Arth Parkash : Latest Hindi News, News in Hindi
ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ  ਵੰਡ ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ  ਵੰਡ
Thursday, 16 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਦਫਤਰ ਜਿਲ੍ਹਾ ਲੋਕ ਸੰਪਰਕ ਅਫਸਰਅੰਮ੍ਰਿਤਸਰ

ਜਿਲ੍ਹਾ ਚੋਣ ਅਧਿਕਾਰੀ ਨੇ ਲੋਕ ਸਭਾ ਚੋਣ ਲੜ ਰਹੇ ਉਮੀਦਵਾਰਾਂ ਨੂੰ ਚੋਣ ਨਿਸ਼ਾਨਾਂ ਦੀ ਕੀਤੀ  ਵੰਡ

30 ਉਮੀਦਵਾਰ ਚੋਣ ਮੈਦਾਨ *ਚ

ਅੰਮ੍ਰਿਤਸਰ, 17 ਮਈ:

                02—ਅੰਮ੍ਰਿਤਸਰ ਹਲਕੇ ਲਈ ਚੋਣ ਲੜ ਰਹੇ ਉਮੀਦਵਾਰਾਂ ਨੂੰ ਅੱਜ ਜਿਲ੍ਹਾ ਚੋਣ ਅਧਿਕਾਰੀ ਸ੍ਰੀ ਘਨਸ਼ਾਮ ਥੋਰੀ ਨੇ ਚੋਣ ਨਿਸ਼ਾਨਾਂ ਦੀ ਵੰਡ ਕਰਦਿਆਂ  ਦੱਸਿਆ ਕਿ ਅੱਜ ਨਾਮਜਦਗੀਆਂ ਵਾਪਸ ਲੈਣ ਦੇ ਆਖਰੀ ਦਿਨ 2 ਉਮੀਦਵਾਰਾਂ ਵੱਲੋਂ ਆਪਣੇ ਨਾਮ ਵਾਪਸ ਲਏ ਗਏ ਹਨ। ਉਨ੍ਹਾਂ ਦੱਸਿਆ ਕਿ ਹੁਣ ਚੋਣ ਮੈਦਾਨ ਵਿੱਚ 30 ਉਮੀਦਵਾਰ ਰਹਿ ਗਏ ਹਨ ਜਿੰਨਾਂ ਨੂੰ ਚੋਣ ਨਿਸ਼ਾਨ ਅਲਾਟ ਕਰ ਦਿੱਤੇ ਗਏ ਹਨ। ਉਨ੍ਹਾਂ ਦੱਸਿਆ ਕਿ 1 ਜੂਨ, 2024   ਨੂੰ ਜਿਲੇ੍ਹ ਵਿੱਚ ਲੋਕ ਸਭਾ ਚੋਣਾਂ ਲਈ ਵੋਟਾਂ ਸਵੇਰੇ 7 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਪੈਣਗੀਆਂ ਅਤੇ ਵੋਟਾਂ ਦੀ ਗਿਣਤੀ 4 ਜੂਨ ਨੂੰ ਹੋਵੇਗੀ।

                ਸ੍ਰੀ ਥੋਰੀ ਨੇ ਦੱਸਿਆ ਕਿ ਰਾਸ਼ਟਰੀ ਅਤੇ ਰਾਜ ਦੀਆਂ ਰਾਜਨੀਤਕ ਪਾਰਟੀਆਂ ਵੱਲੋਂ ਚੋਣ ਲੜ ਰਹੇ ਉਮੀਦਵਾਰ ਜਿੰਨਾਂ ਵਿੱਚੋਂ ਸ਼ੋ੍ਰਮਣੀ ਅਕਾਲੀ ਦਲ ਦੇ ਉਮੀਦਵਾਰ ਅਨਿਲ ਜੋਸ਼ੀ ਨੂੰ ਚੋਣ ਨਿਸ਼ਾਨ ਤੱਕੜੀਇੰਡੀਅਨ ਨੈਸ਼ਨਲ ਕਾਂਗਰਸ ਦੇ ਉਮੀਦਵਾਰ ਗੁਰਜੀਤ ਸਿੰਘ ਔਜਲਾ ਨੂੰ ਚੋਣ ਨਿਸ਼ਾਨ ਹੱਥਭਾਰਤੀ ਜਨਤਾ ਪਾਰਟੀ ਦੇ ਉਮੀਦਾਵਰ ਤਰਨਜੀਤ ਸਿੰਘ ਸੰਧੂ ਸਮੁੰਦਰੀ ਨੂੰ ਚੋਣ ਨਿਸ਼ਾਨ ਕਮਲ ਦਾ ਫੁੱਲਬਹੁਜਨ ਸਮਾਜ ਪਾਰਟੀ ਦੇ ਉਮੀਦਵਾਰ  ਵਿਸ਼ਾਲ ਸਿੱਧੂ ਨੂੰ ਚੋਣ ਨਿਸ਼ਾਨ ਹਾਥੀਆਮ ਆਦਮੀ ਪਾਰਟੀ ਦੇ ਉਮੀਦਵਾਰ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣ ਨਿਸ਼ਾਨ ਝਾੜੂ ਅਲਾਟ ਕੀਤੇ ਗਏ ਹਨ। ਉਨ੍ਹਾਂ ਦੱਸਿਆ ਕਿ ਇਸੇ ਤਰ੍ਹਾਂ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ (ਸਿਮਰਨਜੀਤ ਸਿੰਘ ਮਾਨ) ਦੇ ਉਮੀਦਵਾਰ  ਇਮਾਨ ਸਿੰਘ ਮਾਨ ਨੂੰ ਚੋਣ ਨਿਸ਼ਾਨ ਬਾਲਟੀਰੀਪਬਲੀਕਨ ਪਾਰਟੀ ਆਫ ਇੰਡੀਆ (ਅਠਾਵਲੇ) ਦੇ ਉਮੀਦਵਾਰ ਗੁਰਪ੍ਰੀਤ fੰਸਘ ਰਤਨ ਨੂੰ ਚੋਣ ਨਿਸ਼ਾਨ ਹਾਕੀ ਅਤੇ ਗੇਂਦਭਾਰਤੀ ਕਮਿਊਨਿਸਟ ਪਾਰਟੀ   ਦੇ ਉਮੀਦਵਾਰ ਦਸਵਿੰਦਰ ਕੌਰ ਚੋਣ ਨਿਸ਼ਾਨ ਦਾਤਰੀ ਸਿੱਟਾਸ਼ੋ੍ਰਮਣੀ ਲੋਕ ਦਲ ਪਾਰਟੀ ਦੇ ਉਮੀਦਵਾਰ ਦਿਲਦਾਰ ਮਸੀਹ ਨੂੰ ਚੋਣ ਨਿਸ਼ਾਨ ਏਅਰ ਕੰਡੀਸ਼ਨਰਆਮ ਜਨਤਾ ਪਾਰਟੀ (ਇੰਡੀਆ) ਦੇ ਉਮੀਦਵਾਰ ਨਰਿੰਦਰ ਕੌਰ ਨੂੰ ਚੋਣ ਨਿਸ਼ਾਨ ਹੀਰਾਸੱਚੋ ਸੱਚ ਪਾਰਟੀ ਦੇ ਉਮੀਦਵਾਰ ਡਾਕਟਰ ਰਮੇਸ਼ ਕੁਮਾਰ ਨੂੰ ਚੋਣ ਨਿਸ਼ਾਨ ਸਟੈਥੋਸਕੋਪਆਸ ਪੰਜਾਬ ਪਾਰਟੀ ਦੇ ਉਮੀਦਵਾਰ ਲਵਪ੍ਰੀਤ ਸ਼ਰਮਾ ਨੂੰ ਚੌਣ ਨਿਸ਼ਾਨ ਸੀਸੀਟੀਵੀ ਕੈਮਰਾ ਅਲਾਟ ਕੀਤੇ ਗਏ ਹਨ।

                ਜਿਲ੍ਹਾ ਚੋਣ ਅਧਿਕਾਰੀ ਨੇ ਦੱਸਿਆ ਕਿ ਅਜਾਦ ਉਮੀਦਵਾਰ ਵਜੋਂ ਚੋਣ ਲੜ ਰਹੇ ਅਮਨਪ੍ਰੀਤ ਸਿੰਘ ਮਹੱਦੀਪੁਰ ਨੂੰ ਚੋਣ ਨਿਸ਼ਾਨ ਵਾਜਾਆਜਾਦ ਉਮੀਦਵਾਰ ਸਤਬੀਰ ਸਿੰਘ ਜੰਮੂ ਨੂੰ ਚੋਣ ਨਿਸ਼ਾਨ ਗੰਨਾ ਕਿਸਾਨਆਜਾਦ ਉਮੀਦਵਾਰ ਸ਼ਮਸ਼ੇਰ ਸਿੰਘ ਸ਼ੇਰਾ ਨੂੰ ਚੋਣ ਨਿਸ਼ਾਨ ਡੰਬਲਜ਼,  ਆਜਾਦ ਉਮੀਦਵਾਰ ਸ਼ਰਨਜੀਤ ਕੌਰ ਨੂੰ ਚੋਣ ਨਿਸ਼ਾਨ ਚੱਕੀਆਜਾਦ ਉਮੀਦਵਾਰ ਸਾਹਬ ਸਿੰਘ ਨੂੰ ਚੋਣ ਨਿਸ਼ਾਨ ਟਰੱਕਆਜਾਦ ਉਮੀਦਵਾਰ ਸ਼ਾਮ ਲਾਲ ਗਾਂਧੀ  ਨੂੰ ਚੋਣ ਨਿਸ਼ਾਨ ਗੈਰ ਸਿਲੰਡਰਆਜ਼ਾਦ  ਉਮੀਦਵਾਰ ਸਿਮਰਨਪ੍ਰੀਤ ਸਿੰਘ ਨੂੰ ਚੋਣ ਨਿਸ਼ਾਨ ਮੰਜੀਆਜਾਦ ਉਮੀਦਵਾਰ ਮਾਸਟਰ ਹਰਜਿੰਦਰ ਪਾਲ ਨੂੰ ਚੋਣ ਨਿਸ਼ਾਨ ਫੁੱਲਗੋਭੀਆਜ਼ਾਦ ਉਮੀਦਵਾਰ ਗਗਨਦੀਪ ਨੂੰ ਚੋਣ ਨਿਸ਼ਾਨ ਪਾਣੀ ਵਾਲਾ ਜਹਾਜਆਜਾਦ ਉਮੀਦਵਾਰ ਸ੍ਰ ਗੁਰਿੰਦਰ ਸਿੰਘ ਸਾਬੀ ਗਿੱਲ ਨੂੰ ਚੋਣ ਨਿਸ਼ਾਨ ਪੈਟਰੋਲ ਪੰਪ,  ਆਜਾਦ ਉਮੀਦਵਾਰ ਜਸਪਾਲ ਮਸੀਹ ਨੂੰ ਚੋਣ ਨਿਸ਼ਾਨ ਟੈਲੀਵਿਜਨਆਜਾਦ ਉਮੀਦਵਾਰ ਦਿਲਬਾਗ ਸਿੰਘ ਨੂੰ ਚੋਣ ਨਿਸ਼ਾਨ ਲੈਪਟਾਪ,  ਆਜਾਦ ਉਮੀਦਵਾਰ ਨੀਲਮ ਨੂੰ ਚੋਣ ਨਿਸ਼ਾਨ ਆਟੋ ਰਿਕਸ਼ਾਆਜਾਦ ਉਮੀਦਵਾਰ ਪ੍ਰਿਥਵੀ ਪਾਲ ਨੂੰ ਚੋਣ ਨਿਸ਼ਾਨ ਪਰੈਸ਼ਰ ਕੂਕਰਆਜਾਦ ਉਮੀਦਵਾਰ ਬਲਵਿੰਦਰ ਸਿੰਘ ਚੋਣ ਨਿਸ਼ਾਨ ਕਰਨੀਆਜਾਦ ਉਮੀਦਵਾਰ ਬਾਲ ਕ੍ਰਿਸ਼ਨ ਸ਼ਰਮਾ ਚੋਣ ਨਿਸ਼ਾਨ ਬੱਲਾਆਜਾਦ ਉਮੀਦਵਾਰ ਰਜਿੰਦਰ ਕੁਮਾਰ ਸ਼ਰਮਾ ਨੂੰ ਚੋਣ ਨਿਸ਼ਾਨ ਬੰਸਰੀ ਅਤੇ ਆਜਾਦ ਉਮੀਦਵਾਰ ਰੇਸ਼ਮ ਸਿੰਘ ਨੂੰ ਚੋਣ ਨਿਸ਼ਾਨ ਕੈਲਕੁਲੇਟਰ ਅਲਾਟ ਕੀਤੇ ਗਏ ਹਨ।