Punjab Government's Stepmother : ਪੰਜਾਬ ਦੀ ਡਾਵਾਡੋਲ ਸਿਆਸੀ ਹਾਲਾਤ ਵਿਚ ਮੌਕੇ ਦਾ ਫ਼ਾਇਦਾ ਉਠਾ ਕੇ ਆਮ ਆਦਮੀ ਪਾਰਟੀ ਨੇ ਦੁਨੀਆਂ ਭਰ ਦੇ ਕੁਫ਼ਰ ਤੋਲੂ ਲਾਰਿਆਂ ਅਤੇ ਵਾਅਦਿਆਂ ਨਾਲ ਪੰਜਾਬ ਵਿੱਚ ਸਰਕਾਰ ਬਣਾ ਲਈ। ਇਸ ਮਗਰੋਂ ਸਰਕਾਰ ਦਾ ਪੰਜਾਬ ਦੇ ਲੋਕਾਂ ਪ੍ਰਤੀ ਮੋਹ ਭੰਗ ਹੋਣਾ ਆਰੰਭ ਹੋ ਗਿਆ। ਸੰਗਰੂਰ ਪਾਰਲੀਮੈਂਟ ਦੀ ਜ਼ਿਮਨੀ ਚੋਣ ਵਿੱਚ ਆਮ ਆਦਮੀ ਪਾਰਟੀ ਦੀ ਸ਼ਰਮਨਾਕ ਹਾਰ ਨੇ ਸਰਕਾਰ ਦੇ ਵਤੀਰੇ ਵਿੱਚ ਪੰਜਾਬੀਆਂ ਪ੍ਰਤੀ ਹੋਰ ਖੁੰਦਕ ਵਾਲਾ ਮਹੌਲ ਪੈਦਾ ਕਰ ਦਿੱਤਾ ਅਤੇ ਹੁਣ ਤੱਕ ਇਹ ਵਧਦਾ ਹੀ ਨਜ਼ਰ ਆ ਰਿਹਾ ਹੈ। ਸਬੂਤ ਵਜੋਂ ਪਤਾ ਹੋਣ ਦੇ ਬਾਵਜੂਦ ਪੁਰਾਣੀ ਪੈਨਸ਼ਨ ਸਕੀਮ ਦਾ ਨੋਟੀਫਿਕੇਸ਼ਨ ਜਾਰੀ ਕਰ ਕੇ 2004 ਤੋਂ ਬਾਅਦ ਭਾਰਤੀ ਹੋਏ ਦੋ ਲੱਖ ਕਰਮਚਾਰੀਆਂ ਦਾ ਦਿਮਾਗੀ ਅਤੇ ਆਰਥਿਕ ਸ਼ੋਸਣ ਕਰਨਾ। ਔਰਤਾਂ ਨੂੰ 1000 ਰਪਏ ਪ੍ਰਤੀ ਮਹੀਨਾ ਦੇਣ ਦੀ ਵਾਅਦਾ ਖਿਲਾਫੀ। ਕਰਮਚਾਰੀਆਂ ਦੇ ਲਟਕਦੇ ਮਸਲਿਆਂ ਨੂੰ ਅਣਗੋਲਿਆਂ ਕਰਨਾ ਅਤੇ ਵੀਜੀਲੈਂਸ ਬਿਊਰੋ ਨੂੰ ਫਰੀ ਹੈਂਡ ਦੇ ਕੇ ਵਿਰੋਧੀ ਪਾਰਟੀਆਂ ਦੇ ਆਗੂਆਂ ਅਤੇ ਰਾਜ ਦੇ ਪ੍ਰਸ਼ਾਸਕੀ ਅਧਿਕਾਰੀਆਂ ਸਮੇਤ ਹੋਰ ਕਰਮਚਾਰੀਆਂ ਨੂੰ ਨਜਾਇਜ਼ ਤੰਗ ਪ੍ਰੇਸਾਨ ਕਰਨ ਦੀਆਂ ਨੰਗੇ ਚਿੱਟੇ ਦਿਨ ਵਰਗੀਆਂ ਹੌਲਨਾਕ ਮਿਸਾਲਾਂ ਹਨ।ਹੋਰ ਵੀ ਕਈ ਬਦਨਸੀਬ ਘਟਨਾਵਾਂ ਵਾਪਰਨ ਦੇ ਬਾਵਜੂਦ ਅੱਜ ਜੋ ਖ਼ਬਰ ਸਾਹਮਣੇ ਆਈ ਹੈ , ਉਸ ਨੇ ਪੰਜਾਬ ਵਾਸੀਆਂ ਪ੍ਰਤੀ ਪੰਜਾਬ ਸਰਕਾਰ ਦਾ ਵਿਤਕਰੇ ਵਾਲਾ ਸਲੂਕ ਜੱਗ ਜ਼ਾਹਰ ਕਰ ਦਿੱਤਾ ਹੈ। ਕੇਂਦਰ ਸਰਕਾਰ ਵੱਲੋਂ 4445 ਕਰੋੜ ਦੀ ਲਾਗਤ ਨਾਲ 7 ਮੈਗਾ ਟੈਕਸਟਾਇਲ ਪਾਰਕ ਪੀ ਐਮ ਮਿਤਰਾ ਯੋਜਨਾ ਅਧੀਨ , ਟੈਕਸਟਾਇਲ ਇੰਡਸਟਰੀ ਨੂੰ ਪ੍ਰਫੁੱਲਿਤ ਕਰਨ ਲਈ ਲਗਾਏ ਜਾਣ ਦਾ ਫੈਸਲਾ ਕੀਤਾ ਗਿਆ ਸੀ। ਉਨ੍ਹਾਂ ਵਿਚੋਂ ਇਕ ਮੈਗਾ ਟੈਕਸਟਾਇਲ ਪਾਰਕ ਪੰਜਾਬ ਵਿੱਚ ਮਨਜ਼ੂਰ ਕੀਤਾ ਗਿਆ ਸੀ। ਇਸ ਲਈ ਲੁੜੀਂਦੀ 1000 ਏਕੜ ਜ਼ਮੀਨ ਸਰਕਾਰ ਵੱਲੋਂ ਮੱਤੇਵਾੜਾ ਦੇ ਜੰਗਲ ਵਿਚ ਦੇਣ ਦਾ ਫੈਸਲਾ ਕੀਤਾ ਗਿਆ ਸੀ। ਪ੍ਰੰਤੂ ਵਾਤਾਵਰਨ ਪ੍ਰੇਮੀਆਂ ਦੀ ਵਿਰੋਧਤਾ ਕਾਰਨ ਇਸ ਜ਼ਮੀਨ ਨੂੰ ਰੱਦ ਕਰ ਦਿੱਤਾ ਗਿਆ। ਕੇਂਦਰ ਸਰਕਾਰ ਨੇ ਪੰਜਾਬ ਸਰਕਾਰ ਨੂੰ ਇਸ ਪਾਰਕ ਲਈ ਕਿਸੇ ਹੋਰ ਥਾਂ ਤੇ ਜ਼ਮੀਨ ਦੇਣ ਦੀ ਪੇਸ਼ਕਸ਼ ਕੀਤੀ। ਪ੍ਰਤੂ ਪੰਜਾਬ ਸਰਕਾਰ ਨੇ ਮੈਗਾ ਟੈਕਸਟਾਇਲ ਪਾਰਕ ਲਈ ਜ਼ਮੀਨ ਨਾ ਦੇ ਕੇ , ਕਪੜੇ ਦੇ ਵਿਉਪਾਰ ਨਾਲ ਜੁੜੇ ਸਮੂਹ ਉਦਯੋਗ ਪਤੀਆਂ , ਰਾਜ ਦੇ ਸਮੁੱਚੇ ਟੈਕਸਟਾਇਲ ਉਦਯੋਗ ਅਤੇ ਰਾਜ ਦੇ ਆਰਥਿਕ ਵਿਕਾਸ ਨਾਲ ਨਾ ਮੁਆਫ ਕਰਨ ਯੋਗ ਧ੍ਰੋਹ ਕਮਾਇਆ ਹੈ। ਜਿਸ ਨੇ ਪੰਜਾਬ ਵਾਸੀਆਂ ਨਾਲ ਸਰਕਾਰ ਦਾ ਮਤਰੇਈ ਮਾਂ ਵਾਲਾ ਸਲੂਕ ਜੱਗ ਜ਼ਾਹਰ ਕਰ ਦਿੱਤਾ ਹੈ। ਇਸ ਪੰਜਾਬ ਵਿੱਚ ਲਗਣ ਵਾਲੇ ਮੈਗਾ ਪਾਰਕ ਨੂੰ ਰੱਦ ਕਰਨ ਦੀ ਪੁਸ਼ਟੀ ਕੇਂਦਰੀ ਵਣਜ ਅਤੇ ਟੈਕਸਟਾਇਲ ਮੰਤਰੀ ਸ੍ਰੀ ਪਿਊਸ਼ ਗੋਇਲ ਨੇ ਵੀ ਕਰ ਦਿਤੀ ਹੈ। ਇਸ ਤੇ ਪੰਜਾਬ ਵਾਸੀਓ ਸੋਚੋ ਤੇ ਵਿਚਾਰੋ।
ਇਸ ਨੂੰ ਪੜ੍ਹੋ:
ਅਮਨ ਅਰੋੜਾ ਨੇ ਪ੍ਰਿੰਟਿੰਗ ਅਤੇ ਸਟੇਸ਼ਨਰੀ ਮੰਤਰੀ ਵਜੋਂ ਅਹੁਦਾ ਸੰਭਾਲਿਆ
ਧੀਆਂ ਦੀ ਲੋਹੜੀ ਦੇ ਰਾਜ ਪੱਧਰੀ ਸਮਾਗਮ 'ਚ ਸਿਹਤ ਮੰਤਰੀ ਵੱਲੋਂ ਧੀਆਂ ਦਾ ਸਨਮਾਨ