ਦਫ਼ਤਰ, ਜ਼ਿਲ੍ਹਾ ਲੋਕ ਸੰਪਰਕ ਅਫ਼ਸਰ, ਸਾਹਿਬਜ਼ਾਦਾ ਅਜੀਤ ਸਿੰਘ ਨਗਰ
ਡੇਰਾਬੱਸੀ ਹਲਕੇ ਚ ਐਸ ਐਸ ਟੀ ਟੀਮ ਵੱਲੋਂ ਝਰਮੜੀ ਬੈਰੀਅਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ
ਕਾਰ ਸਵਾਰ ਵੱਲੋਂ ਏਨੀ ਵੱਡੀ ਰਾਸ਼ੀ ਦਾ ਕੋਈ ਦਸਤਾਵੇਜ਼ ਨਾ ਦਿਖਾਏ ਜਾਣ ਤੇ ਰਾਸ਼ੀ ਮਾਲਖ਼ਾਨੇ ਚ ਜਮ੍ਹਾਂ
ਡੇਰਾਬੱਸੀ, 17 ਮਈ: ਡੇਰਾਬੱਸੀ ਹਲਕੇ ਚ ਤਾਇਨਾਤ ਸਟੈਟਿਕ ਸਰਵੇਲੈਂਸ ਟੀਮ ਵੱਲੋਂ ਅੱਜ ਇੱਕ ਨਾਕਾਬੰਦੀ ਦੌਰਾਨ ਪੰਜਾਬ ਹਰਿਆਣਾ ਦੀ ਹੱਦ ਤੇ ਝਰਮੜੀ ਬੈਰੀਅਰ ਤੋਂ ਇੱਕ ਕਾਰ ਸਵਾਰ ਤੋਂ 24,16,900 ਰੁਪਏ ਦੀ ਨਕਦੀ ਬਰਾਮਦ ਕੀਤੀ ਗਈ। ਜਾਣਕਾਰੀ ਦਿੰਦਿਆਂ ਸਹਾਇਕ ਰਿਟਰਨਿੰਗ ਅਫ਼ਸਰ ਕਮ ਐਸ ਡੀ ਐਮ ਡੇਰਾਬੱਸੀ ਹਿਮਾਂਸ਼ੂ ਗੁਪਤਾ ਨੇ ਦੱਸਿਆ ਕਿ ਸੈਕਟਰ ਅਫ਼ਸਰ ਰਾਜੂ ਗਰਗ ਦੀ ਅਗਵਾਈ ਹੇਠਲੀ ਟੀਮ ਚ ਸ਼ਾਮਿਲ ਕੇਂਦਰੀ ਸੁਰਖਿਆਂ ਬਲਾਂ ਅਤੇ ਲਾਲੜੂ ਪੁਲਿਸ ਵੱਲੋਂ ਜਦੋਂ ਇੱਕ ਵਰਨਾ ਕਾਰ ਨੰਬਰ ਐਚ ਆਰ 16 ਏ ਏ2659 ਨੂੰ ਰੋਕ ਕੇ ਤਲਾਸ਼ੀ ਲਈ ਗਈ ਤਾਂ ਉਸ ਵਿੱਚੋਂ 24,16,900 ਰੁਪਏ ਦੀ ਨਕਦੀ ਬਰਾਮਦ ਹੋਈ। ਕਾਰ ਚਾਲਕ ਵਿਕਾਸ ਬੂਰਾ ਵਾਸੀ ਭਿਵਾਨੀ ਤੋਂ ਇਸ ਨਕਦੀ ਸਬੰਧੀ ਦਸਤਾਵੇਜ਼ਾਂ ਦੀ ਮੰਗ ਕਰਨ ਤੇ ਉਹ ਕੋਈ ਦਸਤਾਵੇਜ਼ ਨਾ ਦਿਖਾ ਸਕਿਆ, ਜਿਸ ਤੇ ਇਨਕਮ ਟੈਕਸ ਅਫ਼ਸਰ ਰਵਿੰਦਰ ਕੁਮਾਰ ਦੀ ਹਾਜ਼ਰੀ ਵਿੱਚ ਰਾਸ਼ੀ ਦੀ ਗਿਣਤੀ ਕੀਤੀ ਜਾਣ ਤੇ ਕੁੱਲ ਰਾਸ਼ੀ 24,16,900 ਰੁਪਏ ਨਿਕਲੀ। ਉਨ੍ਹਾਂ ਦੱਸਿਆ ਕਿ ਨਕਦੀ ਨੂੰ ਗਿਣਤੀ ਉਪਰੰਤ ਥਾਣਾ ਲਾਲੜੂ ਦੇ ਮਾਲਖ਼ਾਨੇ ਚ ਜਮ੍ਹਾਂ ਕਰਵਾ ਦਿੱਤਾ ਗਿਆ ਹੈ।