ਭਾਰਤ ਦੀ G20 ਪ੍ਰਧਾਨਗੀ ਦੌਰਾਨ 100ਵੀਂ G20 ਮੀਟਿੰਗ
Hindi
100th G20 Meeting

100th G20 Meeting

ਭਾਰਤ ਦੀ G20 ਪ੍ਰਧਾਨਗੀ ਦੌਰਾਨ 100ਵੀਂ G20 ਮੀਟਿੰਗ

ਨਵੀਂ ਦਿੱਲੀ: 17 ਅਪ੍ਰੈਲ, 2023: 100th G20 Meeting: ਭਾਰਤ ਨੇ ਅੱਜ ਆਪਣੀ 100ਵੀਂ G20 ਮੀਟਿੰਗ, ਵਾਰਾਣਸੀ ਵਿੱਚ ਖੇਤੀਬਾੜੀ ਮੁੱਖ ਵਿਗਿਆਨੀਆਂ ਦੀ ਮੀਟਿੰਗ (MACS) ਦੀ ਮੇਜ਼ਬਾਨੀ ਦੇ ਨਾਲ, ਆਪਣੀ G20 ਪ੍ਰਧਾਨਗੀ ਵਿੱਚ ਇੱਕ ਮਹੱਤਵਪੂਰਨ ਮੀਲ ਪੱਥਰ ਦਾ ਜਸ਼ਨ ਮਨਾਇਆ। ਗੋਆ ਵਿੱਚ ਦੂਜਾ ਹੈਲਥ ਵਰਕਿੰਗ ਗਰੁੱਪ, ਹੈਦਰਾਬਾਦ ਵਿੱਚ ਦੂਜਾ ਡਿਜੀਟਲ ਇਕਾਨਮੀ ਵਰਕਿੰਗ ਗਰੁੱਪ ਅਤੇ ਸ਼ਿਲਾਂਗ ਵਿੱਚ ਸਪੇਸ ਇਕਾਨਮੀ ਲੀਡਰਾਂ ਦੀ ਪ੍ਰੀਕਰਸਰ ਮੀਟਿੰਗ ਵੀ ਅੱਜ ਹੋ ਰਹੀ ਹੈ।

16 ਨਵੰਬਰ 2022 ਨੂੰ G20 ਬਾਲੀ ਸਿਖਰ ਸੰਮੇਲਨ ਦੌਰਾਨ ਪ੍ਰਧਾਨ ਮੰਤਰੀ ਸ਼੍ਰੀ ਨਰੇਂਦਰ ਮੋਦੀ ਨੂੰ G20 ਦੀ ਪ੍ਰਧਾਨਗੀ ਸੌਂਪਣ ਤੋਂ ਬਾਅਦ, ਭਾਰਤ ਦੀ ਸਾਲ ਭਰ ਚੱਲਣ ਵਾਲੀ G20 ਪ੍ਰਧਾਨਗੀ 1 ਦਸੰਬਰ 2022 ਨੂੰ ਸ਼ੁਰੂ ਹੋਈ, ਅਤੇ 30 ਨਵੰਬਰ 2023 ਤੱਕ ਜਾਰੀ ਰਹੇਗੀ। ਇਸ ਤੋਂ ਪਹਿਲਾਂ 8 ਨਵੰਬਰ 2022 ਨੂੰ ਪ੍ਰਧਾਨ ਮੰਤਰੀ ਨੇ G20 ਲੋਗੋ ਲਾਂਚ ਕੀਤਾ ਸੀ ਅਤੇ ਭਾਰਤ ਦੀ G20 ਪ੍ਰੈਜ਼ੀਡੈਂਸੀ ਥੀਮ – “ਵਸੁਧੈਵ ਕੁਟੁੰਬਕਮ”- “ਵੰਨ ਅਰਥ, ਵੰਨ ਫੈਮਿਲੀ, ਵੰਨ ਫਿਊਚਰ" ਦਾ ਉਦਘਾਟਨ ਕੀਤਾ ਸੀ। ਭਾਰਤ ਦੇ ਰਾਸ਼ਟਰੀ ਝੰਡੇ ਦੇ ਰੰਗਾਂ ਵਿੱਚ ਤਿਆਰ ਕੀਤਾ ਗਿਆ, G20 ਲੋਗੋ ਚੁਣੌਤੀਆਂ ਦੇ ਵਿਚਕਾਰ ਸਾਡੇ ਗ੍ਰਹਿ ਪੱਖੀ ਪਹੁੰਚ ਅਤੇ ਵਿਕਾਸ ਦਾ ਪ੍ਰਤੀਕ ਹੈ।

20 ਦੇ ਸਮੂਹ (G20) ਵਿੱਚ 19 ਦੇਸ਼ (ਅਰਜਨਟੀਨਾ, ਆਸਟ੍ਰੇਲੀਆ, ਬ੍ਰਾਜ਼ੀਲ, ਕੈਨੇਡਾ, ਚੀਨ, ਫਰਾਂਸ, ਜਰਮਨੀ, ਭਾਰਤ, ਇੰਡੋਨੇਸ਼ੀਆ, ਇਟਲੀ, ਜਾਪਾਨ, ਕੋਰੀਆ ਗਣਰਾਜ, ਮੈਕਸੀਕੋ, ਰੂਸ, ਸਾਊਦੀ ਅਰਬ, ਦੱਖਣੀ ਅਫਰੀਕਾ, ਤੁਰਕੀ, ਯੂਨਾਈਟਿਡ ਕਿੰਗਡਮ, ਅਤੇ ਸੰਯੁਕਤ ਰਾਜ) ਅਤੇ ਯੂਰਪੀਅਨ ਯੂਨੀਅਨ ਸ਼ਾਮਲ ਹਨ। G20 ਮੈਂਬਰ ਗਲੋਬਲ ਜੀਡੀਪੀ ਦੇ ਲਗਭਗ 85%, ਗਲੋਬਲ ਵਪਾਰ ਦੇ 75% ਤੋਂ ਵੱਧ, ਅਤੇ ਦੁਨੀਆ ਦੀ ਲਗਭਗ ਦੋ ਤਿਹਾਈ ਆਬਾਦੀ ਦੀ ਨੁਮਾਇੰਦਗੀ ਕਰਦੇ ਹਨ।

ਭਾਰਤ ਦੀ G20 ਪ੍ਰੈਜ਼ੀਡੈਂਸੀ ਦੌਰਾਨ ਵਿਅਕਤੀਗਤ ਤੌਰ 'ਤੇ ਹੁਣ ਤੱਕ ਦੀ ਸਭ ਤੋਂ ਵੱਡੀ ਸ਼ਮੂਲੀਅਤ ਹੈ। 110 ਤੋਂ ਵੱਧ ਨੈਸ਼ਨਲਿਸਟਸ ਦੇ 12,300 ਤੋਂ ਵੱਧ ਡੈਲੀਗੇਟ ਹੁਣ ਤੱਕ G20 ਨਾਲ ਸਬੰਧਤ ਮੀਟਿੰਗਾਂ ਵਿੱਚ ਸ਼ਾਮਲ ਹੋਏ ਹਨ। ਇਸ ਵਿੱਚ G20 ਮੈਂਬਰਾਂ, 9 ਸੱਦਾ ਦੇਣ ਵਾਲੇ ਦੇਸ਼ਾਂ ਅਤੇ 14 ਅੰਤਰਰਾਸ਼ਟਰੀ ਸੰਸਥਾਵਾਂ ਦੀ ਭਾਗੀਦਾਰੀ ਸ਼ਾਮਲ ਹੈ। ਹੁਣ ਤੱਕ, 28 ਰਾਜਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਨੂੰ ਕਵਰ ਕਰਦੇ ਹੋਏ, 41 ਸ਼ਹਿਰਾਂ ਵਿੱਚ 100 G20 ਮੀਟਿੰਗਾਂ ਹੋ ਚੁੱਕੀਆਂ ਹਨ। ਰਾਜ ਸਰਕਾਰਾਂ ਅਤੇ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਦੇ ਪੂਰੇ ਸਮਰਥਨ ਅਤੇ ਭਾਗੀਦਾਰੀ ਨਾਲ ਪੂਰੇ ਭਾਰਤ ਵਿੱਚ ਮੀਟਿੰਗਾਂ ਦਾ ਆਯੋਜਨ ਕੀਤਾ ਜਾ ਰਿਹਾ ਹੈ। ਸਾਡੀ ਪ੍ਰੈਜ਼ੀਡੈਂਸੀ ਦੇ ਦੌਰਾਨ, ਭਾਰਤ ਦੇ ਲਗਭਗ 60 ਸ਼ਹਿਰਾਂ ਵਿੱਚ 200 ਤੋਂ ਵੱਧ G20-ਸਬੰਧਿਤ ਮੀਟਿੰਗਾਂ ਲਈ ਵਿਦੇਸ਼ੀ ਪ੍ਰਤੀਨਿਧੀਆਂ ਦੀ ਮੇਜ਼ਬਾਨੀ ਕਰੇਗਾ, ਜੋ ਕਿ ਕਿਸੇ ਵੀ G20 ਪ੍ਰੈਜ਼ੀਡੈਂਸੀ ਵਿੱਚ ਸਭ ਤੋਂ ਵੱਧ ਭੂਗੋਲਿਕ ਫੈਲਾਅ ਹੈ। ਸਾਰੇ 13 ਸ਼ੇਰਪਾ ਟਰੈਕ ਵਰਕਿੰਗ ਗਰੁੱਪ, 8 ਫਾਈਨੈਂਸ ਟ੍ਰੈਕ ਵਰਕਸਟ੍ਰੀਮ, 11 ਸ਼ਮੂਲੀਅਤ ਸਮੂਹ ਅਤੇ 4 ਪਹਿਲਕਦਮੀਆਂ ਨੇ ਠੋਸ ਗੱਲਬਾਤ ਸ਼ੁਰੂ ਕੀਤੀ ਹੈ। ਸਾਡੀ G20 ਪ੍ਰੈਜ਼ੀਡੈਂਸੀ ਵਿੱਚ ਡਿਜ਼ਾਸਟਰ ਰਿਸਕ ਰਿਡਕਸ਼ਨ (ਡੀਆਰਆਰ) 'ਤੇ ਇੱਕ ਨਵਾਂ ਵਰਕਿੰਗ ਗਰੁੱਪ, ਇੱਕ ਨਵਾਂ ਐਂਗੇਜਮੈਂਟ ਗਰੁੱਪ "ਸਟਾਰਟਅੱਪ 20" ਅਤੇ ਇੱਕ ਨਵਾਂ ਇਨੀਸ਼ੀਏਟਿਵ ਚੀਫ ਸਾਇੰਸ ਐਡਵਾਈਜ਼ਰਜ਼ ਰਾਊਂਡਟੇਬਲ (ਸੀਐੱਸਏਆਰ) ਕਾਰਜਸ਼ੀਲ ਕੀਤਾ ਗਿਆ ਹੈ। 11 ਸ਼ਮੂਲੀਅਤ ਸਮੂਹ ਨਿੱਜੀ ਖੇਤਰ, ਅਕਾਦਮਿਕ, ਸਿਵਲ ਸੁਸਾਇਟੀ, ਨੌਜਵਾਨਾਂ ਅਤੇ ਔਰਤਾਂ ਦੇ ਨਾਲ-ਨਾਲ ਸੰਸਦਾਂ, ਆਡਿਟ ਅਥਾਰfਟੀਆਂ ਅਤੇ ਸ਼ਹਿਰੀ ਪ੍ਰਸ਼ਾਸਨ ਸਮੇਤ ਸੰਸਥਾਵਾਂ ਵਿਚਕਾਰ ਗੱਲਬਾਤ ਲਈ ਇੱਕ ਪਲੈਟਫਾਰਮ ਪ੍ਰਦਾਨ ਕਰਦੇ ਹਨ।

ਹੁਣ ਤੱਕ ਤਿੰਨ ਮੰਤਰੀ ਪੱਧਰੀ ਮੀਟਿੰਗਾਂ ਹੋ ਚੁੱਕੀਆਂ ਹਨ। ਪਹਿਲੀ ਵਿੱਤ ਮੰਤਰੀਆਂ ਅਤੇ ਕੇਂਦਰੀ ਬੈਂਕ ਗਵਰਨਰਾਂ ਦੀ ਮੀਟਿੰਗ (FMCBG) 24-25 ਫਰਵਰੀ 2023 ਨੂੰ ਬੰਗਲੁਰੂ ਵਿੱਚ ਹੋਈ ਸੀ, G20 ਵਿਦੇਸ਼ ਮੰਤਰੀਆਂ ਦੀ ਮੀਟਿੰਗ (FMM) ਨਵੀਂ ਦਿੱਲੀ ਵਿੱਚ 1-2 ਮਾਰਚ 2023 ਨੂੰ ਹੋਈ ਸੀ, ਅਤੇ ਦੂਜੀ FMCBG ਮੀਟਿੰਗ ਵਾਸ਼ਿੰਗਟਨ ਡੀਸੀ ਵਿੱਚ 12-13 ਅਪ੍ਰੈਲ 2023 ਨੂੰ ਹੋਈ ਸੀ। ਦੋ ਸ਼ੇਰਪਾ ਮੀਟਿੰਗਾਂ ਉਦੈਪੁਰ (4-7 ਦਸੰਬਰ 2022) ਅਤੇ ਕੁਮਾਰਕੋਮ (30 ਮਾਰਚ - 2 ਅਪ੍ਰੈਲ 2023) ਵਿੱਚ ਹੋਈਆਂ ਹਨ। ਐੱਫਐੱਮਸੀਬੀਜੀ, ਐੱਫਐੱਮਐੱਮ ਅਤੇ ਸ਼ੇਰਪਾ ਮੀਟਿੰਗਾਂ ਵਿੱਚ ਮੰਤਰੀ ਪੱਧਰ ਦੇ ਪਤਵੰਤਿਆਂ ਦੇ ਨਾਲ ਸਾਰੇ ਪ੍ਰਤੀਨਿਧੀ ਮੰਡਲਾਂ ਦੀ ਰਿਕਾਰਡ, ਉੱਚ-ਪੱਧਰੀ ਵਿਅਕਤੀਗਤ ਸ਼ਮੂਲੀਅਤ ਦੇਖੀ ਗਈ। 28 ਵਿਦੇਸ਼ ਮੰਤਰੀਆਂ (18 G20 ਮੈਂਬਰਾਂ, 9 ਮਹਿਮਾਨ ਦੇਸ਼ਾਂ ਅਤੇ  ਏਯੂ ਚਾਏ- ਕੋਮੋਰੋਸ ਤੋਂ (AU Chai- Comoros) ਅਤੇ 2 ਡਿਪਟੀ/ਉਪ ਵਿਦੇਸ਼ ਮੰਤਰੀ (ਜਾਪਾਨ ਅਤੇ ਕੋਰੀਆ ਗਣਰਾਜ ਤੋਂ) ਨੇ ਐੱਫਐੱਮਐੱਮ ਵਿੱਚ ਸ਼ਿਰਕਤ ਕੀਤੀ। ਇਹ ਮੰਤਰੀ ਪੱਧਰੀ ਮੀਟਿੰਗਾਂ ਠੋਸ ਨਤੀਜੇ ਵਾਲੇ ਦਸਤਾਵੇਜ਼ਾਂ ਨਾਲ ਸਮਾਪਤ ਹੋਈਆਂ ਜਿਨ੍ਹਾਂ ਨੇ G20 ਦੀਆਂ ਸਾਂਝੀਆਂ ਤਰਜੀਹਾਂ 'ਤੇ ਸਹਿਮਤੀ ਨੂੰ ਉਤਸ਼ਾਹਿਤ ਕੀਤਾ। ਇਨ੍ਹਾਂ ਵਿੱਚ ਐੱਮਡੀਬੀ ਸੁਧਾਰਾਂ ਅਤੇ 1st ਐੱਫਐੱਮਸੀਬੀਜੀ ਵਿੱਚ ਕਰਜ਼ੇ ਦੇ ਇਲਾਜ 'ਤੇ ਇੱਕ ਮਾਹਿਰ ਸਮੂਹ ਦੀ ਸਥਾਪਨਾ 'ਤੇ ਸਹਿਮਤੀ, ਅਤੇ ਬਹੁਪੱਖੀ ਸੁਧਾਰਾਂ, ਵਿਕਾਸ ਸਹਿਯੋਗ, ਭੋਜਨ ਅਤੇ ਊਰਜਾ ਸੁਰੱਖਿਆ, ਅੱਤਵਾਦ ਵਿਰੋਧੀ, ਨਵੇਂ ਅਤੇ ਉੱਭਰ ਰਹੇ ਖਤਰੇ, ਗਲੋਬਲ ਹੁਨਰ ਮੈਪਿੰਗ ਅਤੇ ਐੱਫਐੱਮਐੱਮ ਵਿੱਚ ਤਬਾਹੀ ਦੇ ਜੋਖਮ ਵਿੱਚ ਕਮੀ ਸ਼ਾਮਲ ਹੈ।

ਆਪਣੀ ਪ੍ਰਧਾਨਗੀ ਦੇ ਦੌਰਾਨ, ਭਾਰਤ ਗਲੋਬਲ ਦੱਖਣ ਅਤੇ ਵਿਕਾਸਸ਼ੀਲ ਦੇਸ਼ਾਂ ਦੀ ਆਵਾਜ਼ ਅਤੇ ਚਿੰਤਾਵਾਂ ਨੂੰ ਵੀ ਵਧਾ ਰਿਹਾ ਹੈ। ਜਨਵਰੀ 2023 ਵਿੱਚ ਪ੍ਰਧਾਨ ਮੰਤਰੀ ਦੀ ਪ੍ਰਧਾਨਗੀ ਵਿੱਚ ਹੋਈ ਵੌਇਸ ਆਵ੍ ਗਲੋਬਲ ਸਾਊਥ ਸਮਿਟ ਵਿੱਚ 125 ਦੇਸ਼ਾਂ ਨੇ ਹਿੱਸਾ ਲਿਆ, ਜਿਸ ਵਿੱਚ 18 ਰਾਜ/ਸਰਕਾਰ ਪੱਧਰ ਦੇ ਮੁਖੀਆਂ ਅਤੇ ਮੰਤਰੀ ਪੱਧਰ 'ਤੇ ਹੋਰ ਸ਼ਾਮਲ ਸਨ। ਇਸ ਤੋਂ ਇਲਾਵਾ, ਭਾਰਤ ਦੇ ਚਲ ਰਹੇ ਪ੍ਰੈਜ਼ੀਡੈਂਸੀ ਦੇ ਦੌਰਾਨ, ਅਫਰੀਕਾ ਤੋਂ ਭਾਗੀਦਾਰੀ ਹੁਣ ਤੱਕ ਦੀ ਸਭ ਤੋਂ ਵੱਧ ਹੈ, ਜਿਸ ਵਿੱਚ ਦੱਖਣੀ ਅਫਰੀਕਾ (G20 ਮੈਂਬਰ), ਮੌਰੀਸ਼ਸ, ਮਿਸਰ, ਨਾਈਜੀਰੀਆ, ਏਯੂ ਚੇਅਰ - ਕੋਮੋਰੋਸ, ਅਤੇ ਏਯੂਡੀਏ-ਨੇਪਾਡ (AUDA-NEPAD) ਸ਼ਾਮਲ ਹਨ।

ਭਾਰਤ ਦੀ ਵਿਭਿੰਨਤਾ, ਸੰਮਲਿਤ ਪਰੰਪਰਾਵਾਂ ਅਤੇ ਸੱਭਿਆਚਾਰਕ ਸਮ੍ਰਿੱਧੀ ਨੂੰ ਦਰਸਾਉਣ ਵਾਲੇ ਵਿਲੱਖਣ ਅਨੁਭਵ ਵੀ ਵਿਜ਼ਿਟਿੰਗ ਡੈਲੀਗੇਟਾਂ ਦੇ ਪ੍ਰੋਗਰਾਮ ਦਾ ਇੱਕ ਅਨਿੱਖੜਵਾਂ ਅੰਗ ਹਨ। ਮੀਨੂ (Menu) ਵਿੱਚ ਬਾਜਰੇ-ਆਧਾਰਿਤ ਪਕਵਾਨਾਂ ਨੂੰ ਸ਼ਾਮਲ ਕੀਤਾ ਗਿਆ ਹੈ, ਅਤੇ ਸੱਭਿਆਚਾਰਕ ਪ੍ਰਦਰਸ਼ਨਾਂ ਅਤੇ ਟੂਰਿਜ਼ਮ ਦੀ ਇੱਕ ਵਿਸ਼ਾਲ ਸ਼੍ਰੇਣੀ ਦਾ ਆਯੋਜਨ ਕੀਤਾ ਗਿਆ ਹੈ। 7,000 ਤੋਂ ਵੱਧ ਕਲਾਕਾਰਾਂ ਦੀ ਭਾਗੀਦਾਰੀ ਦੇ ਨਾਲ, ਸਥਾਨਕ ਅਤੇ ਰਾਸ਼ਟਰੀ ਕਲਾ ਦੇ ਰੂਪਾਂ ਨੂੰ ਪ੍ਰਦਰਸ਼ਿਤ ਕਰਦੇ ਹੋਏ, 150 ਤੋਂ ਵੱਧ ਸੱਭਿਆਚਾਰਕ ਪ੍ਰੋਗਰਾਮ ਆਯੋਜਿਤ ਕੀਤੇ ਗਏ ਹਨ। ਭਾਰਤ ਦੀ G20 ਪ੍ਰੈਜ਼ੀਡੈਂਸੀ ਨੂੰ “ਲੋਕਾਂ ਦਾ G20” ਬਣਾਉਂਦੇ ਹੋਏ, ਪੂਰੇ ਰਾਸ਼ਟਰ ਅਤੇ ਸਮੁੱਚੇ-ਸਮਾਜ ਦੀ ਪਹੁੰਚ ਵਿੱਚ ਸਰਗਰਮ ਜਨਤਕ ਭਾਗੀਦਾਰੀ ਦੇ ਨਾਲ ਕਈ ਜਨ ਭਾਗੀਦਾਰੀ ਗਤੀਵਿਧੀਆਂ ਵੀ ਇੱਕੋ ਸਮੇਂ ਕੀਤੀਆਂ ਜਾ ਰਹੀਆਂ ਹਨ। ਇਨ੍ਹਾਂ ਵਿੱਚ G20 ਯੂਨੀਵਰਸਿਟੀ ਕਨੈਕਟ ਲੈਕਚਰ ਸੀਰੀਜ਼, ਮਾਡਲ G20 ਮੀਟਿੰਗਾਂ, ਸਕੂਲਾਂ/ਯੂਨੀਵਰਸਿਟੀਆਂ ਵਿੱਚ ਵਿਸ਼ੇਸ਼ G20 ਸੈਸ਼ਨ, ਪ੍ਰਮੁੱਖ ਤਿਉਹਾਰਾਂ ਵਿੱਚ G20 ਪਵੇਲੀਅਨ, ਕੁਇਜ਼ ਮੁਕਾਬਲੇ, ਸੈਲਫੀ ਮੁਕਾਬਲੇ, #G20India ਕਹਾਣੀਆਂ, ਅਤੇ ਸਿਵਲ ਸੁਸਾਇਟੀ ਅਤੇ ਪ੍ਰਾਈਵੇਟ ਸੈਕਟਰ ਦੁਆਰਾ ਸੈਂਕੜੇ ਹੋਰ G20-ਥੀਮ ਸਮਾਗਮ ਸ਼ਾਮਲ ਹਨ। 

ਭਾਰਤ ਦੇ ਚਲ ਰਹੇ G20 ਪ੍ਰੈਜ਼ੀਡੈਂਸੀ ਦੌਰਾਨ ਠੋਸ ਵਿਚਾਰ-ਵਟਾਂਦਰੇ ਵਿੱਚ ਵਿਆਪਕ ਤਰਜੀਹ ਵਾਲੇ ਖੇਤਰ ਸ਼ਾਮਲ ਹਨ ਜਿਵੇਂ ਕਿ ਸਮਾਵੇਸ਼ੀ ਅਤੇ ਲਚਕੀਲੇ ਵਿਕਾਸ; ਐੱਸਡੀਜੀਜ਼, ਹਰੇ ਵਿਕਾਸ ਅਤੇ ਵਾਤਾਵਰਣ ਲਈ ਜੀਵਨ ਸ਼ੈਲੀ (LiFE); ਤਕਨੀਕੀ ਤਬਦੀਲੀ ਅਤੇ ਜਨਤਕ ਡਿਜੀਟਲ ਬੁਨਿਆਦੀ ਢਾਂਚਾ; ਬਹੁਪੱਖੀ ਸੰਸਥਾਵਾਂ ਵਿੱਚ ਸੁਧਾਰ; ਮਹਿਲਾਵਾਂ ਨੇ ਵਿਕਾਸ ਦੀ ਅਗਵਾਈ ਕੀਤੀ; ਅਤੇ ਅੰਤਰਰਾਸ਼ਟਰੀ ਸ਼ਾਂਤੀ ਅਤੇ ਸਦਭਾਵਨਾ।

ਭਾਰਤ ਦੀ G20 ਪ੍ਰੈਜ਼ੀਡੈਂਸੀ, 9-10 ਸਤੰਬਰ ਨੂੰ ਨਵੀਂ ਦਿੱਲੀ ਲੀਡਰਜ਼ ਸਮਿਟ ਦੇ ਨਿਰਮਾਣ ਵਿੱਚ, ਇਸ ਦੇ ਸੰਮਲਿਤ, ਅਭਿਲਾਸ਼ੀ, ਕਾਰਵਾਈ-ਮੁਖੀ ਅਤੇ ਨਿਰਣਾਇਕ ਏਜੰਡੇ ਲਈ G20 ਮੈਂਬਰਾਂ ਅਤੇ ਮਹਿਮਾਨ ਦੇਸ਼ਾਂ ਤੋਂ ਬਹੁਤ ਜ਼ਿਆਦਾ ਸਮਰਥਨ ਪ੍ਰਾਪਤ ਹੋਇਆ ਹੈ। ਭਾਰਤ ਦੀਆਂ ਜੀ20 ਮੀਟਿੰਗਾਂ ਵਿੱਚ ਵਿਆਪਕ, ਵੱਡੇ ਪੈਮਾਨੇ ਅਤੇ ਉਤਸ਼ਾਹੀ ਭਾਗੀਦਾਰੀ ਸਮਕਾਲੀ ਗਲੋਬਲ ਚੁਣੌਤੀਆਂ ਨੂੰ ਸਮੂਹਿਕ ਰੂਪ ਵਿੱਚ ਸਮਾਧਾਨ ਕਰਨ ਲਈ ਭਾਰਤ ਦੀ G20 ਪ੍ਰੈਜ਼ੀਡੈਂਸੀ ਦੇ ਅਧੀਨ G20 ਮੈਂਬਰਾਂ ਅਤੇ ਸੱਦਾ ਦੇਣ ਵਾਲਿਆਂ ਦਾ ਇੱਕ ਪ੍ਰਮਾਣ ਹੈ।

ਇਸ ਨੂੰ ਪੜ੍ਹੋ:

ਅਰਵਿੰਦ ਕੇਜਰੀਵਾਲ ਦੇ ਸਮਰਥਨ ਵਿੱਚ ਪੰਜਾਬ 'ਆਪ' ਆਗੂਆਂ ਦਾ ਜ਼ਬਰਦਸਤ ਪ੍ਰਦਰਸ਼ਨ, ਸਿੰਘੁ-ਬਾਰਡਰ ਉੱਤੇ ਦਿੱਤਾ ਧਰਨਾ

ਪੰਜਾਬ ਪੁਲਿਸ ਨੇ ਸੂਬੇ ਭਰ ਦੇ ਬੱਸ ਅੱਡਿਆਂ, ਰੇਲਵੇ ਸਟੇਸ਼ਨਾਂ ’ਤੇ ਚਲਾਈ ਤਲਾਸ਼ੀ ਮੁਹਿੰਮ

ਭਾਜਪਾ ਕੇਜਰੀਵਾਲ ਨੂੰ ਸਿਆਸੀ ਤੌਰ 'ਤੇ ਉਵੇਂ ਹੀ ਮਾਰਨ ਦੀ ਕੋਸ਼ਿਸ਼ ਕਰ ਰਹੀ ਹੈ ਜਿਵੇਂ ਕੰਸ ਨੇ ਭਗਵਾਨ ਕ੍ਰਿਸ਼ਨ ਨੂੰ ਮਾਰਨ ਦੀ ਕੀਤੀ ਸੀ : ਰਾਘਵ ਚੱਢਾ


Comment As:

Comment (0)