਮਜ਼ ਦਾ ਜਾਇਜ਼ਾ ਲੈਂਦੇ ਹੋਏ। ਉਨ੍ਹਾਂ ਨਾਲ ਵਧੀਕ ਜ਼ਿਲ੍ਹਾ ਚੋਣ ਅਫ਼ਸਰ-ਕਮ-ਵਧੀਕ ਡਿਪਟੀ ਕਮਿਸ਼ਨਰ (ਜ) ਸ੍ਰੀ ਨਿਰਮਲ ਓਸੇਪਚਨ।