Arth Parkash : Latest Hindi News, News in Hindi
Khelo India Youth Games ਖੇਲੋ ਇੰਡੀਆ ਯੂਥ ਗੇਮਜ਼ ਲਈ ਪੰਜਾਬ ਫ਼ੁਟਬਾਲ ਟੀਮ ਦੇ ਟਰਾਇਲ 17 ਦਸੰਬਰ ਨੂੰ
Thursday, 15 Dec 2022 18:00 pm
Arth Parkash : Latest Hindi News, News in Hindi

Arth Parkash : Latest Hindi News, News in Hindi

ਚੰਡੀਗੜ੍ਹ, 15 ਦਸੰਬਰ : Khelo India Youth Games: ਮੱਧ ਪ੍ਰਦੇਸ਼ ਵਿਖੇ 31 ਜਨਵਰੀ ਤੋਂ 11 ਫ਼ਰਵਰੀ 2023 ਤੱਕ ਹੋਣ ਵਾਲੀਆਂ ਖੇਲੋ ਇੰਡੀਆ ਯੂਥ ਗੇਮਜ਼ ਦੇ ਫੁਟਬਾਲ ਮੁਕਾਬਲਿਆਂ ਲਈ ਪੰਜਾਬ ਦੀ ਮੁੰਡਿਆਂ ਦੀ ਟੀਮ ਦੀ ਚੋਣ ਲਈ 17 ਦਸੰਬਰ ਨੂੰ ਟਰਾਇਲ ਸਵੇਰੇ 10 ਵਜੇ ਟਰਾਇਲ ਲਏ ਜਾਣਗੇ। 
ਖੇਡ ਵਿਭਾਗ ਦੇ ਬੁਲਾਰੇ ਨੇ ਦੱਸਿਆ ਕਿ ਫੁਟਬਾਲ ਟੀਮ ਦੀ ਚੋਣ ਦੇ ਟਰਾਇਲ ਗੁਰੂ ਨਾਨਕ ਸਟੇਡੀਅਮ ਲੁਧਿਆਣਾ ਵਿਖੇ ਹੋਣਗੇ। ਟਰਾਇਲ ਵਿੱਚ ਹਿੱਸਾ ਲੈਣ ਲਈ ਖਿਡਾਰੀ ਦੀ ਜਨਮ ਮਿਤੀ ਪਹਿਲੀ ਜਨਵਰੀ 2004 ਜਾਂ ਇਸ ਤੋਂ ਬਾਅਦ ਦੀ ਹੋਣੀ ਚਾਹੀਦੀ ਹੈ। ਚਾਹਵਾਨ ਖਿਡਾਰੀ ਨਿਰਧਾਰਤ ਸਮੇਂ ਅਤੇ ਸਥਾਨ ਤੇ ਪਹੁੰਚ ਕੇ ਚੋਣ ਟਰਾਇਲਾਂ ਵਿੱਚ ਹਿੱਸਾ ਲੈ ਸਕਦੇ ਹਨ।

ਇਸ ਨੂੰ ਪੜ੍ਹੋ: