Arth Parkash : Latest Hindi News, News in Hindi
ਸਿਆਸਤਦਾਨ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਮਾੜੀ ਰਾਜਨੀਤੀ ਦਾ ਅੰਮ੍ਰਿਤਸਰ ਨੂੰ ਕੋਈ ਫਾਇਦਾ ਨਹੀਂ ਹੋ ਸਿਆਸਤਦਾਨ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ ਮਾੜੀ ਰਾਜਨੀਤੀ ਦਾ ਅੰਮ੍ਰਿਤਸਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ
Tuesday, 14 May 2024 18:30 pm
Arth Parkash : Latest Hindi News, News in Hindi

Arth Parkash : Latest Hindi News, News in Hindi

ਸਿਆਸਤਦਾਨ ਧਰਮ ਦੇ ਨਾਂ 'ਤੇ ਲੋਕਾਂ ਨੂੰ ਗੁੰਮਰਾਹ ਕਰ ਰਹੇ ਹਨ

ਮਾੜੀ ਰਾਜਨੀਤੀ ਦਾ ਅੰਮ੍ਰਿਤਸਰ ਨੂੰ ਕੋਈ ਫਾਇਦਾ ਨਹੀਂ ਹੋਵੇਗਾ

ਔਜਲਾ SC ਭਾਈਚਾਰੇ ਤੋਂ ਮੰਗ ਚੁਕੇ ਹਨ ਮੁਆਫੀ

ਧੁੰਨਾ ਸਾਹਿਬ ਟਰੱਸਟ ਵੀ ਦੇ ਚੁਕਾ ਹੈ ਮੁਆਫੀ

ਅੰਮਿ੍ਤਸਰ- ਜਦੋਂ ਵਿਰੋਧੀਆਂ ਵਲੋਂ ਵਿਕਾਸ ਅਤੇ ਲੋਕ ਭਲਾਈ ਦੇ ਕੰਮਾਂ ਦਾ ਮੁਕਾਬਲਾ ਨਹੀਂ ਕੀਤਾ ਜਾ ਰਿਹਾ ਤਾਂ ਉਨ੍ਹਾਂ ਨੇ ਘਟਿਆ ਰਾਜਨੀਤੀ ਦਾ ਸਹਾਰਾ ਲਿਆ ਹੈ। ਕੁਝ ਸਿਆਸਤਦਾਨ ਸਾਲ ਪੁਰਾਣੇ ਮੁੱਦੇ 'ਤੇ ਸਿਆਸੀ ਰੋਟੀਆਂ ਸੇਕ ਕੇ ਲੋਕਾਂ ਨੂੰ ਵੰਡਣ ਦੀ ਕੋਸ਼ਿਸ਼ ਕਰ ਰਹੇ ਹਨ। ਕਾਂਗਰਸ ਦੇ ਸਾਂਸਦ ਗੁਰਜੀਤ ਸਿੰਘ ਔਜਲਾ ਨੇ ਅੱਜ ਆਪਣੇ ਵਿਰੋਧੀਆਂ ਨੂੰ ਇਹ ਜਵਾਬ ਦਿੱਤਾ ਜੋ ਪੁਰਾਣੇ ਮੁੱਦੇ ਨੂੰ ਉਠਾ ਰਹੇ ਹਨ ਜਿਸ ਲਈ ਵਾਲਮੀਕਿ ਸਮਾਜ ਨੇ ਵੀ ਉਨ੍ਹਾਂ ਨੂੰ ਮੁਆਫ ਕਰ ਦਿੱਤਾ ਸੀ।

ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਉਸ ਦੇ ਬਿਆਨ ਦਾ ਕੁਝ ਹਿੱਸਾ ਜਾਣਬੁੱਝ ਕੇ ਵਾਇਰਲ ਕੀਤਾ ਗਿਆ ਸੀਜਿਸ ਤੋਂ ਬਾਅਦ ਉਸ ਨੇ ਆਪਣੀ ਗਲਤੀ ਨਾ ਹੋਣ ਦੇ ਬਾਵਜੂਦ ਮੁਆਫੀ ਮੰਗਣੀ ਜ਼ਰੂਰੀ ਸਮਝੀ ਅਤੇ 14 ਸਤੰਬਰ 2023 ਨੂੰ ਸ਼੍ਰੀ ਵਾਲਮੀਕਿ ਤੀਰਥ ਵਿਖੇ ਜਾ ਕੇ ਮੱਥਾ ਟੇਕਿਆਅਤੇ ਸਿਰ ਝੁਕਾਇਅ ਸੀ। ਜਿਤ੍ਥੇ ਧੁੰਨਾ ਸਾਹਿਬ ਟਰੱਸਟ ਦੇ ਨੁਮਾਇੰਦਿਆਂ ਨੇ ਜੁੱਤੀਆਂ ਅਤੇ ਭਾਂਡੇ ਸਾਫ਼ ਕਰਨ ਦੀ ਸਜ਼ਾ ਦੇ ਕੇ ਮਾਮਲਾ ਉਥੇ ਹੀ ਖਤਮ ਕਰ ਦਿੱਤਾ ਸੀ। ਗੁਰਜੀਤ ਸਿੰਘ ਔਜਲਾ ਨੇ ਦੱਸਿਆ ਕਿ ਸੰਤ ਗਿਰਧਾਰੀ ਨਾਥ ਜੀ, (ਗੁਰੂ ਗਿਆਨ ਆਸ਼ਰਮ ਪਾਵਨ ਵਾਲਮੀਕਿ ਤੀਰਥ ਅਸਥਾਨ)ਸੰਤ ਨਿਰੰਜਨ ਦਾਸ ਜੀ (ਡੇਰਾ ਸੱਚਖੰਡ ਬੱਲਾਂ)ਸੰਤ ਮਲਕੀਤ ਨਾਥ ਜੀ (ਧੁਨਾ ਸਾਹਿਬ ਟਰੱਸਟ ਵਾਲਮੀਕਿ ਤੀਰਥ ਅਸਥਾਨ)ਬਾਬਾ ਨਛੱਤਰ ਨਾਥ ਜੀ (ਧੂਨਾ) ਸਾਹਿਬ ਸਤ ਵਾਲਮੀਕਿ ਤੀਰਥ ਅਸਥਾਨ)ਸੁਮਿਤ ਕਾਲੀ ਮੁੱਖ ਸੰਚਾਲਕ ( ਆਲ ਵਾਲਮੀਕਿ ਅੰਬੇਡਕਰ ਮਹਾਪੰਚਾਇਤ)ਚੇਅਰਮੈਨ ਬਾਬਾ ਰਵੇਲ ਸਿੰਘ ਰੰਧਾਵਾ, (ਧੂਨਾ ਸਾਹਿਬ ਟਰੱਸਟ ਵਾਲਮੀਕਿ ਤੀਰਥ) ਨੇ ਪਹਿਲਾਂ ਵੀ ਇਸ ਮਾਮਲੇ ਵਿਚ ਸਪੱਸ਼ਟੀਕਰਨ ਦਿੱਤਾ ਸੀ ਅਤੇ ਇਸ ਮੁੱਦੇ ਨੂੰ ਦੁਬਾਰਾ ਗਰਮਾਉਣ ਵਾਲਿਆਂ ਨੂੰ ਚੇਤਾਵਨੀ ਵੀ ਦਿੱਤੀ ਸੀ। ਉਹਨਾਂ ਨੇ ਕਿਹਾ ਸੀ ਕਿ ਇਸ ਮਾਮਲੇ 'ਤੇ ਰਾਜਨੀਤੀ ਨਾ ਕੀਤੀ ਜਾਵੇ। ਉਨ੍ਹਾਂ ਕਿਹਾ ਕਿ ਸ੍ਰੀ ਵਾਲਮੀਕਿ ਤੀਰਥ ਅਸਥਾਨ ਤੋਂ ਉੱਪਰ ਕੋਈ ਨਹੀਂ ਹੈ ਅਤੇ ਇਸ ਮਾਮਲੇ ਨੂੰ ਅਹਿਮੀਅਤ ਨਾ ਦੇਣ ਦੇ ਸਖ਼ਤ ਆਦੇਸ਼ ਦਿੱਤੇ ਹਨ |