Arth Parkash : Latest Hindi News, News in Hindi
ਸਵੀਪ ਟੀਮ ਜਲਾਲਾਬਾਦ ਵੱਲੋਂ ਜਲਾਲਾਬਾਦ ਦੇ ਵੱਖ-ਵਿੱਖ ਬੂਥਾਂ ਤੇ ਲਗਾਏ ਗਏ ਵੋਟਰ ਜਾਗਰੂਕਤਾ ਕੈਂਪ ਸਵੀਪ ਟੀਮ ਜਲਾਲਾਬਾਦ ਵੱਲੋਂ ਜਲਾਲਾਬਾਦ ਦੇ ਵੱਖ-ਵਿੱਖ ਬੂਥਾਂ ਤੇ ਲਗਾਏ ਗਏ ਵੋਟਰ ਜਾਗਰੂਕਤਾ ਕੈਂਪ
Tuesday, 14 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਵੀਪ ਟੀਮ ਜਲਾਲਾਬਾਦ ਵੱਲੋਂ ਜਲਾਲਾਬਾਦ ਦੇ ਵੱਖ-ਵਿੱਖ ਬੂਥਾਂ ਤੇ ਲਗਾਏ ਗਏ ਵੋਟਰ ਜਾਗਰੂਕਤਾ ਕੈਂਪ

ਜਲਾਲਾਬਾਦ/ਫਾਜ਼ਿਲਕਾ 15 ਮਈ 2024…..
ਲੋਕ ਸਭਾ ਚੋਣਾਂ 2024 ਨੂੰ ਮੱਦੇਨਜ਼ਰ ਰੱਖਦਿਆਂਈ ਜ਼ਿਲ੍ਹਾ ਚੋਣ ਅਫਸਰ ਫਾਜ਼ਿਲਕਾ ਕਮ-ਡਿਪਟੀ ਕਮਿਸ਼ਨਰ ਡਾ. ਸੇਨੂ ਦੁੱਗਲ ਦੇ ਦਿਸ਼ਾ ਨਿਰਦੇਸ਼ਾ ਹੇਠ  ਵਧੀਕ ਡਿਪਟੀ ਕਮਿਸ਼ਨਰ ਸ਼੍ਰੀ ਰਾਕੇਸ਼ ਕੁਮਾਰ ਪੋਪਲੀ ਅਤੇ ਜਲਾਲਾਬਾਦ -079 ਚੋਣ ਅਧਿਕਾਰੀ ਕਮ-ਉਪ ਮੰਡਲ ਮਜਿਸਟ੍ਰੇਟ ਸ. ਬਲਕਰਨ ਸਿੰਘ ਦੀ ਯੋਗ ਅਗਵਾਈ ਹੇਠ ਬੂਥ ਨੰਬਰ 130/079,131/079 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਭੰਬੂ ਵੱਟੂ ਉਤਾੜ, ਬੂਥ ਨੰਬਰ 132/079 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲੱਖੇ ਕੇ ਸਾਹਿਬ, ਬੂਥ ਨੰਬਰ 86/079 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਲਮੋਚੜ ਖੁਰਦ, ਬੂਥ ਨੰਬਰ 87/079 ਸਰਕਾਰੀ ਪ੍ਰਾਇਮਰੀ ਸਮਾਰਟ ਸਕੂਲ ਮੋਜੇਵਾਲਾ ਵਿਖੇ ਵੋਟਰ ਜਾਗਰੁਕਤਾ ਕੈਂਪ ਲਗਾਇਆ ਗਿਆ। ਇਹ ਕੈਂਪ ਟੀਮ ਇੰਚਾਰਜ ਸ਼੍ਰੀ ਅਮਰਦੀਪ ਬਾਲੀ ਹੈੱਡਮਾਸਟਰ ਦੀ ਅਗਵਾਈ ਹੇਠ ਸ਼੍ਰੀ ਹੁਸ਼ਿਆਰ ਸਿੰਘ ਦਰਗਨ, ਸ਼੍ਰੀ ਸਤਨਾਮ ਸਿੰਘ, ਸ਼੍ਰੀ ਰਮਨਦੀਪ ਸਿੰਘ ਅਤੇ ਸਵੀਪ ਟੀਮ ਦੇ ਦੇ ਸਹਿਯੋਗ ਨਾਲ ਲਗਾਇਆ ਗਿਆ|
ਸਵੀਪ ਟੀਮ ਵੱਲੋਂ ਲੋਕਾਂ ਨੂੰ ਵੋਟ ਦੀ ਮਹੱਤਤਾ ਬਾਰੇ ਅਤੇ ਵੋਟ ਪ੍ਰਤੀਸ਼ਸ਼ਤਾ ਵਿੱਚ ਵੱਧ ਤੋਂ ਵੱਧ ਭਾਗੀਦਾਰੀ ਕਰਨ ਦੀ ਅਪੀਲ ਕੀਤੀ ਗਈ। ਇਸ ਦੌਰਾਨ ਬੀ.ਐੱਲ.ਓਜ਼ ਦੁਆਰਾ ਆਮ ਲੋਕਾਂ ਨੂੰ ਵੱਧ ਤੋਂ ਵੱਧ ਵੋਟਾਂ ਪੋਲ ਕਰਨ ਲਈ ਜਾਗਰੂਕ ਕੀਤਾ ਗਿਆ। ਇਸ ਤੋਂ ਇਲਾਵਾ ਡੋਰ ਟੂ ਡੋਰ ਲੋਕਾਂ ਨੂੰ ਵੋਟਾਂ ਦੇ ਮਹੱਤਵ ਪ੍ਰਤੀ ਜਾਗਰੂਕ ਵੀ ਕੀਤਾ ਗਿਆ। ਬੂਥ ਲੈਵਲ ਤੇ ਬੀ.ਐੱਲ .ਓ ਚਰਨਜੀਤ ਸਿੰਘ, ਛਿੰਦਰ ਸਿੰਘ , ਪ੍ਰਕਾਸ਼ ਰਾਮ, ਜਗਦੀਸ਼ ਸਿੰਘ, ਬਲਕਾਰ ਸਿੰਘ ਨੇ ਵਿਸ਼ਵਾਸ਼ ਦਵਾਇਆ ਕਿ ਅਸੀ ਵੱਧ ਤੋਂ ਵੱਧ ਵੋਟਾਂ  ਪੋਲ ਕਰਵਾਉਣ ਲਈ ਆਮ ਲੋਕਾਂ ਨੂੰ ਜਾਗਰੂਕ ਕਰਦੇ ਰਹਾਂਗੇ। ਇਸ ਦੌਰਾਨ ਚੋਣ ਸੈੱਲ ਸੁਖਵਿੰਦਰ ਸਿੰਘ, ਸੁਰਿੰਦਰ ਛਿੰਦਾ ਅਤੇ ਰੂਬੀ ਮੈਡਮ ਦਾ ਪੂਰਾ ਸਹਿਯੋਗ ਰਿਹਾ।